Skip to content
Monday, November 2, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Health

ਸਰਦੀਆਂ ਦੀਆਂ ਇਹ 5 ਖਾਸ ਸਬਜ਼ੀਆਂ ਕਰਨਗੀਆਂ ਕੈਂਸਰ ਤੋਂ ਬਚਾਅ, ਜਾਣੋ ਇਨ੍ਹਾਂ ਦੇ ਫਾਇਦੇ

By Admin Published 1 min read
ਸਰਦੀਆਂ ਦੀਆਂ ਇਹ 5 ਖਾਸ ਸਬਜ਼ੀਆਂ ਕਰਨਗੀਆਂ ਕੈਂਸਰ ਤੋਂ ਬਚਾਅ, ਜਾਣੋ ਇਨ੍ਹਾਂ ਦੇ ਫਾਇਦੇ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦਿਆਂ ਹੀ ਬਾਜ਼ਾਰ ਹਰੀਆਂ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਸਜ ਜਾਂਦੇ ਹਨ। ਮਾਹਰ ਨਿਊਟ੍ਰੀਸ਼ਨਿਸਟਸ ਅਨੁਸਾਰ, ਕੁਝ ਖਾਸ ਮੌਸਮੀ ਸਬਜ਼ੀਆਂ ਵਿੱਚ ਐਂਟੀ-ਕੈਂਸਰ (ਕੈਂਸਰ ਰੋਕੂ) ਗੁਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਆਪਣੀ ਖੁਰਾਕ ਵਿੱਚ ਇਹ 5 ਚੀਜ਼ਾਂ ਜ਼ਰੂਰ ਸ਼ਾਮਲ ਕਰੋ:

ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦਿਆਂ ਹੀ ਬਾਜ਼ਾਰ ਹਰੀਆਂ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਸਜ ਜਾਂਦੇ ਹਨ। ਮਾਹਰ ਨਿਊਟ੍ਰੀਸ਼ਨਿਸਟਸ ਅਨੁਸਾਰ, ਕੁਝ ਖਾਸ ਮੌਸਮੀ ਸਬਜ਼ੀਆਂ ਵਿੱਚ ਐਂਟੀ-ਕੈਂਸਰ (ਕੈਂਸਰ ਰੋਕੂ) ਗੁਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਆਪਣੀ ਖੁਰਾਕ ਵਿੱਚ ਇਹ 5 ਚੀਜ਼ਾਂ ਜ਼ਰੂਰ ਸ਼ਾਮਲ ਕਰੋ:

  • ਕਾਲੀ ਗਾਜਰ: ਇਸਦੇ ਗੂੜ੍ਹੇ ਜਾਮਨੀ ਰੰਗ ਵਿੱਚ ਮੌਜੂਦ ਐਂਥੋਸਾਇਨਿਨ ਸਰੀਰ ਦੀ ਸੋਜ ਘਟਾਉਂਦਾ ਹੈ ਅਤੇ ਕੈਂਸਰ ਦੇ ਖਤਰੇ ਨੂੰ ਟਾਲਦਾ ਹੈ।

  • ਸ਼ਕਰਕੰਦੀ: ਬੀਟਾ-ਕੈਰੋਟੀਨ, ਫਾਈਬਰ ਅਤੇ ਵਿਟਾਮਿਨ ਸੀ ਨਾਲ ਭਰਪੂਰ ਸ਼ਕਰਕੰਦੀ ਇਮਿਊਨਿਟੀ ਵਧਾਉਂਦੀ ਹੈ ਅਤੇ ਕੈਂਸਰ ਸੈੱਲਾਂ ਦੇ ਪ੍ਰਭਾਵ ਨੂੰ ਘੱਟ ਕਰਨ ‘ਚ ਮਦਦਗਾਰ ਹੈ।

  • ਮੋਟੀ ਲਾਲ ਮਿਰਚ: ਆਮ ਤੌਰ ‘ਤੇ ਅਚਾਰ ਲਈ ਵਰਤੀ ਜਾਣ ਵਾਲੀ ਇਸ ਮਿਰਚ ਵਿੱਚ ਕੈਪਸੈਸਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਅੰਦਰੋਂ ਤੰਦਰੁਸਤ ਰੱਖਦੇ ਹਨ।

  • ਕੱਦੂ (ਪੇਠਾ): ਬੀਟਾ-ਕੈਰੋਟੀਨ ਅਤੇ ਲਿਊਟਿਨ ਨਾਲ ਭਰਪੂਰ ਕੱਦੂ ਦੀ ਸਬਜ਼ੀ ਜਾਂ ਸੂਪ ਪੀਣ ਨਾਲ ਸਰੀਰ ਦੇ ਸੈੱਲ ਸੁਰੱਖਿਅਤ ਰਹਿੰਦੇ ਹਨ।

  • ਬਥੂਏ ਦਾ ਸਾਗ: ਕਲੋਰੋਫਿਲ, ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਬਥੂਆ ਇੱਕ ਕੁਦਰਤੀ ਡਿਟੌਕਸੀਫਾਇਰ ਵਜੋਂ ਕੰਮ ਕਰਦਾ ਹੈ, ਜੋ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Health →
Share on WhatsApp