Skip to content
Sunday, November 22, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

‘ਆਪ੍ਰੇਸ਼ਨ ਮੌਨਸੂਨ ਥੰਡਰ’: ਅਮਰੀਕੀ ਤੇ ਭਾਰਤੀ ਏਜੰਸੀਆਂ ਦੀ ਸਾਂਝੀ ਕਾਰਵਾਈ ’ਚ ਕੌਮਾਂਤਰੀ ਡਰੱਗ ਨੈੱਟਵਰਕ ਬੇਨਕਾਬ, ਭਾਰਤ ’ਚ 6 ਗ੍ਰਿਫ਼ਤਾਰ

By Admin Published 2 min read
‘ਆਪ੍ਰੇਸ਼ਨ ਮੌਨਸੂਨ ਥੰਡਰ’: ਅਮਰੀਕੀ ਤੇ ਭਾਰਤੀ ਏਜੰਸੀਆਂ ਦੀ ਸਾਂਝੀ ਕਾਰਵਾਈ ’ਚ ਕੌਮਾਂਤਰੀ ਡਰੱਗ ਨੈੱਟਵਰਕ ਬੇਨਕਾਬ, ਭਾਰਤ ’ਚ 6 ਗ੍ਰਿਫ਼ਤਾਰ
ਸੰਕੇਤਕ ਤਸਵੀਰ

ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਅਮਰੀਕਾ ਦੀ ਡਰੱਗ ਇਨਫੋਰਸਮੈਂਟ ਐਡਮਿਨਿਸਟਰੇਸ਼ਨ (ਡੀ.ਈ.ਏ.) ਦੇ ਸਹਿਯੋਗ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਕੌਮਾਂਤਰੀ ਨੈੱਟਵਰਕ ਨਾਲ ਜੁੜੇ ਭਾਰਤੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਕਥਿਤ ਤੌਰ ’ਤੇ ਪੂਰੇ ਅਮਰੀਕਾ ਵਿੱਚ ਗਾਹਕਾਂ ਨੂੰ ਮਾਨਸਿਕ ਸਥਿਤੀ ’ਤੇ ਅਸਰ ਪਾਉਣ ਵਾਲੇ ਪਦਾਰਥ, ਓਪੀਔਡਜ਼ ਅਤੇ ਬਿਨਾਂ ਡਾਕਟਰੀ ਪਰਚੀ ਤੋਂ ਨਸ਼ੀਲੀਆਂ ਦਵਾਈਆਂ ਸਪਲਾਈ ਕਰਦਾ ਸੀ।

‘ਮੌਨਸੂਨ ਥੰਡਰ’ ਨਾਮ ਹੇਠ ਚਲਾਏ ਗਏ ਇਸ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਵਿਚਕਾਰ ਸਾਂਝੀ ਕੀਤੀ ਗਈ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਐੱਨ.ਸੀ.ਬੀ. ਵੱਲੋਂ 4 ਤੋਂ 13 ਨਵੰਬਰ ਦਰਮਿਆਨ ਹੈਦਰਾਬਾਦ, ਦਿੱਲੀ, ਕੋਲਕਾਤਾ ਅਤੇ ਲਖਨਊ ਸਮੇਤ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਮੁਲਜ਼ਮ ਕਾਬੂ ਆਏ।

ਹੁਣ ਤੱਕ ਦੀ ਤਫ਼ਤੀਸ਼ ਅਤੇ ਬਰਾਮਦ ਹੋਏ ਡਿਜੀਟਲ ਸਬੂਤਾਂ ਤੋਂ ਖ਼ੁਲਾਸਾ ਹੋਇਆ ਹੈ ਕਿ ਇਸ ਨੈੱਟਵਰਕ ਨੇ ਜੂਨ 2022 ਤੋਂ ਨਵੰਬਰ 2026 ਦਰਮਿਆਨ ਅਮਰੀਕਾ ਵਿੱਚ ਸਪਲਾਈ ਕਰਨ ਲਈ ਕਰੀਬ 3,000 ਪਾਰਸਲ ਭੇਜੇ ਸਨ। ਇਨ੍ਹਾਂ ਪਾਰਸਲਾਂ ਵਿੱਚ ਲਗਭਗ ਪੰਜ ਲੱਖ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ। ਇਸੇ ਜਾਂਚ ਦੌਰਾਨ ਅਮਰੀਕੀ ਏਜੰਸੀ ਨੇ ਨਸ਼ਿਆਂ ਦੀਆਂ ਦੋ ਖੇਪਾਂ ਨੂੰ ਜ਼ਬਤ ਵੀ ਕਰ ਲਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →

ਅਮਰੀਕਾ ਤੋਂ ਰਾਹੁਲ ਗਾਂਧੀ ਦਾ ਭਾਰਤੀ ਲੋਕਤੰਤਰ ‘ਤੇ ਬਿਆਨ: ਚੋਣ ਪ੍ਰਣਾਲੀ ਵਿੱਚ ਖਾਮੀਆਂ ਦੇ ਦਾਅਵੇ ‘ਤੇ ਨਵੀਂ ਸਿਆਸੀ ਚਰਚਾ ਅਮਰੀਕਾ ਦੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਰਾਹੁਲ ਗਾਂਧੀ ਨੇ ਭਾਰਤੀ ਲੋਕਤੰਤਰ ਨੂੰ ਪਵਿੱਤਰ ਦੱਸਦਿਆਂ ਚੋਣ ਪ੍ਰਣਾਲੀ ਵਿੱਚ ਗੰਭੀਰ ਖਾਮੀਆਂ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਚੋਣਾਂ ਦਾ ਬਾਈਕਾਟ ਨਹੀਂ ਕਰੇਗੀ, ਸਗੋਂ ਚੋਣ ਮੈਦਾਨ ਵਿੱਚ ਰਹਿੰਦਿਆਂ ਕਥਿਤ ਖਾਮੀਆਂ ਨੂੰ ਲੋਕਾਂ ਸਾਹਮਣੇ ਲਿਆਉਂਦੀ ਰਹੇਗੀ।

November 19, 2026
Share on WhatsApp