Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Uncategorized

ਪਰਦੇਸ ਵਿੱਚ ਵਿਦਿਆਰਥੀਆਂ ਦੇ ਦਰਦ, ਸੰਘਰਸ਼ ਤੇ ਵਿਛੋੜੇ ਦੀ ਦਾਸਤਾਨ ਬਣਿਆ ਕਵੀ ਦਰਬਾਰ

By Admin Published 1 min read
ਪਰਦੇਸ ਵਿੱਚ ਵਿਦਿਆਰਥੀਆਂ ਦੇ ਦਰਦ, ਸੰਘਰਸ਼ ਤੇ ਵਿਛੋੜੇ ਦੀ ਦਾਸਤਾਨ ਬਣਿਆ ਕਵੀ ਦਰਬਾਰ

ਵਿਕਟੋਰੀਆ (ਹਰਦਮ ਮਾਨ) -ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵੱਲੋਂ ਆਪਣਾ ਮਹੀਨਾਵਾਰ ਕਵੀ ਦਰਬਾਰ ਬੀਤੇ

ਐਤਵਾਰ ਸ਼ਾਮ ਨੂੰ ਪਰਕ ਸੈਂਟਰ ਵਿਖੇ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਜਿੱਥੇ ਕਵੀਆਂ ਨੇ

ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਅਤੇ ਵਿਚਾਰਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ, ਉੱਥੇ ਨੌਜਵਾਨ

ਵਿਦਿਆਰਥੀਆਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਇੱਕ ਵਿਸ਼ੇਸ਼ ਸਮਾਜਿਕ ਅਤੇ ਭਾਵਨਾਤਮਕ ਰੰਗ ਵੀ ਦਿੱਤਾ। ਵਿਦੇਸ਼

ਵਿੱਚ ਪੜ੍ਹਾਈ, ਰੁਜ਼ਗਾਰ, ਇਕੱਲੇਪਣ ਅਤੇ ਪਰਿਵਾਰਕ ਰਿਸ਼ਤਿਆਂ ਤੋਂ ਦੂਰੀ ਵਰਗੇ ਵਿਸ਼ੇ ਸਮਾਗਮ ਦੇ ਕੇਂਦਰ ਵਿੱਚ

ਰਹੇ।ਸਮਾਗਮ ਦੇ ਆਰੰਭ ਵਿੱਚ ਗੁਰਬਚਨ ਸਿੰਘ ਗਿੱਲ ਨੇ ਹਾਜ਼ਰ ਸਾਹਿਤਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ

ਆਖਿਆ। ਇਸ ਮੌਕੇ ਨੌਜਵਾਨ ਵਿਦਿਆਰਥੀ ਰੋਬਿਨਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਸੰਧੂ ਆਪਣੇ ਵਿਦਿਆਰਥੀ

ਸਾਥੀਆਂ ਸਮੇਤ ਸ਼ਾਮਲ ਹੋਏ। ਉਨ੍ਹਾਂ ਨੇ ਵਿਦੇਸ਼ ਵਿੱਚ ਵਿਦਿਆਰਥੀ ਜੀਵਨ ਦੀਆਂ ਹਕੀਕਤਾਂ, ਚੁਣੌਤੀਆਂ ਅਤੇ

ਮਾਨਸਿਕ ਸੰਘਰਸ਼ਾਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Uncategorized →
Share on WhatsApp