Skip to content
Saturday, November 21, 2026 2°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਹਵਾ ਵਿੱਚ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਦਾ ਖ਼ਦਸ਼ਾ, 146 ਯਾਤਰੀਆਂ ਦੇ ਅਟਕੇ ਸਾਹ; ਫਿਲੀਪੀਨਜ਼ ਵਿੱਚ ਹੋਈ ਐਮਰਜੈਂਸੀ ਲੈਂਡਿੰਗ

By Editor Published 2 min read
ਹਵਾ ਵਿੱਚ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਦਾ ਖ਼ਦਸ਼ਾ, 146 ਯਾਤਰੀਆਂ ਦੇ ਅਟਕੇ ਸਾਹ; ਫਿਲੀਪੀਨਜ਼ ਵਿੱਚ ਹੋਈ ਐਮਰਜੈਂਸੀ ਲੈਂਡਿੰਗ

ਮਨੀਲਾ: ਹਾਂਗਕਾਂਗ ਤੋਂ ਪਾਪੂਆ ਨਿਊ ਗਿਨੀ ਜਾ ਰਹੇ 'ਏਅਰ ਨਿਯੂਗਿਨੀ' ਦੇ ਇੱਕ ਜਹਾਜ਼ ਨੂੰ ਇੰਜਣ ਵਿੱਚ ਅੱਗ ਲੱਗਣ ਦੇ ਖ਼ਦਸ਼ੇ ਕਾਰਨ ਸ਼ਨੀਵਾਰ ਨੂੰ ਦੱਖਣੀ ਫਿਲੀਪੀਨਜ਼ ਦੇ ਇੱਕ ਸ਼ਹਿਰ ਵਿੱਚ ਐਮਰਜੈਂਸੀ ਹਾਲਤ ਵਿੱਚ ਸੁਰੱਖਿਅਤ ਉਤਾਰਿਆ ਗਿਆ। ਫਿਲੀਪੀਨਜ਼ ਦੇ ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਹਾਜ਼ ਵਿੱਚ ਕੁੱਲ 146 ਲੋਕ ਸਵਾਰ ਸਨ। ਫਿਲੀਪੀਨਜ਼ ਦੀ ਸਿਵਲ ਐਵੀਏਸ਼ਨ ਅਥਾਰਟੀ ਅਨੁਸਾਰ, ਬੋਇੰਗ 767-383ਈਆਰ ਜਹਾਜ਼ ਦੇ ਦਾਵਾਓ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਸਾਰੇ 137 ਯਾਤਰੀਆਂ ਅਤੇ ਚਾਲਕ ਦਲ ਦੇ 9 ਮੈਂਬਰਾਂ ਨੂੰ ਐਮਰਜੈਂਸੀ 'ਸਲਾਈਡ' ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਅਥਾਰਟੀ ਦੇ ਬੁਲਾਰੇ ਐਰਿਕ ਅਪੋਲੋਨੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਇਲਟਾਂ ਨੂੰ ਜਹਾਜ਼ ਵਿੱਚ ਲੱਗੇ ਇੱਕ ਸੰਕੇਤਕ (ਇੰਡੀਕੇਟਰ) ਰਾਹੀਂ ਸੱਜੇ ਇੰਜਣ ਵਿੱਚੋਂ ਚੰਗਿਆੜੀਆਂ ਨਿਕਲਣ ਜਾਂ ਅੱਗ ਲੱਗਣ ਦਾ ਸ਼ੱਕ ਹੋਇਆ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਸੁਰੱਖਿਆ ਪ੍ਰਕਿਰਿਆਵਾਂ ਅਪਣਾਈਆਂ ਅਤੇ ਅੱਧੀ ਰਾਤ ਤੋਂ ਕੁਝ ਸਮਾਂ ਬਾਅਦ ਦਾਵਾਓ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਸੁਰੱਖਿਅਤ ਲੈਂਡਿੰਗ ਉਪਰੰਤ ਸਾਰੇ ਯਾਤਰੀਆਂ ਅਤੇ ਸਟਾਫ਼ ਨੂੰ ਹਵਾਈ ਅੱਡੇ ਦੇ ਟਰਮੀਨਲ 'ਤੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਗਈ ਅਤੇ ਹੋਟਲਾਂ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ। ਫਿਲਹਾਲ ਜਹਾਜ਼ ਨੂੰ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp