Skip to content
Wednesday, November 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਕਾਰੋਬਾਰ Business

ਅਮਰੀਕਾ ਵੱਲੋਂ ਚੀਨ ਤੇ ਯੂਰਪੀ ਸੰਘ ਸਮੇਤ 16 ਅਰਥਵਿਵਸਥਾਵਾਂ ‘ਤੇ ਨਵੇਂ ਦਰਾਮਦ ਟੈਕਸ ਲਾਉਣ ਦੀ ਤਿਆਰੀ

By Editor Published 1 min read
ਅਮਰੀਕਾ ਵੱਲੋਂ ਚੀਨ ਤੇ ਯੂਰਪੀ ਸੰਘ ਸਮੇਤ 16 ਅਰਥਵਿਵਸਥਾਵਾਂ ‘ਤੇ ਨਵੇਂ ਦਰਾਮਦ ਟੈਕਸ ਲਾਉਣ ਦੀ ਤਿਆਰੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਚੀਨ, ਯੂਰਪੀ ਸੰਘ (ਈਯੂ) ਅਤੇ 14 ਹੋਰ ਅਰਥਵਿਵਸਥਾਵਾਂ 'ਤੇ ਜਲਦੀ ਹੀ ਨਵੇਂ ਦਰਾਮਦ ਟੈਕਸ (ਟੈਰਿਫ) ਲਾਉਣ ਦੀ ਯੋਜਨਾ ਦਾ ਐਲਾਨ ਕਰ ਸਕਦਾ ਹੈ। ਮਾਮਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਅਮਰੀਕੀ ਵਪਾਰ ਪ੍ਰਤੀਨਿਧੀ (ਯੂਐਸਟੀਆਰ) ਦਾ ਦਫ਼ਤਰ ਇਨ੍ਹਾਂ 16 ਅਰਥਵਿਵਸਥਾਵਾਂ ਵਿੱਚ ਉਦਯੋਗਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਸਬਸਿਡੀ ਬਾਰੇ ਕਈ ਮਹੀਨਿਆਂ ਤੋਂ ਚੱਲ ਰਹੀ ਜਾਂਚ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਜਾਰੀ ਕਰ ਸਕਦਾ ਹੈ।

ਵ੍ਹਾਈਟ ਹਾਊਸ ਦਾ ਦੋਸ਼ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਸਰਕਾਰੀ ਸਬਸਿਡੀ ਕਾਰਨ ਲੋੜ ਤੋਂ ਵੱਧ ਉਤਪਾਦਨ ਹੋ ਰਿਹਾ ਹੈ, ਜਿਸ ਨਾਲ ਬਾਜ਼ਾਰ ਵਿੱਚ ਸਸਤੇ ਉਤਪਾਦਾਂ ਦੀ ਭਰਮਾਰ ਹੋ ਗਈ ਹੈ ਅਤੇ ਅਮਰੀਕੀ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਕਦਮ ਉਨ੍ਹਾਂ ਵਿਆਪਕ ਟੈਕਸਾਂ ਦੀ ਥਾਂ ਲੈਣ ਦੀ ਕੋਸ਼ਿਸ਼ ਦਾ ਹਿੱਸਾ ਹੈ, ਜੋ ਪ੍ਰਸ਼ਾਸਨ ਨੇ ਅਪ੍ਰੈਲ 2025 ਵਿੱਚ ਲਾਏ ਸਨ ਪਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਗੈਰ-ਸੰਵਿਧਾਨਕ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਅਮਰੀਕਾ ਨੇ 60 ਵਪਾਰਕ ਭਾਈਵਾਲਾਂ 'ਤੇ 10 ਤੋਂ 12.5 ਫ਼ੀਸਦੀ ਤੱਕ ਟੈਕਸ ਲਾਇਆ ਸੀ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp