Skip to content
Wednesday, November 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਨੇ ‘ਸ਼ੇਨਝੋਊ-24’ ਮਿਸ਼ਨ ਰਾਹੀਂ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਨੂੰ ਆਪਣੇ ਪੁਲਾੜ ਸਟੇਸ਼ਨ ‘ਤੇ ਭੇਜਿਆ

By Editor Published 1 min read
ਚੀਨ ਨੇ ‘ਸ਼ੇਨਝੋਊ-24’ ਮਿਸ਼ਨ ਰਾਹੀਂ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਨੂੰ ਆਪਣੇ ਪੁਲਾੜ ਸਟੇਸ਼ਨ ‘ਤੇ ਭੇਜਿਆ

ਬੀਜਿੰਗ/ਜੀਕਿਊਆਨ: ਚੀਨ ਨੇ ਬੁੱਧਵਾਰ ਨੂੰ ਆਪਣੇ ਮਨੁੱਖੀ ਪੁਲਾੜ ਯਾਨ 'ਸ਼ੇਨਝੋਊ-24' ਦਾ ਸਫਲ ਪ੍ਰੀਖਣ ਕੀਤਾ, ਜਿਸ ਵਿੱਚ ਪਾਕਿਸਤਾਨ ਦੇ ਮੁਹੰਮਦ ਜ਼ੀਸ਼ਾਨ ਅਲੀ ਸਮੇਤ ਤਿੰਨ ਪੁਲਾੜ ਯਾਤਰੀ ਸਵਾਰ ਹਨ। ਜ਼ੀਸ਼ਾਨ ਅਲੀ ਚੀਨ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਅਤੇ ਚੀਨ ਦੇ 'ਤਿਆਂਗੋਂਗ' ਪੁਲਾੜ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਵਿਦੇਸ਼ੀ ਨਾਗਰਿਕ ਬਣ ਗਏ ਹਨ। ਇਸ ਯਾਨ ਨੂੰ ਉੱਤਰ-ਪੱਛਮੀ ਚੀਨ ਦੇ ਜੀਕਿਊਆਨ ਸੈਟੇਲਾਈਟ ਲਾਂਚ ਸੈਂਟਰ ਤੋਂ 'ਲੌਂਗ ਮਾਰਚ-2ਐਫ' ਰਾਕੇਟ ਰਾਹੀਂ ਰਵਾਨਾ ਕੀਤਾ ਗਿਆ।

ਇਸ ਦਲ ਵਿੱਚ ਮਿਸ਼ਨ ਕਮਾਂਡਰ ਤਾਂਗ ਹੋਂਗਬੋ, ਫਲਾਈਟ ਇੰਜੀਨੀਅਰ ਵੂ ਯੀ ਅਤੇ ਜ਼ੀਸ਼ਾਨ ਅਲੀ ਸ਼ਾਮਲ ਹਨ। ਅਲੀ ਲਗਭਗ ਇੱਕ ਹਫ਼ਤੇ ਬਾਅਦ 'ਸ਼ੇਨਝੋਊ-23' ਯਾਨ ਰਾਹੀਂ ਧਰਤੀ 'ਤੇ ਵਾਪਸ ਪਰਤਣਗੇ, ਜਦਕਿ ਚੀਨੀ ਪੁਲਾੜ ਯਾਤਰੀ ਆਮ ਤੌਰ 'ਤੇ ਛੇ ਮਹੀਨੇ ਪੁਲਾੜ ਸਟੇਸ਼ਨ 'ਤੇ ਬਿਤਾਉਂਦੇ ਹਨ। ਜ਼ਿਕਰਯੋਗ ਹੈ ਕਿ ਚੀਨ ਇਸ ਵੇਲੇ ਦੁਨੀਆ ਦਾ ਇਕਲੌਤਾ ਦੇਸ਼ ਹੈ ਜੋ ਆਪਣਾ ਨਿੱਜੀ ਪੁਲਾੜ ਸਟੇਸ਼ਨ ਚਲਾ ਰਿਹਾ ਹੈ। 'ਸ਼ੇਨਝੋਊ-24' ਮਿਸ਼ਨ ਦਾ ਮੁੱਖ ਉਦੇਸ਼ ਪੁਲਾੜ ਸਟੇਸ਼ਨ ਦਾ ਨਿਯਮਤ ਸੰਚਾਲਨ, ਰੱਖ-ਰਖਾਅ ਅਤੇ 90 ਤੋਂ ਵੱਧ ਵਿਗਿਆਨਕ ਪ੍ਰਯੋਗ ਤੇ ਤਕਨੀਕੀ ਪ੍ਰੀਖਣ ਕਰਨਾ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp