Skip to content
Wednesday, November 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਕਾਰੋਬਾਰ Business

ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ ‘ਤੇ ਅਮਰੀਕੀ ਟੈਰਿਫ ਵਧਣ ਦਾ ਖ਼ਤਰਾ, ਵਪਾਰਕ ਜਾਂਚ ਦੇ ਨਤੀਜੇ ਇਸੇ ਹਫ਼ਤੇ ਸੰਭਵ

By Editor Published 2 min read
ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ ‘ਤੇ ਅਮਰੀਕੀ ਟੈਰਿਫ ਵਧਣ ਦਾ ਖ਼ਤਰਾ, ਵਪਾਰਕ ਜਾਂਚ ਦੇ ਨਤੀਜੇ ਇਸੇ ਹਫ਼ਤੇ ਸੰਭਵ

ਵਾਸ਼ਿੰਗਟਨ: 'ਵਾਲ ਸਟ੍ਰੀਟ ਜਰਨਲ' ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਅਤੇ ਭਾਰਤ ਸਮੇਤ ਕਈ ਦੇਸ਼ਾਂ 'ਤੇ ਟੈਰਿਫ ਵਧਾਉਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਇਸੇ ਹਫ਼ਤੇ ਵਿਦੇਸ਼ੀ ਉਦਯੋਗਿਕ ਸਬਸਿਡੀਆਂ ਬਾਰੇ 'ਟ੍ਰੇਡ ਐਕਟ 1974' ਦੇ ਸੈਕਸ਼ਨ 301 ਤਹਿਤ ਕੀਤੀ ਗਈ ਜਾਂਚ ਦੇ ਨਤੀਜਿਆਂ ਦਾ ਐਲਾਨ ਕਰ ਸਕਦੇ ਹਨ। ਇਸ ਜਾਂਚ ਵਿੱਚ ਚੀਨ 'ਤੇ ਸਭ ਤੋਂ ਵੱਧ ਟੈਰਿਫ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮਾਰਚ ਵਿੱਚ ਸ਼ੁਰੂ ਹੋਈ ਇਹ ਜਾਂਚ ਭਾਰਤ, ਚੀਨ, ਯੂਰਪੀ ਸੰਘ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ ਅਤੇ ਤਾਈਵਾਨ ਸਮੇਤ 16 ਅਰਥਵਿਵਸਥਾਵਾਂ 'ਤੇ ਕੇਂਦਰਿਤ ਸੀ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਸਰਕਾਰੀ ਸਬਸਿਡੀਆਂ ਕਾਰਨ ਵਿਦੇਸ਼ੀ ਕੰਪਨੀਆਂ ਨੂੰ ਅਮਰੀਕੀ ਕੰਪਨੀਆਂ ਦੇ ਮੁਕਾਬਲੇ ਅਣਉਚਿਤ ਲਾਭ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ਵਿੱਚ ਅਮਰੀਕਾ ਨੇ ਇਸੇ ਵਿਵਸਥਾ ਤਹਿਤ ਭਾਰਤ ਤੋਂ ਹੋਣ ਵਾਲੀ ਦਰਾਮਦ 'ਤੇ 10 ਫ਼ੀਸਦੀ ਵਾਧੂ ਟੈਕਸ ਲਾਇਆ ਸੀ। ਹਾਲਾਂਕਿ, ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਭਰੋਸਾ ਦਿੱਤਾ ਹੈ ਕਿ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਤਹਿਤ ਭਾਰਤ ਨੂੰ ਆਪਣੇ ਮੁਕਾਬਲੇਬਾਜ਼ਾਂ ਨਾਲੋਂ ਟੈਰਿਫ ਦੇ ਮਾਮਲੇ ਵਿੱਚ ਬਿਹਤਰ ਲਾਭ ਮਿਲੇਗਾ। ਭਾਰਤ ਇਸ ਵਿੱਤੀ ਸਾਲ ਦੇ ਅੰਤ ਤੱਕ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp