ਨਵੀਂ ਦਿੱਲੀ— ਦੇਸ਼ ‘ਚ 10 ਕਰੋੜ ਤੋਂ ਵਧ ਲੋਕ ਫਲੋਰਾਈਡ ਦੀ ਵਧ ਮਾਤਰਾ ਵਾਲੇ ਪਾਣੀ ਦਾ ਸੇਵਨ ਕਰ ਰਹੇ ਹਨ। ਲੋਕ ਸਭਾ ਨੂੰ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ 800 ਕਰੋੜ ਰੁਪਏ ਜਾਰੀ ਕੀਤੇ ਹਨ ਤਾਂ ਕਿ ਭਾਈਚਾਰਕ ਜਲ ਸ਼ੁੱਧੀਕਰਨ ਯੰਤਰ ਸਥਾਪਤ ਕੀਤੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ‘ਚ 12577 ਬਸਤੀਆਂ ‘ਚ ਰਹਿ ਰਹੇ ਕਰੀਬ 10 ਕਰੋੜ 6 ਹਜ਼ਾਰ ਲੋਕਾਂ ਨੂੰ ਪਾਣੀ ਵਾਲੇ ਪਾਣੀ ‘ਚ ਫਲੋਰਾਈਡ ਦੀ ਵਧ ਮਾਤਰਾ ਮਿਲ ਰਹੀ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


