Skip to content
Friday, October 30, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਖ਼ਾਲਸਾ ਪੰਥ ਨੇ ਲਕੀਰ ਖਿੱਚ ਦਿੱਤੀ ਹੈ ਹੁਣ ਇਨਸਾਫ਼ ਲੈ ਕੇ ਹੀ ਰਹੇਗਾ : ਜਥੇਦਾਰ

By Admin Published 2 min read

ਬਰਗਾੜੀ :-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 68ਵੇਂ ਦਿਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਵੱਲੋਂ ਲੋਕ ਸਭਾ ਵਿੱਚ ਮੋਰਚੇ ਖਿਲਾਫ ਗੈਰ-ਮਿਆਰੀ ਸਬਦਾਵਲੀ ਦੀ ਵਰਤੋਂ ਕਰਕੇ ਮੋਰਚੇ ਦੀ ਮੁਖਾਲਫਤ ਕੀਤੀ ਗਈ ਸੀ, ਤਾਂ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕੀਤਾ ਜਾ ਸਕੇ ਪਰ ਸਿੱਖ ਕੌਂਮ ਦੇ ਭਾਰੀ ਵਿਰੋਧ ਤੋਂ ਬਾਅਦ ਉਹਨੇ ਭਾਂਵੇਂ ਅਪਣੇ ਪਹਿਲਾਂ ਕਹੇ ਸਬਦਾਂ ਦੇ ਬਿਲਕੁਲ ਉਲਟ ਸਬਦਾਵਲੀ ਵਰਤਕੇ ਬਰਗਾੜੀ ਮੋਰਚੇ ਦੀ ਗੱਲ ਕੀਤੀ ਪਰ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਨੂੰ ਲਟਕਾਉਣ ਵਾਲੀ ਸੀਬੀਆਈ ਜਾਂਚ ਦੀ ਮੰਗ ਹੀ ਕੀਤੀ ਹੈ ਤਾਂ ਕਿ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਜਾਂਚ ਦੇ ਵਧਦੇ ਹੱਥਾਂ ਨੂੰ ਬਾਦਲਾਂ ਦੇ ਗਿਰੇਵਾਨ ਵੱਲ ਜਾਣ ਤੋ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਕੈਪਟਨ ਦੀ ਸੀ ਬੀ ਆਈ ਜਾਂਚ ਨੂੰ ਅਕਾਲੀ ਦਲ ਵੱਲੋਂ ਸਹੀ ਠਹਿਰਾਉਣ ਦਾ ਸਾਫ ਮਤਲਬ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ,ਪ੍ਰੰਤੂ ਖਾਲਸਾ ਪੰਥ ਨੇ ਲਕੀਰ ਖਿੱਚ ਦਿੱਤੀ ਹੈ ਕਿ ਹੁਣ ਇਨਸਾਫ ਲੈ ਕੇ ਹੀ ਰਹੇਗਾ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੀ ਜਥੇ ਸਮੇਤ ਜਿੱਥੇਇਨਸਾਫ਼ ਮੋਰਚੇ ਵਿੱਚ ਡਟੇ ਹੋਏ ਹਨ, ਓਥੇ ਹਰ ਐਤਵਾਰ ਨੂੰ ਜਥਾ ਦਮਦਮੀ ਟਕਸਾਲ ਅਜਨਾਲਾ ਵੱਲੋਂ ਹੁੰਦੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਹਨ। ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ, ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ, ਕਿਰਨਜੀਤ ਸਿੰਘ, ਕਵੀਸ਼ਰ ਸੁਖਚੈਨ ਸਿੰਘ ਮੱਲਕੇ, ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ, ਕਵਿਤਾਵਾਂ ਰਾਹੀ ਹਾਜਰੀ ਲਗਵਾਈ। ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਗਦੀਪ ਸਿੰਘ ਭੁੱਲਰ ਨੇ ਨਿਭਾਈ।ਆਈਆਂ ਸੰਗਤਾਂ ਦਾ ਧੰਨਵਾਦ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp