ਯੂਬਾ ਸਿਟੀ ਨਗਰ ਕੀਰਤਨ ਵਿੱਵ ਮੂਰਖਤਾ ਭਰੇ ਕਾਰਨਾਮੇ
ਯੂਬਾ ਸਿਟੀ:-ਕੈਲੇਫੋਰਨੀਆ ਦੇ ਯੂਬਾ ਸਿਟੀ ਵਿਖੇ ਸਾਲਾਨਾ ਨਗਰ ਕੀਰਤਨ ਦੌਰਾਨ ਗੋਲੀਬਾਰੀ ਅਤੇ ਛੁਰੇਬਾਜ਼ੀ ਦੀਆਂ
ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਇਸ ਦੀ ਪੁਸ਼ਟੀ ਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਵੱਲੋਂ ਕੀਤੀ ਗਈ
ਹੈ।ਸ਼ੈਰਿਫ਼ ਦਫ਼ਤਰ ਅਨੁਸਾਰ, ਗੋਲੀਬਾਰੀ ਦੀ ਘਟਨਾ ਹੈਲੋਵੀਨ ਵਾਲੇ ਦਿਨ (ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ)
ਗੁਰਦੁਆਰਾ ਸਾਹਿਬ ਦੇ ਸਾਹਮਣੇ ਟੀਏਰਾ ਬੁਏਨਾ ਰੋਡ 'ਤੇ ਸਥਿਤ ਪਾਰਕਿੰਗ ਲਾਟ ਏ ਵਿੱਚ ਵਾਪਰੀ। ਇਸ ਘਟਨਾ
ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਨੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ
ਪਛਾਣ ਕਰ ਲਈ ਹੈ।ਇਸੇ ਦੌਰਾਨ ਐਤਵਾਰ ਨੂੰ ਨਗਰ ਕੀਰਤਨ ਦੀ ਸਮਾਪਤੀ ਦੇ ਨੇੜੇ ਦੋ ਗੁੱਟਾਂ ਦੀ ਲੜਾਈ
ਦਰਮਿਆਨ ਛੁਰੇਬਾਜ਼ੀ ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੂੰ ਇਲਾਜ
ਲਈ ਯੂਸੀ ਡੇਵਿਸ ਮੈਡੀਕਲ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ।ਸ਼ੈਰਿਫ਼ ਦਫ਼ਤਰ ਨੇ ਇਸ ਮਾਮਲੇ ਵਿੱਚ
ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸਟਰ ਕਾਊਂਟੀ ਜੇਲ੍ਹ ਵਿੱਚ ਬੰਦ
ਕਰ ਦਿੱਤਾ ਗਿਆ ਹੈ। ਉਸ ਵਿਰੁੱਧ ਅਪਰਾਧ ਦੀ ਸਾਜ਼ਿਸ਼ ਰਚਣ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ, ਖ਼ਤਰਨਾਕ
ਹਥਿਆਰ ਨਾਲ ਹਮਲਾ ਕਰਨ, ਹਮਲੇ ਦੌਰਾਨ ਸਰੀਰਕ ਸੱਟ ਪਹੁੰਚਾਉਣ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਦੋਸ਼
ਲਗਾਏ ਗਏ ਹਨ।ਸ਼ੈਰਿਫ਼ ਦਫ਼ਤਰ ਅਨੁਸਾਰ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਅਤੇ ਛੁਰੇਬਾਜ਼ੀ
ਦੀਆਂ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ।ਸਿੱਖ ਸੰਗਤਾਂ ਵਿੱਚ ਰੋਸ ਹੈ ਕਿ ਸੰਗਤਾਂ ਦੂਰੋਂ
ਦੂਰੋਂ ਨਗਰ ਕੀਰਤਨ ਦੇਖਣ ਬੜੀ ਸ਼ਰਧਾ ਨਾਲ ਜਾਂਦੀਆਂ ਹਨ ਤੇ ਸਿੱਖ ਹੋਣ ਪਰ ਮਾਣ ਮਹਿਸੂਸ ਕਰਦੇ ਹਨ। ।ਦੂਰੋਂ
ਆਈਆਂ ਸੰਗਤਾਂ ਦੀ ਬਹੁਤ ਸੇਵਾ ਕੀਤੀ ਜਾਂਦੀ ਹੈ ਬਹੁਤ ਮਿਹਨਤ ਨਾਲ ਲੰਗਰ ਤਿਆਰ ਹੁੰਦੇ ਨੇ ਕੌਮ ਸੇਵਾ ਕਰਦੀ ਹੈ।
ਪਰ ਬਦਕਿਸਮਤੀ ਕਈ ਅਜਿਹੇ ਲੋਕ ਨਗਰ-ਕੀਰਤਨ ਨੂੰ ਮੇਲਾ ਸਮਝਦੇ ਨੇ ਤੇ ਮੇਲੇ ਵਾਲੀਆਂ ਹਰਕਤਾਂ ਕਰਦੇ ਨੇ ਜੋ
ਬਹੁਤ ਹੀ ਘਟੀਆ ਹਰਕਤਾਂ ਨੇ ਇਸ ਨਾਲ ਸਾਰੀ ਕੌਮ ਦਾ ਅਕਸ ਖਰਾਬ ਹੁੰਦਾਹੈ ਇਨਾ ਘਟਨਾਵਾ ਦੀ ਵੱਧ ਤੋਂ ਵੱਧ
ਨਿਖੇਧੀ ਕੀਤੀ ਜਾਵੇ।



