Skip to content
Wednesday, November 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਾਕਿਸਤਾਨ ‘ਚ ਸੂਬਿਆਂ ਦੀ ਵੰਡ ਦੀਆਂ ਚਰਚਾਵਾਂ ਵਿਰੁੱਧ ਭੜਕਿਆ ਰੋਹ, ਕਰਾਚੀ ਦੀਆਂ ਸੜਕਾਂ ‘ਤੇ ਉਤਰੇ ਹਜ਼ਾਰਾਂ ਸਿੰਧੀ

By Editor Published 2 min read
ਪਾਕਿਸਤਾਨ ‘ਚ ਸੂਬਿਆਂ ਦੀ ਵੰਡ ਦੀਆਂ ਚਰਚਾਵਾਂ ਵਿਰੁੱਧ ਭੜਕਿਆ ਰੋਹ, ਕਰਾਚੀ ਦੀਆਂ ਸੜਕਾਂ ‘ਤੇ ਉਤਰੇ ਹਜ਼ਾਰਾਂ ਸਿੰਧੀ

ਕਰਾਚੀ: ਪਾਕਿਸਤਾਨ ਵਿੱਚ ਮੌਜੂਦਾ ਚਾਰ ਸੂਬਿਆਂ ਦਾ ਪੁਨਰਗਠਨ ਕਰਕੇ ਨਵੇਂ ਪ੍ਰਸ਼ਾਸਕੀ ਖੇਤਰ ਬਣਾਉਣ ਦੀਆਂ ਚਰਚਾਵਾਂ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਜੋੜੀ ਜਾ ਰਹੀ ਇਸ ਕਥਿਤ ਯੋਜਨਾ ਦੇ ਵਿਰੋਧ ਵਿੱਚ ਕਰਾਚੀ ਵਿੱਚ ਹਜ਼ਾਰਾਂ ਸਿੰਧੀ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। 'ਜੀ ਸਿੰਧ ਰਹਿਬਰ ਕਮੇਟੀ' ਵੱਲੋਂ ਆਯੋਜਿਤ ਇਸ ਰੈਲੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਸਿੰਧ ਦੀ ਵੰਡ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪ੍ਰਦਰਸ਼ਨ ਵਿੱਚ ਸ਼ਾਮਲ ਆਗੂਆਂ, ਵਕੀਲਾਂ ਅਤੇ ਆਮ ਨਾਗਰਿਕਾਂ ਨੇ ਕਿਹਾ ਕਿ ਸਿੰਧ ਦੀ ਧਰਤੀ, ਇਤਿਹਾਸ ਅਤੇ ਸੱਭਿਆਚਾਰਕ ਪਛਾਣ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਸੂਬੇ ਦੀਆਂ ਹੱਦਾਂ ਬਦਲਣ ਜਾਂ ਇਸ ਬਾਰੇ ਜਨਮਤ ਸੰਗ੍ਰਹਿ ਕਰਵਾਉਣ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਪੰਜਾਬ, ਸਿੰਧ, ਖ਼ੈਬਰ ਪਖ਼ਤੂਨਖ਼ਵਾ ਅਤੇ ਬਲੋਚਿਸਤਾਨ ਨੂੰ ਤੋੜ ਕੇ ਇੱਕ ਦਰਜਨ ਤੋਂ ਵੱਧ ਪ੍ਰਸ਼ਾਸਕੀ ਇਕਾਈਆਂ ਬਣਾਉਣ ਦੀ ਚਰਚਾ ਚੱਲ ਰਹੀ ਹੈ, ਹਾਲਾਂਕਿ ਸਰਕਾਰ ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ।

ਦੂਜੇ ਪਾਸੇ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਵੀ ਕਰਾਚੀ ਪ੍ਰੈੱਸ ਕਲੱਬ ਵਿੱਚ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੰਧ ਦੀ ਵੰਡ ਜ਼ਬਰਦਸਤੀ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਅਤੇ ਸਮਾਜ ਵਿੱਚ ਹਿੰਸਾ ਫੈਲ ਸਕਦੀ ਹੈ। ਉਨ੍ਹਾਂ ਜਨਮਤ ਸੰਗ੍ਰਹਿ ਦੇ ਪ੍ਰਸਤਾਵ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸੰਵਿਧਾਨ ਵਿੱਚ ਨਵੇਂ ਸੂਬੇ ਬਣਾਉਣ ਦੀ ਤੈਅ ਪ੍ਰਕਿਰਿਆ ਮੌਜੂਦ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp