Skip to content
Monday, November 23, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Health

ਦਵਾਈਆਂ ਤੋਂ ਬਿਨਾਂ ਵੀ ਕਾਬੂ ਹੋ ਸਕਦੀਆਂ ਨੇ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ, ਵਿਗਿਆਨੀਆਂ ਨੇ ਦੱਸਿਆ ‘ਭੋਜਨ ਹੀ ਦਵਾਈ’ ਦਾ ਅਨੋਖਾ ਫਾਰਮੂਲਾ

By Editor Published 2 min read
ਦਵਾਈਆਂ ਤੋਂ ਬਿਨਾਂ ਵੀ ਕਾਬੂ ਹੋ ਸਕਦੀਆਂ ਨੇ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ, ਵਿਗਿਆਨੀਆਂ ਨੇ ਦੱਸਿਆ ‘ਭੋਜਨ ਹੀ ਦਵਾਈ’ ਦਾ ਅਨੋਖਾ ਫਾਰਮੂਲਾ

ਲੰਡਨ: ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ੂਗਰ, ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਤੁਹਾਡੀ ਆਪਣੀ ਰਸੋਈ ਵਿੱਚ ਹੀ ਲੁਕਿਆ ਹੋਇਆ ਹੈ? ਦੁਨੀਆ ਭਰ ਦੇ ਵਿਗਿਆਨੀ ਅਤੇ ਡਾਕਟਰ ਹੁਣ 'ਫੂਡ ਇਜ਼ ਮੈਡੀਸਿਨ' ਯਾਨੀ 'ਭੋਜਨ ਹੀ ਦਵਾਈ ਹੈ' ਦੇ ਸਿਧਾਂਤ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਸ ਪਹਿਲ ਤਹਿਤ ਮਰੀਜ਼ਾਂ ਨੂੰ ਸਿਰਫ਼ ਗੋਲੀਆਂ ਹੀ ਨਹੀਂ, ਸਗੋਂ ਉਨ੍ਹਾਂ ਦੀ ਬਿਮਾਰੀ ਦੇ ਹਿਸਾਬ ਨਾਲ ਖ਼ਾਸ ਪੌਸ਼ਟਿਕ ਖ਼ੁਰਾਕ, ਫਲ, ਸਬਜ਼ੀਆਂ ਅਤੇ ਪ੍ਰੋਟੀਨ ਭਰਪੂਰ ਭੋਜਨ ਦੀ ਪਰਚੀ (ਫੂਡ ਪ੍ਰਿਸਕ੍ਰਿਪਸ਼ਨ) ਦਿੱਤੀ ਜਾ ਰਹੀ ਹੈ।

ਮਿਸੀਸਿਪੀ ਯੂਨੀਵਰਸਿਟੀ ਦੀਆਂ ਖੋਜਕਰਤਾਵਾਂ ਅਨੁਸਾਰ, ਵਿਗਿਆਨਕ ਅਧਿਐਨਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਸੰਤੁਲਿਤ ਅਤੇ ਪੌਸ਼ਟਿਕ ਖ਼ੁਰਾਕ ਟਾਈਪ-2 ਸ਼ੂਗਰ, ਹਾਈ ਬੀ.ਪੀ. ਅਤੇ ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਕਰਨ ਵਿੱਚ ਬੇਹੱਦ ਕਾਰਗਰ ਹੈ। 14 ਵੱਡੇ ਪ੍ਰੀਖਣਾਂ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਸ਼ੂਗਰ ਦੇ ਮਰੀਜ਼ਾਂ ਨੇ ਇਸ ਪ੍ਰੋਗਰਾਮ ਤਹਿਤ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਵਧਾਇਆ, ਉਨ੍ਹਾਂ ਦੇ ਬਲੱਡ ਸ਼ੂਗਰ ਪੱਧਰ ਵਿੱਚ ਸ਼ਾਨਦਾਰ ਸੁਧਾਰ ਦੇਖਿਆ ਗਿਆ।

ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਲੋੜਵੰਦ ਮਰੀਜ਼ਾਂ ਨੂੰ ਪੌਸ਼ਟਿਕ ਰਾਸ਼ਨ ਦੇ ਡੱਬੇ ਅਤੇ ਵਾਊਚਰ ਦਿੱਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਿਹਤ ਸੁਧਰ ਸਕੇ ਅਤੇ ਇਲਾਜ ਦਾ ਖ਼ਰਚਾ ਘਟੇ। ਸਾਲ 2025 ਵਿੱਚ ਰੌਕਫੈਲਰ ਫਾਊਂਡੇਸ਼ਨ ਦੇ ਸਹਿਯੋਗ ਨਾਲ 'ਫੂਡ ਇਜ਼ ਮੈਡੀਸਿਨ ਗਲੋਬਲ ਅਲਾਇੰਸ' ਦੀ ਸਥਾਪਨਾ ਵੀ ਕੀਤੀ ਗਈ ਹੈ, ਜਿਸ ਦਾ ਟੀਚਾ 2030 ਤੱਕ ਇਸ ਮੁਹਿੰਮ ਨੂੰ ਵਿਸ਼ਵ ਪੱਧਰ 'ਤੇ ਸਿਹਤ ਸੇਵਾਵਾਂ ਨਾਲ ਜੋੜਨਾ ਹੈ। ਹਾਲਾਂਕਿ, ਮੌਸਮੀ ਬਦਲਾਅ ਅਤੇ ਮਹਿੰਗਾਈ ਕਾਰਨ ਪੌਸ਼ਟਿਕ ਭੋਜਨ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣਾ ਖੋਜਕਰਤਾਵਾਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related Health →
Share on WhatsApp