Skip to content
Monday, October 26, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਆਸਟ੍ਰੇਲੀਆ ‘ਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ’ ਪੁਸਤਕ ਦੀ ਘੁੰਡ ਚੁਕਾਈ

By Admin Published 2 min read
ਆਸਟ੍ਰੇਲੀਆ ‘ਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ’ ਪੁਸਤਕ ਦੀ ਘੁੰਡ ਚੁਕਾਈ

ਸਿਡਨੀ : ਆਸਟਰੇਲੀਆ ਵਿੱਚ ਸਿੱਖ ਧਰਮ ਦੀਆਂ ਮੁੱਢਲੀਆਂ ਪੈੜਾਂ ਬਾਰੇ ਇੱਕ ਇਤਿਹਾਸਕ ਪੁਸਤਕ ਸ਼ਿਵਾ ਸਿੰਘ ਦੇ ਜੀਵਨ

ਰਾਹੀਂ ਦਿਲਚਸਪ ਜਾਣਕਾਰੀ ਪੇਸ਼ ਕਰਦੀ ਹੈ। ਸ਼ਿਵਾ ਸਿੰਘ 1897 ਤੋਂ 1955 ਤੱਕ ਆਸਟਰੇਲੀਆ ਦੇ ਵਿਕਟੋਰੀਆ ਰਾਜ ਦੇ

ਬੇਨਾਲਾ ਇਲਾਕੇ ਵਿੱਚ ਰਹੇ। ਉਹ ਫੇਰੀ ਲਗਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਉਨ੍ਹਾਂ ਬਾਰੇ ਇਹ ਖੋਜ ਕਿਤਾਬ ਆਸਟਰੇਲੀਅਨ

ਇੰਡੀਅਨ ਹਿਸਟਰੀ ਸੋਸਾਇਟੀ ਦੇ ਬਾਨੀ ਖੋਜੀ ਲੇਖਕ ਲੈਨ ਕੇਨਾ ਤੇ ਕ੍ਰਿਸਟਲ ਜੋਰਡਨ ਨੇ ਪਾਠਕਾਂ ਦੀ ਝੋਲੀ ਵਿੱਚ ਪਾਈ ਹੈ।

ਪੁਸਤਕ ਅਨੁਸਾਰ, 1920 ਤੋਂ 1943 ਦਾ ਸਮਾਂ ਆਸਟਰੇਲੀਆ ਦੇ ਸਿੱਖ ਇਤਿਹਾਸ ਲਈ ਬੇਹੱਦ ਮਹੱਤਵਪੂਰਨ ਸੀ। ਇਸ ਦੌਰਾਨ

ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਸਟਰੇਲੀਆ ਲਿਆਂਦਾ ਗਿਆ। ਪਹਿਲੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼

ਅਤੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ ਇਤਿਹਾਸ ਵੀ ਇਸ ਵਿੱਚ ਦਰਜ ਹੈ। ਇਹ ਪੁਸਤਕ ਬੇਨਾਲਾ ਵਿੱਚ ਭਾਰਤੀ

ਭਾਈਚਾਰੇ ਦੇ ਉਭਾਰ ਅਤੇ ਨਿਘਾਰ ਦੇ ਨਾਲ-ਨਾਲ ਨਸਲੀ ਵਿਤਕਰੇ ਤੋਂ ਬਹੁ-ਸੱਭਿਆਚਾਰਕ ਸਮਾਜ ਤੱਕ ਦੇ ਸਫ਼ਰ ਨੂੰ ਵੀ

ਉਜਾਗਰ ਕਰਦੀ ਹੈ। ਸ਼ਿਵਾ ਸਿੰਘ ਦੀ ਵੈਗਨ ਰੇੜੀ, ਜੋ ਖਸਤਾ ਹਾਲਤ ਵਿੱਚ ਲੱਭੀ ਸੀ, ਦੀ ਸਾਂਭ-ਸੰਭਾਲ ਕਰਕੇ ਅਜਾਇਬ ਘਰ

ਵਿੱਚ ਰੱਖੀ ਗਈ ਹੈ। ਇਸ ਵੈਗਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਕੇ ਉਹ ਪਾਠ ਲਈ ਇੱਕ ਤੋਂ ਦੂਜੇ ਸਥਾਨ 'ਤੇ

ਜਾਣ ਲਈ ਆਵਾਜਾਈ ਦੇ ਸਾਧਨ ਵਜੋਂ ਵਰਤਦੇ ਸਨ। ਪੁਸਤਕ ਦੇ ਮੁੱਖ ਪੰਨੇ ਉਤੇ ਸ਼ਿਵਾ ਸਿੰਘ ਦੀ ਇਤਿਹਾਸਕ ਤਸਵੀਰ ਹੈ,

ਜਿਸ ਵਿੱਚ ਉਹ ਮੈਕਮੋਨੀਗਲ ਫਾਰਮ ਵਿਖੇ ਕੁਰਸੀ ਉੱਤੇ ਬੈਠੇ ਅਖ਼ਬਾਰ ਪੜ੍ਹਦੇ ਨਜ਼ਰ ਆਉਂਦੇ ਹਨ। ਕਿਤਾਬ ਦੀ ਘੁੰਡ-ਚੁਕਾਈ

ਮੌਕੇ ਬੇਨਾਲਾ ਦੇ ਮੇਅਰ ਨੇ ਕਿਹਾ ਕਿ ਅਸੀਂ ਇਤਿਹਾਸ ਨੂੰ ਹੋਰ ਜਾਣ ਕੇ ਮਾਣਮੱਤੇ ਹੋ ਰਹੇ ਹਾਂ। ਬਜ਼ੁਰਗ ਖੋਜੀ ਲੇਖਕ ਜੋੜਾ ਉਮਰ

ਦੇ ਆਖ਼ਰੀ ਪੜਾਅ ਵਿੱਚ ਹੈ ਅਤੇ ਉਹ ਆਸਟਰੇਲੀਆ ਵਿੱਚ ਘੱਟ ਗਿਣਤੀ ਵਿੱਚ ਵੱਸਦੇ ਭਾਰਤੀਆਂ ਦੇ ਸਫ਼ਰ ਦੀਆਂ ਪੈੜਾਂ ਲੱਭ

ਰਿਹਾ ਹੈ। ਉਨ੍ਹਾਂ ਨੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਹਨ। ਇਸ ਮੌਕੇ ਲੇਖਕ ਲੈਨ ਨੇ ਕਿਹਾ ਕਿ ਭਾਈਚਾਰੇ ਦੀਆਂ

ਮੁੱਢਲੀਆਂ ਔਕੜਾਂ, ਗਤੀਵਿਧੀਆਂ ਅਤੇ ਰੀਤੀ-ਰਿਵਾਜਾਂ ਦੀਆਂ ਤੰਦਾਂ ਜੋੜਨਾ ਅਹਿਮ ਕਾਰਜ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp