ਯੂਰਪ ‘ਚ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਬਗਾਵਤ: 27 ਦੇਸ਼ਾਂ ‘ਚ 22 ਹਜ਼ਾਰ ਪ੍ਰਦਰਸ਼ਨ, ਫਰਾਂਸ ‘ਚ ਸਭ ਤੋਂ ਵੱਧ ਹਿੰਸਾ
ਯੂਰਪੀ ਦੇਸ਼ਾਂ ਵਿੱਚ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਸਰਕਾਰੀ ਨੀਤੀਆਂ ਤੋਂ ਲੋਕ ਬੁਰੀ ਤਰ੍ਹਾਂ ਨਾਰਾਜ਼ ਹਨ। ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਦੀਆਂ ਸੜਕਾਂ 'ਤੇ ਲੋਕਾਂ ਦਾ ਗੁੱਸਾ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਅੰਕੜਿਆਂ ਮੁਤਾਬਕ, 19 ਅਕਤੂਬਰ ਤੱਕ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਵਿੱਚ 22 ਹਜ਼ਾਰ ਤੋਂ ਵੱਧ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਾੜੇ ਹਾਲਾਤ ਫਰਾਂਸ ਦੇ ਹਨ, ਜਿੱਥੇ 66 ਫੀਸਦੀ ਹਿੰਸਕ ਪ੍ਰਦਰਸ਼ਨ (ਕਰੀਬ 7,300) ਦਰਜ ਕੀਤੇ ਗਏ। ਫਰਾਂਸ ਵਿੱਚ ਵਿਦਿਆਰਥੀ, ਮਜ਼ਦੂਰ ਅਤੇ ਆਮ ਲੋਕ ਸਿੱਖਿਆ ਢਾਂਚੇ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਦੇ ਵਿਰੋਧ 'ਚ ਲਗਾਤਾਰ ਸੜਕਾਂ 'ਤੇ ਉਤਰ ਰਹੇ ਹਨ। ਇਸੇ ਤਰ੍ਹਾਂ ਜਰਮਨੀ ਦੇ 34 ਸ਼ਹਿਰਾਂ ਵਿੱਚ ਵੀ 'ਜੇਨ ਜੀ ਰਜਿਸਟ' ਸੰਗਠਨ ਦੀ ਅਗਵਾਈ ਹੇਠ ਇੱਕ ਲੱਖ ਤੋਂ ਵੱਧ ਨੌਜਵਾਨਾਂ ਨੇ ਸਿੱਖਿਆ, ਸਿਹਤ ਅਤੇ ਰਿਹਾਇਸ਼ ਵਰਗੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ, ਜਿੱਥੇ ਕਈ ਥਾਈਂ ਪੁਲਿਸ ਨਾਲ ਝੜਪਾਂ ਵੀ ਦੇਖਣ ਨੂੰ ਮਿਲੀਆਂ।



