Skip to content
Saturday, November 21, 2026 2°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਵਿੱਚ ਸ਼ੀ ਜਿਨਪਿੰਗ ਸਾਹਮਣੇ ਮਸਤੀ ਦੇ ਮੂਡ ਵਿੱਚ ਨਜ਼ਰ ਆਏ ਡੋਨਾਲਡ ਟਰੰਪ, ‘YMCA’ ਗੀਤ ‘ਤੇ ਝੂਮਦਿਆਂ ਦੀ ਵੀਡੀਓ ਵਾਇਰਲ

By Editor Published 2 min read
ਚੀਨ ਵਿੱਚ ਸ਼ੀ ਜਿਨਪਿੰਗ ਸਾਹਮਣੇ ਮਸਤੀ ਦੇ ਮੂਡ ਵਿੱਚ ਨਜ਼ਰ ਆਏ ਡੋਨਾਲਡ ਟਰੰਪ, ‘YMCA’ ਗੀਤ ‘ਤੇ ਝੂਮਦਿਆਂ ਦੀ ਵੀਡੀਓ ਵਾਇਰਲ

ਬੀਜਿੰਗ: ਚੀਨ ਦੇ ਸ਼ੇਨਜ਼ੇਨ ਸ਼ਹਿਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਰੱਖੇ ਗਏ ਇੱਕ ਵਿਸ਼ੇਸ਼ ਭੋਜ ਵਿੱਚ ਬੜਾ ਹੀ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕੱਠਿਆਂ ਬੈਠ ਕੇ ਮਸ਼ਹੂਰ ਗੀਤ 'Y.M.C.A.' ਦੀ ਪੇਸ਼ਕਾਰੀ ਦਾ ਆਨੰਦ ਮਾਣਿਆ। ਜਿਵੇਂ ਹੀ ਇਹ ਗੀਤ ਵੱਜਿਆ, ਟਰੰਪ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਝੂਮਦੇ ਨਜ਼ਰ ਆਏ। ਇਹ ਗੀਤ ਟਰੰਪ ਦੀਆਂ ਚੋਣ ਮੁਹਿੰਮਾਂ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਉਹ ਅਕਸਰ ਆਪਣੀਆਂ ਰੈਲੀਆਂ ਵਿੱਚ ਇਸ ਗੀਤ 'ਤੇ ਮੁੱਠੀਆਂ ਬੰਦ ਕਰਕੇ ਆਪਣੇ ਖਾਸ ਅੰਦਾਜ਼ ਵਿੱਚ ਡਾਂਸ ਕਰਦੇ ਦਿਖਾਈ ਦਿੰਦੇ ਹਨ। 19 ਨਵੰਬਰ ਨੂੰ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (APEC) ਦੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਵ੍ਹਾਈਟ ਹਾਊਸ ਦੀ ਵਿਸ਼ੇਸ਼ ਸਹਾਇਕ ਅਤੇ ਸੰਚਾਰ ਸਲਾਹਕਾਰ ਮਾਰਗੋ ਮਾਰਟਿਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ 18 ਸਕਿੰਟ ਦੀ ਇਹ ਵੀਡੀਓ ਸਾਂਝੀ ਕੀਤੀ ਹੈ।

ਵੀਡੀਓ ਵਿੱਚ ਟਰੰਪ ਅਤੇ ਸ਼ੀ ਜਿਨਪਿੰਗ ਇੱਕੋ ਮੇਜ਼ 'ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਦੋਵੇਂ ਮੰਚ 'ਤੇ ਹੋ ਰਹੀ 'Y.M.C.A.' ਦੀ ਪੇਸ਼ਕਾਰੀ ਦੇਖ ਰਹੇ ਹਨ। ਇਸ ਪ੍ਰੋਗਰਾਮ ਵਿੱਚ 20 ਤੋਂ ਵੱਧ ਚੀਨੀ ਕਲਾਕਾਰਾਂ ਨੇ ਰੰਗ-ਬਿਰੰਗੇ ਕੱਪੜੇ ਪਾ ਕੇ ਇਸ ਗੀਤ 'ਤੇ ਸ਼ਾਨਦਾਰ ਨਾਚ ਪੇਸ਼ ਕੀਤਾ। ਉਨ੍ਹਾਂ ਦੇ ਪਿੱਛੇ ਲੱਗੀ ਵੱਡੀ ਸਕ੍ਰੀਨ 'ਤੇ ਇਸੇ ਸਾਲ ਸਤੰਬਰ ਵਿੱਚ ਵਾਸ਼ਿੰਗਟਨ ਵਿਖੇ ਟਰੰਪ ਅਤੇ ਸ਼ੀ ਜਿਨਪਿੰਗ ਦੀ ਹੋਈ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਦਿਖਾਈਆਂ ਗਈਆਂ। ਅਮਰੀਕਾ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ, ਇਹ ਪੇਸ਼ਕਾਰੀ ਵੀਰਵਾਰ ਦੁਪਹਿਰ ਦੋਵਾਂ ਆਗੂਆਂ ਲਈ ਰੱਖੇ ਗਏ ਭੋਜ ਦੌਰਾਨ ਹੋਈ ਸੀ।

ਜ਼ਿਕਰਯੋਗ ਹੈ ਕਿ 'Y.M.C.A.' ਗੀਤ ਟਰੰਪ ਦੀਆਂ ਚੋਣ ਮੁਹਿੰਮਾਂ ਦੀ ਖਾਸ ਪਛਾਣ ਬਣ ਚੁੱਕਾ ਹੈ ਅਤੇ ਉਨ੍ਹਾਂ ਦਾ ਇਹ ਖਾਸ ਡਾਂਸ ਸਟਾਈਲ ਸਮਰਥਕਾਂ ਵਿੱਚ ਕਾਫ਼ੀ ਮਕਬੂਲ ਹੈ। ਇਸੇ ਸਾਲ ਮਈ ਵਿੱਚ ਟਰੰਪ ਦੀ ਚੀਨ ਯਾਤਰਾ ਦੌਰਾਨ ਸ਼ੀ ਜਿਨਪਿੰਗ ਵੱਲੋਂ ਰੱਖੇ ਗਏ ਸਰਕਾਰੀ ਭੋਜ ਦੇ ਅਖੀਰ ਵਿੱਚ ਵੀ ਇਹੀ ਗੀਤ ਵਜਾਇਆ ਗਿਆ ਸੀ। ਚੀਨ ਵਿੱਚ ਇੱਕ ਵਾਰ ਫਿਰ ਇਸ ਗੀਤ ਦੀ ਪੇਸ਼ਕਾਰੀ ਨੇ ਟਰੰਪ ਦੇ ਸਿਆਸੀ ਅੰਦਾਜ਼ ਅਤੇ ਉਨ੍ਹਾਂ ਦੇ ਚਰਚਿਤ ਡਾਂਸ ਮੂਵਜ਼ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp