Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਲਗਾਏ ਗਏ ਫਲੂਅ ਦੇ ਟੀਕੇ

By Admin Published 1 min read
ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਲਗਾਏ ਗਏ ਫਲੂਅ ਦੇ ਟੀਕੇ

ਸਰੀ (ਸੁਰਿੰਦਰ ਸਿੰਘ ਜੱਬਲ, ਪਬਲਿਕ ਰੀਲੇਸ਼ਨਜ਼): ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ 25

ਅਕਤੂਬਰ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਬਾਦ ਦੁਪਹਿਰ 1:00 ਵਜੇ ਤੀਕ ਫਾਰਮੇਸੀ 24 ਵਲੋਂ

ਫਲੂਅ ਦੇ ਟੀਕੇ ਲਗਾਏ ਗਏ।ਫਲੂਅ ਦੇ ਟੀਕੇ ਲਗਾਉਣ ਦਾ ਪ੍ਰੋਗਰਾਮ ਤਕਰੀਬਨ ਦੋ ਹਫਤੇ ਪਹਿਲਾਂ ਇੰਡੋ

ਕੈਨੇਡੀਅਨ ਪੇਪਰ ਵਿਚ ਸੁਸਾਇਟੀ ਦੇ ਹਫਤੇਵਾਰ ਪ੍ਰੋਗਰਾਮਾਂ ਵਿਚ ਦੱਸਿਆ ਗਿਆ ਸੀ। ਸੰਗਤਾਂ ਵਲੋਂ

ਫਾਰਮੇਸੀ ਨੂੰ ਬਹੁਤ ਸਹਿਯੋਗ ਮਿਲਿਆ ਅਤੇ 110 ਦੇ ਵਿਅਕਤੀਆਂ ਨੇ ਇਨ੍ਹਾਂ ਟੀਕਿਆ ਦਾ ਗੁਰਦੁਆਰਾ

ਸਾਹਿਬ ਬਰੁੱਕਸਾਈਡ ਦੇ ਲੰਗਰ ਹਾਲ ਵਿਚ ਪੁੱਜ ਕੇ ਲਾਹਾ ਲਿਆ।ਫਲੂਅ ਦੇ ਟੀਕਿਆਂ ਤੋਂ ਇਲਾਵਾ

ਜਿਨ੍ਹਾਂ ਵਿਅਕਤੀਆਂ ਨੂੰ ਨਿਮੋਨੀਆ ਜਾਂ ਟੈਟਨਸ ਸ਼ਾਟ ਲਾਉਣ ਦੀ ਲੋੜ ਸੀ ਉਹ ਵੀ ਲਾਏ ਗਏ। ਫਾਰਮੇਸੀ

24 ਦਾ ਸਟਾਫ ਵੀ ਪੂਰੀ ਤਿਆਰੀ ਨਾਲ ਆਇਆ ਹੋਇਆ ਸੀ।ਪਿਛਲੇ ਸਾਲ ਵੀ ਇਹਨਾਂ ਨੇ ਇਹ ਸੇਵਾ

ਨਿਭਾ੍ਹਈ ਸੀ ਤੇ ਇਸ ਸਾਲ ਵੀ ਫਲੂਅ ਸ਼ਾਟਸ ਦੀ ਸੇਵਾ ਨੂੰ ਬੜੈ ਹੀ ਜਿੰਮੇਵਾਰੀ ਨਾਲ ਨਿਭ੍ਹਾਇਆ

ਹੈ।ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਪ੍ਰਬੰਧਕ ਕਮੇਟੀ ਵਲੋਂ ਸ. ਜਸਪਾਲ ਸਿੰਘ ਤੇ ਸਮੂੰਹ ਸਟਾਫ ਦਾ

ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਆਸ ਹੈ ਕਿ ਅਗਲੇ ਸਾਲ ਵੀ ਸੰਗਤ ਦੀ ਇਹ ਸੇਵਾ ਇਸੇ ਤਰ੍ਹਾਂ

ਹੀ ਕਰਦੇ ਰਹਿਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp