ਗੁਰੂ ਰਾਮਦਾਸ ਜੀ ਜਪੁ-ਜੀ ਸਾਹਿਬ ਦੇ ਗੁਟਕੇ ਹੱਥੀਂ ਲਿਖ ਕੇ ਵੰਡਦੇ ਰਹੇ: ਜਾਚਕ
ਕੋਟਕਪੂਰਾ:- (ਗੁਰਿੰਦਰ ਸਿੰਘ): ਗੁਰੂ-ਕਾਲ ਵੇਲੇ ਛਾਪਾਖ਼ਾਨਾ ਨਹੀਂ ਸੀ, ਸਾਰੀਆਂ ਪੋਥੀਆਂ ਤੇ ਪੁਸਤਕਾਂ ਦੀਆਂ ਨਕਲਾਂ ਆਦਿਕ ਹੱਥੀਂ
ਲਿਖੀਆਂ ਜਾਂਦੀਆਂ ਸਨ। ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਵੀ ਹੱਥ ਲਿਖਤ ਖਰੜੇ ਹਨ, ਉਨ੍ਹਾਂ ਸਾਰਿਆਂ ਦੇ ਤਤਕਰੇ ਦੇ ਸਿਰੇ ਉਪਰ ਲਿਖਿਆ ਹੈ: 'ਜਪੁ' ਸ੍ਰੀ ਗੁਰੂ ਰਾਮਦਾਸ ਜੀਉ ਕੇ
ਦਸਤਖਤਾਂ ਕੀ ਨਕਲ। ਇਸ ਦਾ ਭਾਵਾਰਥ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਅਗਵਾਈ ਵਿਚ ਭਾਈ ਗੁਰਦਾਸ ਜੀ ਨੇ 'ਪੰਥੀ ਸਾਹਿਬ' ਵਿਖੇ ਲਿਖੀ ਜਪੁ-ਜੀ ਦੀ ਬਾਣੀ ਸ੍ਰੀ
ਗੁਰੂ ਰਾਮਦਾਸ ਜੀ ਦੇ ਹੱਥੀਂ ਲਿਖੇ 'ਜਪੁ-ਜੀ ਦੇ ਗੁਟਕੇ ਤੋਂ ਨਕਲ ਕੀਤੀ।ਇਸ ਪ੍ਰਮਾਣ ਤੋਂ ਸਪਸ਼ਟ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਜਪੁਜੀ ਸਾਹਿਬ ਦੇ ਗੁਟਕੇ ਚੌਥੀਂ ਲਿਖ ਕੇ
ਵੰਡਦੇ ਰਹੇ ਤਾਕਿ ਭਵਿੱਖ ਵਿਚ ਗੁਰਸਿੱਖ ਗੁਰਬਾਣੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਉਤਸ਼ਾਹਤ ਹੋਣ। ਇਸ ਨੂੰ ਗੁਰੂ ਦੀ ਪ੍ਰਸੰਨਤਾ ਲਈ ਸੇਵਾ ਸਮਝਣ। ਭਾਈ ਗੁਰਦਾਸ ਜੀ ਨੇ
ਸਮਕਾਲੀ ਸਿੱਖਾਂ ਦਾ ਵਿਉਹਾਰ ਵਰਨਣ ਕਰਦਿਆਂ ਲਿਖਿਆ ਹੈ 'ਗੁਰਬਾਣੀ ਸੁਣਿ ਸਿਖਿ ਲਿਖਿ ਲਿਖਾਇਆ॥ (ਵਾਰ 20, ਪਉੜੀ 6) ਭਾਵ ਜਦੋਂ ਵੀ ਗੁਰਸਿੱਖਾਂ ਨੂੰ ਵੇਹਲ ਮਿਲਦਾ,
ਉਹ ਗੁਰਬਾਣੀ ਸੁਣ ਕੇ ਸਿਖਦੇ ਅਤੇ ਆਪ ਲਿਖ ਕੇ ਹੋਰਾਂ ਨੂੰ ਲਿਖਵਾ ਦਿੰਦੇ ਪਰ ਹੁਣ ਇਸ ਦੇ ਉਲਟ ਕੋਈ ਡੇਰੇਦਾਰ ਸੋਨੇ ਦੇ ਗੁੰਬਦ ਜਾਂ ਸੋਨੇ ਦੀ ਪਾਲਕੀ ਲਈ ਉਗਰਾਹੀ ਮੰਗੇ ਤਾਂ
ਉਸ ਨੂੰ ਲੱਖਾਂ ਰੁਪਏ ਦੇ ਦਿੰਦੇ ਹਨ ਪਰ ਜੇ ਕੋਈ ਪੰਥਦਰਦੀ ਜਾਂ ਸੰਸਥਾ ਗੁਰਮਤਿ ਲਿਟਰੇਚਰ ਛਪਾਉਣ ਜਾਂ ਵੰਡਣ ਲਈ ਸੇਵਾ ਮੰਗੇ ਤਾਂ ਉਸ ਨੂੰ ਪੰਜ ਰੁਪਏ ਦੇਣ ਤੋਂ ਵੀ ਹੱਥ ਘੁਟ
ਲਿਆ ਜਾਂਦਾ ਹੈ।ਬਹੁਤ ਖੋਜੀ ਗੁਰਸਿੱਖ ਵਿਦਵਾਨਾਂ ਦੀਆਂ ਕਿਤਾਬਾਂ ਦੇ ਹੱਥ ਲਿਖਤ ਖਰੜੇ ਨਾ ਛਪਣ ਕਾਰਨ ਹੀ ਸਮੇਂ ਦੀ ਧੂੜ ਵਿਚ ਰੁਲ ਗਏ। ਇਹ ਵਿਚਾਰ ਹਨ ਦਰਬਾਰ
ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਗਿ. ਜਗਤਾਰ ਸਿੰਘ ਜਾਚਕ ਦੇ, ੍ਰੋਜ਼ੳਨੳਸ਼ਪੋਕੲਸਮੳਨ.ਚੋਮ ਜੋ ਉਨ੍ਹਾਂ ਨਿਊਯਾਰਕ ਤੋਂ ਈਮੇਲ ਰਾਹੀਂ ਸਾਡੇ ਇਸ ਪੱਤਰਕਾਰ ਨਾਲ ਸਾਂਝੇ
ਕੀਤੇ। ਉਨ੍ਹਾਂ ਲਿਖਿਆ ਭਰਮਿ ਭੂਲੇ, ਅਗਿਆਨੀ ਅੰਧੁਲੇ, ਭ੍ਰਮਿ ਭ੍ਰਮਿ ਫੂਲ ਤੋਰਾਵੈ॥ (ਪੰ. 1264) ਮੁਤਾਬਕ ਗੁਰੂ ਰਾਮਦਾਸ ਜੀ ਦੀ ਦ੍ਰਿਸ਼ਟੀ ਵਿਚ ਫੁੱਲ ਤੋੜ ਕੇ ਅਪਣੇ ਇਸ਼ਟ ਨੂੰ
ਚੜਾਉਣ ਵਾਲੇ ਅੰਧ ਅਗਿਆਨੀ ਤੇ ਭਰਮ ਵਿਚ ਭੁੱਲੇ ਵਿਅਕਤੀ ਹਨ ਪਰ ਹੁਣ ਇਸ ਦੇ ਉਲਟ ਕਥਿਤ ਗੁਰਸਿੱਖਾਂ ਵਲੋਂ ਫੁੱਲਾਂ ਦੀ ਬਨਾਵਟੀ ਸਜਾਵਟ ਨੂੰ ਸਤਿਗੁਰੂ ਜੀ ਦੀ ਮਹਾਨ
ਸੇਵਾ ਸਮਝਿਆ ਜਾ ਰਿਹਾ ਹੈ। ਗੁਰੂ ਰਾਮਦਾਸ ਜੀ ਦਾ ਕਥਨ ਹੈ ਕਿ ਗੁਰਮਤ ਦੀ ਬਰਕਤ ਨਾਲ, ਜਿਸ ਮਨੁੱਖ ਨੇ ਵਿਕਾਰਾਂ ਦੀ ਮੈਲ ਤੋਂ ਬਚਣ ਵਾਲੇ ਕੰਮ ਨਿਤ ਕਰਨੇ ਸ਼ੁਰੂ ਕਰ
ਦਿਤੇ, ਉਸ ਦੇ ਜੀਵਨ ਰੂਪ ਰੱਖ ਉਤੇ ਹਰੀ-ਨਾਮ ਦੀਆਂ ਸ਼ਖਾਵਾਂ ਨਿਕਲਦੀਆਂ ਹਨ, ਜਿਨ੍ਹਾਂ ਨੂੰ ਧਰਮ ਦੇ ਫੁੱਲ ਤੇ ਗਿਆਨ ਦੇ ਅਜਿਹੇ ਫਲ ਲੱਗਦੇ ਹਨ, ਜਿਨ੍ਹਾਂ ਦੀ ਮਹਿਕ ਸਾਰੇ
ਸੰਸਾਰ ਵਿਚ ਖਿਲਰਦੀ ਹੈ। ਬਹਕਾਰ ਬਾਸੁ ਜਗਿ ਦੀਜੈ॥' (ਪੰ. 1325) ਪਰ ਹੁਣ ਅਸੀਂ ਅਪਣੇ ਸੱਚੇ-ਸੁੱਚੇ ਅਚਾਰ ਵਿਹਾਰ ਦੀ ਸੁਗੰਧੀ ਦੀ ਥਾਂ ਫੁੱਲਾਂ ਦੀ ਉਹ ਮਹਿਕ ਵੰਡਣਾ
ਚਾਹੁੰਦੇ ਹਾਂ, ਜਿਹੜੀ ਫੁੱਲ ਦੇ ਟਾਹਣੀ ਤੋਂ ਟੁਟਦਿਆਂ ਹੀ ਖ਼ਤਮ ਹੋ ਜਾਂਦੀ ਹੈ। ਯਾਦ ਰੱਖ! ਗੁਰੂ ਦੀ ਪ੍ਰਸੰਨਤਾ ਸਾਡੇ ਚੰਗੇ ਕਿਰਦਾਰ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਿਚ ਹੈ।



