Skip to content
Tuesday, November 17, 2026 8°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Health

ਵਿਟਾਮਿਨ B12 ‘ਚ ਛੁਪੀ ਹੈ ਵੱਡੀ ਤਾਕਤ: ਲਾਇਲਾਜ ਜੈਨੇਟਿਕ ਬੀਮਾਰੀ ‘ਵੇਰਹੇਇਜ਼ ਸਿੰਡਰੋਮ’ ਦੇ ਇਲਾਜ ਲਈ ਜਾਗੀ ਨਵੀਂ ਆਸ

By Editor Published 1 min read
ਵਿਟਾਮਿਨ B12 ‘ਚ ਛੁਪੀ ਹੈ ਵੱਡੀ ਤਾਕਤ: ਲਾਇਲਾਜ ਜੈਨੇਟਿਕ ਬੀਮਾਰੀ ‘ਵੇਰਹੇਇਜ਼ ਸਿੰਡਰੋਮ’ ਦੇ ਇਲਾਜ ਲਈ ਜਾਗੀ ਨਵੀਂ ਆਸ

ਨਵੀਂ ਦਿੱਲੀ: ਆਮ ਤੌਰ 'ਤੇ ਥਕਾਵਟ ਜਾਂ ਕਮਜ਼ੋਰੀ ਦੂਰ ਕਰਨ ਲਈ ਵਰਤਿਆ ਜਾਣ ਵਾਲਾ ਸਾਧਾਰਨ ਵਿਟਾਮਿਨ ਬੀ12 ਹੁਣ ਇੱਕ ਗੰਭੀਰ ਅਤੇ ਦੁਰਲੱਭ ਬੀਮਾਰੀ ਦੇ ਇਲਾਜ ਵਿੱਚ ਉਮੀਦ ਦੀ ਨਵੀਂ ਕਿਰਨ ਬਣ ਕੇ ਉੱਭਰਿਆ ਹੈ। ਵਿਗਿਆਨੀਆਂ ਦੀ ਇੱਕ ਤਾਜ਼ਾ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਵਿਟਾਮਿਨ 'ਵੇਰਹੇਇਜ਼ ਸਿੰਡਰੋਮ' (Verheij syndrome) ਨਾਮਕ ਲਾਇਲਾਜ ਜੈਨੇਟਿਕ ਬੀਮਾਰੀ ਤੋਂ ਹੋਣ ਵਾਲੀਆਂ ਸਰੀਰਕ ਕਮੀਆਂ ਨੂੰ ਕਾਫੀ ਹੱਦ ਤੱਕ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਸਿੰਡਰੋਮ ਬੱਚਿਆਂ ਦੇ ਵਿਕਾਸ ਵਿੱਚ ਦੇਰੀ ਅਤੇ ਸਰੀਰਕ ਛੋਟੇਪਣ ਦਾ ਕਾਰਨ ਬਣਦਾ ਹੈ।

'ਸਾਇੰਸ ਡੇਲੀ' ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਵਿਗਿਆਨੀਆਂ ਨੇ ਕੀੜਿਆਂ (ਵਰਮ ਮਾਡਲ) 'ਤੇ ਕੀਤੀ ਖੋਜ ਦੌਰਾਨ ਪਾਇਆ ਕਿ ਵਿਟਾਮਿਨ ਬੀ12 ਦੀ ਵਰਤੋਂ ਨਾਲ ਜੈਨੇਟਿਕ ਤਬਦੀਲੀਆਂ ਕਾਰਨ ਹੋਣ ਵਾਲੀਆਂ ਵਿਕਾਸ ਸੰਬੰਧੀ ਸਮੱਸਿਆਵਾਂ ਵਿੱਚ ਹੈਰਾਨੀਜਨਕ ਸੁਧਾਰ ਆਇਆ। ਮਨੁੱਖੀ ਮਰੀਜ਼ਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਵਿੱਚ ਵੀ ਅਜਿਹੇ ਹੀ ਸਕਾਰਾਤਮਕ ਸੰਕੇਤ ਮਿਲੇ ਹਨ। ਹਾਲਾਂਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਮਨੁੱਖਾਂ 'ਤੇ ਇਸ ਦੇ ਪੂਰਨ ਅਸਰ ਨੂੰ ਸਾਬਤ ਕਰਨ ਲਈ ਅਜੇ ਹੋਰ ਡੂੰਘੇ ਅਧਿਐਨ ਦੀ ਲੋੜ ਹੈ, ਪਰ ਇਸ ਖੋਜ ਨੇ ਜੈਨੇਟਿਕ ਬੀਮਾਰੀਆਂ ਦੇ ਇਲਾਜ ਲਈ ਨਵੇਂ ਰਸਤੇ ਜ਼ਰੂਰ ਖੋਲ੍ਹ ਦਿੱਤੇ ਹਨ।

Editor Punjab Guardian · Surrey
ਸੰਬੰਧਿਤ ਖ਼ਬਰਾਂ Related Health →
Share on WhatsApp