Skip to content
Monday, November 23, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਵਧੀ ਕੁੜੱਤਣ, ਅਫ਼ਗਾਨਿਸਤਾਨ ਨੇ ਲਾਏ ਹਥਿਆਰਬੰਦ ਗੁੱਟਾਂ ਨੂੰ ਸ਼ਹਿ ਦੇਣ ਦੇ ਦੋਸ਼

By Editor Published 1 min read
ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਵਧੀ ਕੁੜੱਤਣ, ਅਫ਼ਗਾਨਿਸਤਾਨ ਨੇ ਲਾਏ ਹਥਿਆਰਬੰਦ ਗੁੱਟਾਂ ਨੂੰ ਸ਼ਹਿ ਦੇਣ ਦੇ ਦੋਸ਼

ਇਸਲਾਮਾਬਾਦ/ਕਾਬੁਲ: ਕਦੇ ਇੱਕ-ਦੂਜੇ ਦੇ ਕਰੀਬੀ ਮੰਨੇ ਜਾਣ ਵਾਲੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚਾਲੇ ਤਣਾਅ ਸਿਖ਼ਰਾਂ 'ਤੇ ਪਹੁੰਚ ਗਿਆ ਹੈ। ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁੱਤਾਕੀ ਨੇ ਪਾਕਿਸਤਾਨ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸਲਾਮਾਬਾਦ ਅਫ਼ਗਾਨਿਸਤਾਨ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ਅਤੇ ਡੂਰੰਡ ਲਾਈਨ 'ਤੇ ਹਜ਼ਾਰਾਂ ਹਥਿਆਰਬੰਦ ਲੜਾਕੇ ਇਕੱਠੇ ਕੀਤੇ ਗਏ ਹਨ। ਹਾਲਾਂਕਿ ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪ੍ਰਾਪੇਗੰਡਾ ਕਰਾਰ ਦਿੱਤਾ ਹੈ।

ਬੀਤੇ ਕੁਝ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਸਰਹੱਦੀ ਝੜਪਾਂ ਜਾਰੀ ਹਨ ਅਤੇ ਤਾਲਿਬਾਨ ਵਿਰੋਧੀ ਸੰਗਠਨਾਂ ਜਿਵੇਂ 'ਅਫ਼ਗਾਨਿਸਤਾਨ ਫ਼ਰੀਡਮ ਫ਼ਰੰਟ' ਨੇ ਬਦਖ਼ਸ਼ਾਨ, ਨੂਰਿਸਤਾਨ ਅਤੇ ਕੰਧਾਰ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਕਿ ਹਮਲਾਵਰ ਪਾਕਿਸਤਾਨ ਦੇ ਚਿਤਰਾਲ ਇਲਾਕੇ ਤੋਂ ਆਏ ਸਨ।

ਦੂਜੇ ਪਾਸੇ, ਪਾਕਿਸਤਾਨ ਲਗਾਤਾਰ ਮੰਗ ਕਰ ਰਿਹਾ ਹੈ ਕਿ ਤਾਲਿਬਾਨ ਆਪਣੀ ਜ਼ਮੀਨ ਤੋਂ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਅਤੇ ਬਲੋਚ ਲਿਬਰੇਸ਼ਨ ਆਰਮੀ (BLA) ਵਿਰੁੱਧ ਸਖ਼ਤ ਕਾਰਵਾਈ ਕਰੇ। ਮਾਹਿਰਾਂ ਦਾ ਮੰਨਣਾ ਹੈ ਕਿ TTP ਦੇ ਮੁੱਦੇ ਤੋਂ ਇਲਾਵਾ ਭਾਰਤ ਨਾਲ ਤਾਲਿਬਾਨ ਦੀਆਂ ਵਧਦੀਆਂ ਨਜ਼ਦੀਕੀਆਂ ਵੀ ਪਾਕਿਸਤਾਨ ਦੀ ਬੇਚੈਨੀ ਦਾ ਵੱਡਾ ਕਾਰਨ ਬਣੀਆਂ ਹੋਈਆਂ ਹਨ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp