Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਪਾਕਿਸਤਾਨ ਦੇ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਸਮੇਤ ਪੂਰੀ ਅਸੈਂਬਲੀ ਨੂੰ ਪਾਕਿ ਆਉਣ ਦਾ ਸੱਦਾ

By Admin Published 2 min read
ਪਾਕਿਸਤਾਨ ਦੇ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਮਾਨ ਸਮੇਤ ਪੂਰੀ ਅਸੈਂਬਲੀ ਨੂੰ ਪਾਕਿ ਆਉਣ ਦਾ ਸੱਦਾ

ਲਹੌਰ:-ਮੁੱਖ ਮੰਤਰੀ ਵੱਲੋਂ ਲਾਹੌਰ ਵਿੱਚ ਇੱਕ ਅੰਤਰਰਾਸ਼ਟਰੀ ਪੰਜਾਬੀ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਹਾਲ ਹੀ ਵਿੱਚ

ਜਤਾਈ ਗਈ ਇੱਛਾ ਤੋਂ ਬਾਅਦ, ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਨੂੰ ਪਾਕਿਸਤਾਨ ਆਉਣ ਦਾ ਰਸਮੀ ਸੱਦਾ

ਦਿੱਤਾ ਹੈ।ਅਰੋੜਾ, ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਦੇ ਪ੍ਰਧਾਨ ਵੀ ਹਨ, ਨੇ

ਕਿਹਾ ਕਿ ਪਾਕਿਸਤਾਨ ਸਰਹੱਦ ਪਾਰ ਧਾਰਮਿਕ, ਸੱਭਿਆਚਾਰਕ ਅਤੇ ਲੋਕਾਂ-ਨਾਲ-ਲੋਕਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ

ਲਈ ਵਚਨਬੱਧ ਹੈ।ਸੱਦਾ ਦਿੰਦਿਆਂ ਉਨ੍ਹਾਂ ਕਿਹਾ, "ਸਰਦਾਰ ਭਗਵੰਤ ਸਿੰਘ ਮਾਨ, ਅਸੀਂ ਤੁਹਾਨੂੰ ਸਲਾਮ ਕਰਦੇ ਹਾਂ।

ਤੁਸੀਂ ਅਸੈਂਬਲੀ ਦੇ ਫਲੋਰ 'ਤੇ ਕਿਹਾ ਸੀ ਕਿ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਹੋ। ਪਾਕਿਸਤਾਨ ਦੇ ਘੱਟ ਗਿਣਤੀ

ਮਾਮਲਿਆਂ ਦੇ ਮੰਤਰੀ ਵਜੋਂ, ਪੀਐੱਸਜੀਪੀਸੀ ਵੱਲੋਂ ਅਤੇ ਪਾਕਿਸਤਾਨ ਤੇ ਪੰਜਾਬ ਦੇ ਇੱਕ ਨਾਗਰਿਕ ਵਜੋਂ, ਮੈਂ ਤੁਹਾਨੂੰ

ਸੱਦਾ ਦਿੰਦਾ ਹਾਂ।"ਪੰਜਾਬ ਅਸੈਂਬਲੀ ਵਿੱਚ ਸੀਐੱਮ ਮਾਨ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ, ਅਰੋੜਾ ਨੇ

ਸੱਭਿਆਚਾਰਕ ਅਦਾਨ-ਪ੍ਰਦਾਨ, ਧਾਰਮਿਕ ਸੈਰ-ਸਪਾਟੇ ਅਤੇ ਅੰਤਰ-ਧਰਮ ਸਦਭਾਵਨਾ ਲਈ ਪਾਕਿਸਤਾਨ ਦੇ

ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤੀ ਅਧਿਕਾਰੀ ਇਸ ਯਾਤਰਾ ਦੀ ਇਜਾਜ਼ਤ ਦੇਣਗੇ, ਨਾਲ

ਹੀ ਅਸੈਂਬਲੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ।

ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇਗੀ ਜਾਂ ਨਹੀਂ, ਪਰ

ਮੈਂ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨਾਲ ਮੇਰੇ ਸੁਖਾਵੇਂ ਸਬੰਧ ਹਨ, ਉਹ ਵੀ

ਕਰਤਾਰਪੁਰ ਲਾਂਘੇ ਰਾਹੀਂ ਆਉਣ ਦੇ ਇੱਛੁਕ ਸਨ। ਮੈਂ ਪੂਰੀ ਪੰਜਾਬ ਅਸੈਂਬਲੀ ਨੂੰ ਪਾਕਿਸਤਾਨ ਆਉਣ ਦਾ ਸੱਦਾ

ਦਿੰਦਾ ਹਾਂ, ਨਾ ਸਿਰਫ਼ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ, ਸਗੋਂ ਹੋਰ ਧਰਮਾਂ ਦੇ ਪਵਿੱਤਰ

ਅਸਥਾਨਾਂ ਦੇ ਦਰਸ਼ਨਾਂ ਲਈ ਵੀ ਤਾਂ ਜੋ ਉਹ ਇੱਥੇ ਮੌਜੂਦ ਧਾਰਮਿਕ ਆਜ਼ਾਦੀ ਨੂੰ ਦੇਖ ਸਕਣ।''

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp