Skip to content
Wednesday, November 18, 2026 7°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਬੀਐੱਸਐੱਫ ਦਾ ਜਵਾਨ ਗਲਤੀ ਨਾਲ ਪਹੁੰਚਿਆ ਬੰਗਲਾਦੇਸ਼, ਬੀਜੀਬੀ ਨਾਲ ਫਲੈਗ ਮੀਟਿੰਗ ਤੋਂ ਬਾਅਦ ਸੁਰੱਖਿਅਤ ਪਰਤਿਆ ਵਾਪਸ

By Editor Published 1 min read
ਬੀਐੱਸਐੱਫ ਦਾ ਜਵਾਨ ਗਲਤੀ ਨਾਲ ਪਹੁੰਚਿਆ ਬੰਗਲਾਦੇਸ਼, ਬੀਜੀਬੀ ਨਾਲ ਫਲੈਗ ਮੀਟਿੰਗ ਤੋਂ ਬਾਅਦ ਸੁਰੱਖਿਅਤ ਪਰਤਿਆ ਵਾਪਸ

ਸ਼ਿਲਾਂਗ: ਮੇਘਾਲਿਆ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦਾ ਇੱਕ ਜਵਾਨ ਮੰਗਲਵਾਰ ਦੁਪਹਿਰ ਨੂੰ ਤਸਕਰਾਂ ਦਾ ਪਿੱਛਾ ਕਰਦਿਆਂ ਗਲਤੀ ਨਾਲ ਬੰਗਲਾਦੇਸ਼ ਦੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਸੀ। ਬਾਰਡਰ ਗਾਰਡ ਬੰਗਲਾਦੇਸ਼ (BGB) ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਉਸੇ ਸ਼ਾਮ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਫਲੈਗ ਮੀਟਿੰਗ ਮਗਰੋਂ ਜਵਾਨ ਨੂੰ ਸੁਰੱਖਿਅਤ ਵਾਪਸ ਭਾਰਤ ਹਵਾਲੇ ਕਰ ਦਿੱਤਾ ਗਿਆ।

ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਇੱਕ ਅਣਜਾਣੇ ਵਿੱਚ ਹੋਈ ਗਲਤੀ ਸੀ। ਘਟਨਾ ਦੀ ਇੱਕ ਵਾਇਰਲ ਵੀਡੀਓ ਵਿੱਚ ਜਵਾਨ ਆਪਣੇ ਸਾਥੀਆਂ ਨੂੰ ਵਾਕੀ-ਟਾਕੀ ਰਾਹੀਂ ਮਦਦ ਲਈ ਸੁਨੇਹਾ ਦਿੰਦਾ ਨਜ਼ਰ ਆ ਰਿਹਾ ਸੀ। ਇਸ ਦੌਰਾਨ ਬੰਗਲਾਦੇਸ਼ੀ ਪਿੰਡ ਵਾਸੀਆਂ ਦੀ ਭਾਰੀ ਭੀੜ ਵੀ ਇਕੱਠੀ ਹੋ ਗਈ ਸੀ ਅਤੇ ਜਵਾਨ ਨੂੰ ਇੱਕ ਸਥਾਨਕ ਨਾਗਰਿਕ ਦੇ ਮੋਟਰਸਾਈਕਲ 'ਤੇ ਬਿਠਾ ਕੇ ਲਿਜਾਇਆ ਗਿਆ ਸੀ। ਸਹੀ ਸਮੇਂ 'ਤੇ ਹੋਈ ਗੱਲਬਾਤ ਸਦਕਾ ਮਾਮਲਾ ਸ਼ਾਂਤੀਪੂਰਵਕ ਸੁਲਝਾ ਲਿਆ ਗਿਆ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp