Skip to content
Wednesday, November 18, 2026 7°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕਵਾਡ ਸੰਮੇਲਨ: ਪੀਐੱਮ ਮੋਦੀ ਨੇ ਜ਼ਮੀਨ ਤੋਂ ਚੁੱਕਿਆ ਤਿਰੰਗੇ ਵਾਲਾ ਨਿਸ਼ਾਨ, ਸਾਦਗੀ ਭਰੇ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ

By Editor Published 1 min read
ਕਵਾਡ ਸੰਮੇਲਨ: ਪੀਐੱਮ ਮੋਦੀ ਨੇ ਜ਼ਮੀਨ ਤੋਂ ਚੁੱਕਿਆ ਤਿਰੰਗੇ ਵਾਲਾ ਨਿਸ਼ਾਨ, ਸਾਦਗੀ ਭਰੇ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ

ਮਨੀਲਾ: ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਕਵਾਡ ਨੇਤਾਵਾਂ ਦੇ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਖਾਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਫੋਟੋ ਸੈਸ਼ਨ ਲਈ ਨੇਤਾਵਾਂ ਦੇ ਖੜ੍ਹੇ ਹੋਣ ਦੀ ਥਾਂ ਨਿਸ਼ਚਿਤ ਕਰਨ ਲਈ ਜ਼ਮੀਨ 'ਤੇ ਵੱਖ-ਵੱਖ ਦੇਸ਼ਾਂ ਦੇ ਮਾਰਕਰ ਲਗਾਏ ਗਏ ਸਨ। ਜਦੋਂ ਪੀਐੱਮ ਮੋਦੀ ਦੀ ਨਜ਼ਰ ਭਾਰਤੀ ਤਿਰੰਗੇ ਵਾਲੇ ਮਾਰਕਰ 'ਤੇ ਪਈ, ਤਾਂ ਉਨ੍ਹਾਂ ਨੇ ਤੁਰੰਤ ਝੁਕ ਕੇ ਉਸਨੂੰ ਜ਼ਮੀਨ ਤੋਂ ਚੁੱਕ ਲਿਆ ਅਤੇ ਆਪਣੀ ਜੇਬ ਵਿੱਚ ਰੱਖ ਲਿਆ।

ਇਸ ਤੋਂ ਇਲਾਵਾ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ, ਤਾਂ ਮੋਦੀ ਨੇ ਉਨ੍ਹਾਂ ਨੂੰ ਪੁੱਛਿਆ ਕਿ "ਕੀ ਅਸੀਂ ਅੱਗੇ ਵਧੀਏ?" ਇਨ੍ਹਾਂ ਦੋਵਾਂ ਘਟਨਾਵਾਂ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਪੀਐੱਮ ਮੋਦੀ ਦੇ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਇਸ ਮੌਕੇ ਟਰੰਪ ਨੇ ਵੀ ਪੀਐੱਮ ਮੋਦੀ ਨੂੰ ਇੱਕ 'ਮਜ਼ਬੂਤ ਅਤੇ ਸਖ਼ਤ ਨੇਤਾ' ਦੱਸਿਆ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp