ਸਾਹਿਬ ਹੱਥ ਵਡਿਆਈਆਂ, ਜਿਸ ਭਾਵੇਂ ਤਿਸ ਦੇਹ! ਐਨ.ਡੀ.ਪੀ.ਦੇ ਝੂਠੇ ਲਾਰਿਆਂ ਤੋਂ ਅੱਕੇ ਬੀ.ਸੀ. ਦੇ ਲੋਕਾਂ ਨੇ ਇਤਿਹਾਸ ਸਿਰਜਿਆ
ਲੇਖਕ: ਇੰਜ. ਜਗਰੂਪ ਸਿੰਘ ਖੇੜਾ
ਬੀ.ਸੀ. ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਵਿੱਚ ਲੋਕਾਂ ਦੀ ਤਾਕਤ
ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਜਦੋਂ ਲੋਕ ਕਿਸੇ ਸਰਕਾਰ ਦੇ ਝੂਠੇ ਲਾਰਿਆਂ, ਅਧੂਰੇ ਵਾਅਦਿਆਂ ਅਤੇ ਗਲਤ
ਫ਼ੈਸਲਿਆਂ ਤੋਂ ਅੱਕ ਜਾਂਦੇ ਹਨ, ਤਾਂ ਉਹ ਆਪਣੀ ਵੋਟ ਦੀ ਤਾਕਤ ਨਾਲ ਸੱਤਾ ਦੇ ਸਮੀਕਰਨ ਬਦਲ ਕੇ ਰੱਖ ਦਿੰਦੇ
ਹਨ।ਐਨ.ਡੀ.ਪੀ.ਸਰਕਾਰ ਦੇ ਨੌਂ ਸਾਲਾਂ ਦੇ ਰਾਜ ਤੋਂ ਅੱਕੇ ਬੀ.ਸੀ. ਨਿਵਾਸੀਆਂ ਨੇ ਇਸ ਵਾਰ ਆਪਣੀ ਸੂਝ-ਬੂਝ ਦਾ
ਸਬੂਤ ਦਿੰਦਿਆਂ ਕੰਜਰਵੇਟਿਵ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਈ। ਇਹ ਨਤੀਜਾ ਸਿਰਫ਼ ਇੱਕ ਪਾਰਟੀ ਦੀ ਜਿੱਤ
ਨਹੀਂ, ਸਗੋਂ ਲੋਕਾਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦਿੱਤਾ ਗਿਆ ਸਪੱਸ਼ਟ ਜਵਾਬ ਹੈ।
ਸੱਤਾ ਦੇ ਲਾਲਚ ਨੇ ਐਨ.ਡੀ.ਪੀ. ਨੂੰ ਲੋਕਾਂ ਤੋਂ ਦੂਰ ਕਰ ਦਿੱਤਾ
ਂਧਫ ਦੀ ਸਰਕਾਰ ਚੰਗੀ ਭਲੀ ਚੱਲ ਰਹੀ ਸੀ। ਪਰ ਮੁੱਖ ਮੰਤਰੀ ਡੇਵਿਡ ਈਬੀ ਨੇ ਸ਼ਾਇਦ ਇਹ ਸੋਚ ਕੇ ਜਲਦੀ ਚੋਣਾਂ
ਕਰਵਾਉਣ ਦਾ ਫ਼ੈਸਲਾ ਕੀਤਾ ਕਿ ਬੀ.ਸੀ. ਕੰਜਰਵੇਟਿਵ ਪਾਰਟੀ ਕੋਲ ਉਸ ਸਮੇਂ ਮਜ਼ਬੂਤ ਲੀਡਰਸ਼ਿਪ ਨਹੀਂ ਸੀ ਅਤੇ
ਇਸ ਕਮਜ਼ੋਰੀ ਦਾ ਲਾਭ ਲੈ ਕੇ ਂਧਫ ਚਾਰ ਸਾਲ ਹੋਰ ਸੱਤਾ ਵਿੱਚ ਰਹਿ ਸਕਦੀ ਹੈ। ਪਰ ਉਹ ਇਹ ਭੁੱਲ ਗਏ ਕਿ
ਬੀ.ਸੀ. ਦੇ ਲੋਕ ਵੀ ਪਿਛਲੇ ਨੌਂ ਸਾਲਾਂ ਤੋਂ ਸਰਕਾਰ ਦੇ ਵਾਅਦਿਆਂ ਅਤੇ ਹਕੀਕਤ ਵਿਚਲੇ ਫ਼ਰਕ ਨੂੰ ਦੇਖ ਰਹੇ ਸਨ।
ਲੋਕਾਂ ਦਾ ਸਬਰ ਜਵਾਬ ਦੇ ਚੁੱਕਾ ਸੀ ਅਤੇ ਝੂਠੇ ਲਾਰਿਆਂ ਦਾ ਭਾਂਡਾ ਨੱਕੋ-ਨੱਕ ਭਰ ਗਿਆ ਸੀ। ਕਹਿੰਦੇ ਹਨ ਕਿ ਜਦੋਂ
ਕਿਸੇ ਦਾ ਸਮਾਂ ਮਾੜਾ ਆਉਂਦਾ ਹੈ ਤਾਂ ਉਸ ਨੂੰ ਸਹੀ ਗੱਲ ਵੀ ਗਲਤ ਲੱਗਣ ਲੱਗ ਪੈਂਦੀ ਹੈ। ਂਧਫ ਦੀ ਸਰਕਾਰ ਨਾਲ
ਵੀ ਕੁਝ ਅਜਿਹਾ ਹੀ ਹੋਇਆ।
ਟਨਲ ਬ੍ਰਿਜ ਦਾ ਅਧੂਰਾ ਸੁਪਨਾ
ਇਸ ਦੀ ਇੱਕ ਵੱਡੀ ਉਦਾਹਰਨ ਟਨਲ ਬ੍ਰਿਜ ਦਾ ਪ੍ਰੋਜੈਕਟ ਹੈ। ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ
ਨੂੰ ਂਧਫ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਰੱਦ ਕਰ ਦਿੱਤਾ। ਉਸ ਸਮੇਂ ਤੱਕ ਪ੍ਰੋਜੈਕਟ ਦੀਆਂ ਡਿਜ਼ਾਈਨ ਅਤੇ
ਡਰਾਇੰਗਾਂ ਤਿਆਰ ਹੋ ਚੁੱਕੀਆਂ ਸਨ ਅਤੇ ਨਿਰਮਾਣ ਲਈ ਸਮੱਗਰੀ ਵੀ ਸਾਈਟ 'ਤੇ ਪਹੁੰਚ ਚੁੱਕੀ ਸੀ। ਲੋਕਾਂ ਦੇ
ਟੈਕਸਾਂ ਦੇ ਲੱਖਾਂ ਡਾਲਰ ਇਸ ਪ੍ਰੋਜੈਕਟ 'ਤੇ ਖਰਚ ਹੋ ਚੁੱਕੇ ਸਨ। ਪਰ ਸਰਕਾਰ ਨੇ ਇਸ ਨੂੰ ਰੱਦ ਕਰਕੇ ਟਨਲ ਨੂੰ ਹੀ
ਚੌੜਾ ਕਰਨ ਦੇ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿੱਤੇ। ਨੌਂ ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਨੂੰ ਉਸ ਪ੍ਰੋਜੈਕਟ ਦਾ
ਉਹ ਲਾਭ ਨਹੀਂ ਮਿਲਿਆ, ਜਿਸ ਦੀ ਉਮੀਦ ਦਿਖਾਈ ਗਈ ਸੀ।
ਸਵਾਲ ਇਹ ਹੈ ਕਿ ਜੇਕਰ ਕਿਸੇ ਸਰਕਾਰ ਨੂੰ ਪਿਛਲੀ ਸਰਕਾਰ ਦਾ ਪ੍ਰੋਜੈਕਟ ਪਸੰਦ ਨਹੀਂ ਸੀ ਤਾਂ ਕੀ ਉਸ ਨੂੰ ਰੱਦ
ਕਰਨ ਤੋਂ ਪਹਿਲਾਂ ਲੋਕਾਂ ਦੇ ਪੈਸੇ, ਸਮੇਂ ਅਤੇ ਜਨਤਕ ਲੋੜਾਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਸੀ?
ਕਲੋਵਰਡੇਲ ਹਸਪਤਾਲ ਦੇ ਲਾਰੇ
ਇਸੇ ਤਰ੍ਹਾਂ ਕਲੋਵਰਡੇਲ ਵਿੱਚ ਨਵੇਂ ਸਰਕਾਰੀ ਹਸਪਤਾਲ ਦੀ ਉਸਾਰੀ ਦਾ ਮਾਮਲਾ ਵੀ ਲੋਕਾਂ ਦੇ ਸਬਰ ਦੀ ਪਰਖ
ਬਣਿਆ ਰਿਹਾ। ਕਈ ਸਾਲਾਂ ਤੱਕ ਇਸ ਹਸਪਤਾਲ ਦੇ ਨਾਂ 'ਤੇ ਲੋਕਾਂ ਨੂੰ ਆਸਾਂ ਦਿਖਾਈਆਂ ਗਈਆਂ ਅਤੇ ਪਿਛਲੀ
ਲਿਬਰਲ ਸਰਕਾਰ ਨੂੰ ਭੰਡਣ ਵਿੱਚ ਸਮਾਂ ਬਿਤਾਇਆ ਗਿਆ। ਫਿਰ ਲਗਭਗ ਚਾਰ ਸਾਲ ਪਹਿਲਾਂ ਇਹ ਐਲਾਨ ਕੀਤਾ
ਗਿਆ ਕਿ ਹਸਪਤਾਲ 2025 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਪਰ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਾ ਹੋ
ਸਕੀਆਂ। ਬੀ.ਸੀ. ਦੇ ਲੋਕਾਂ ਨੂੰ ਹਸਪਤਾਲਾਂ ਦੀ ਲੋੜ ਹੈ, ਸਿਰਫ਼ ਐਲਾਨਾਂ ਦੀ ਨਹੀਂ। ਮਰੀਜ਼ਾਂ ਨੂੰ ਇਲਾਜ ਦੀ ਲੋੜ ਹੈ,
ਸਿਰਫ਼ ਪ੍ਰੈੱਸ ਕਾਨਫਰੰਸਾਂ ਦੀ ਨਹੀਂ। ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ
ਸਮੇਂ ਸਿਰ ਉਨ੍ਹਾਂ ਨੂੰ ਪੂਰਾ ਕਰਨ। ਲੋਕਾਂ ਨੂੰ ਵਾਰ-ਵਾਰ ਸਬਜ਼ਬਾਗ ਦਿਖਾ ਕੇ ਸਮਾਂ ਲੰਘਾਉਣਾ ਕਿਸੇ ਵੀ ਸਰਕਾਰ ਦੀ
ਕਾਮਯਾਬੀ ਨਹੀਂ ਹੋ ਸਕਦੀ।
ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਇਤਿਹਾਸਕ ਖਿਲਵਾੜ
ਐਨ.ਡੀ.ਪੀ. ਸਰਕਾਰ ਦੀਆਂ ਨਾਕਾਮੀਆਂ ਵਿੱਚ ਇੱਕ ਅਜਿਹਾ ਮੁੱਦਾ ਵੀ ਸ਼ਾਮਲ ਹੈ, ਜਿਸ ਨੇ ਪੰਜਾਬੀ ਅਤੇ ਸਿੱਖ
ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ। ਇਹ ਮੁੱਦਾ ਹੈ 1914 ਦੇ ਇਤਿਹਾਸਕ ਜਹਾਜ਼ ਦਾ ਅਸਲ ਨਾਮ
ਗੁਰੂ ਨਾਨਕ ਜਹਾਜ਼ ਅਤੇ ਇਸ ਨਾਲ ਜੁੜੇ ਸਰਕਾਰੀ ਫਰੋਚਲੳਮੳਟਿੋਨ ਦਾ। ਇਤਿਹਾਸਕ ਤੱਥਾਂ ਅਨੁਸਾਰ, ਬਾਬਾ
ਗੁਰਦਿੱਤ ਸਿੰਘ ਜੀ ਨੇ 1914 ਵਿੱਚ ਇੱਕ ਜਾਪਾਨੀ ਸਟੀਮਸ਼ਿਪ ਕੰਪਨੀ ਤੋਂ 66,000 ਡਾਲਰ ਦੇ ਕੇ ਛੇ ਮਹੀਨਿਆਂ
ਲਈ ਜਹਾਜ਼ ਕਿਰਾਏ 'ਤੇ ਲਿਆ ਸੀ। ਇਸ ਜਹਾਜ਼ 'ਤੇ 377 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਵਿੱਚ 341 ਸਿੱਖ, 24
ਮੁਸਲਮਾਨ ਅਤੇ 12 ਹਿੰਦੂ ਸਨ। ਇਹ ਸਾਰੇ ਅਣਵੰਡੇ ਪੰਜਾਬ ਨਾਲ ਸਬੰਧਤ ਸਨ। ਇਸ ਯਾਤਰਾ ਦੌਰਾਨ ਜਹਾਜ਼ ਦਾ
ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਅਤੇ ਮੁਸਾਫ਼ਰਾਂ ਨੇ ਵੀ ਆਪਣੀ ਯਾਤਰਾ ਨੂੰ ਗੁਰੂ ਨਾਨਕ ਜਹਾਜ਼ ਦੇ
ਮੁਸਾਫ਼ਰਾਂ ਦੀ ਯਾਤਰਾ ਵਜੋਂ ਯਾਦ ਕੀਤਾ। ਇਸ ਜਹਾਜ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ।
ਇਸ ਤਰ੍ਹਾਂ ਇਹ ਸਮੁੰਦਰ ਵਿੱਚ ਤੈਰਦਾ ਹੋਇਆ ਇੱਕ ਗੁਰਦੁਆਰਾ ਵੀ ਬਣਿਆ। ਇਹ ਜਹਾਜ਼ 23 ਮਈ 1914 ਨੂੰ
ਕੈਨੇਡਾ ਦੇ ਤੱਟ 'ਤੇ ਪਹੁੰਚਿਆ ਅਤੇ ਲਗਭਗ ਦੋ ਮਹੀਨੇ ਸਮੁੰਦਰੀ ਪਾਣੀ ਵਿੱਚ ਰਿਹਾ। ਬ੍ਰਿਟਿਸ਼ ਸਰਕਾਰ ਨੇ ਮੁਸਾਫ਼ਰਾਂ
ਨੂੰ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਦੇਣ ਵਿੱਚ ਵੀ
ਬੇਰਹਿਮੀ ਕੀਤੀ ਗਈ। ਇਸ ਦੁਖਦਾਈ ਇਤਿਹਾਸ ਦੀ ਸੱਚਾਈ ਬਾਬਾ ਗੁਰਦਿੱਤ ਸਿੰਘ ਜੀ ਵੱਲੋਂ 1920 ਵਿੱਚ ਲਿਖੀ
ਕਿਤਾਬ “ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੀ ਦਰਦ ਭਰੀ ਦਾਸਤਾਨ” ਰਾਹੀਂ ਸਾਹਮਣੇ ਆਉਂਦੀ ਹੈ।
ਜਹਾਜ਼ ਦਾ ਨਾਮ ਅਤੇ ਕੰਪਨੀ ਦਾ ਨਾਮ ਇੱਕ ਨਹੀਂ ਹੁੰਦੇ!
ਇੱਕ ਸਧਾਰਨ ਉਦਾਹਰਨ ਨਾਲ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ। ਸਾਡੇ ਗੁਆਂਢੀ ਸ਼ਹਿਰ ਸੀਐਟਲ ਵਿੱਚ
ਬੋਇੰਗ ਕੰਪਨੀ ਹਵਾਈ ਜਹਾਜ਼ ਬਣਾਉਂਦੀ ਹੈ। ਯੂਰਪ ਵਿੱਚ ਏਅਰਬੱਸ ਕੰਪਨੀ ਹਵਾਈ ਜਹਾਜ਼ ਬਣਾਉਂਦੀ ਹੈ।
ਜਦੋਂ ਵੱਖ-ਵੱਖ ਦੇਸ਼ਾਂ ਦੀਆਂ ਏਅਰਲਾਈਨਾਂ ਬੋਇੰਗ ਜਾਂ ਏਅਰਬੱਸ ਤੋਂ ਜਹਾਜ਼ ਖਰੀਦਦੀਆਂ ਹਨ ਜਾਂ ਲੀਜ਼ 'ਤੇ
ਲੈਂਦੀਆਂ ਹਨ, ਤਾਂ ਉਹ ਆਪਣੇ ਜਹਾਜ਼ਾਂ ਨੂੰ ਬੋਇੰਗ ਜਾਂ ਏਅਰਬੱਸ ਦਾ ਨਾਮ ਨਹੀਂ ਦਿੰਦੀਆਂ। ਏਅਰ ਕੈਨੇਡਾ, ਏਅਰ
ਇੰਡੀਆ, ਅਮਰੀਕਨ ਏਅਰਲਾਈਨਜ਼, ਕੈਥੇ ਪੈਸਿਫਿਕ ਅਤੇ ਵੈਸਟਜੈੱਟ ਵਰਗੀਆਂ ਏਅਰਲਾਈਨਾਂ ਆਪਣੇ ਜਹਾਜ਼ਾਂ 'ਤੇ
ਆਪਣੇ ਨਾਮ ਵਰਤਦੀਆਂ ਹਨ। ਇਸੇ ਤਰ੍ਹਾਂ ਜਾਪਾਨੀ ਕੰਪਨੀ ਤੋਂ ਜਹਾਜ਼ ਕਿਰਾਏ 'ਤੇ ਲੈਣ ਦਾ ਇਹ ਮਤਲਬ ਨਹੀਂ ਕਿ
ਉਸ ਜਹਾਜ਼ ਦਾ ਇਤਿਹਾਸਕ ਨਾਮ ਵੀ ਜਾਪਾਨੀ ਕੰਪਨੀ ਦੇ ਨਾਮ ਨਾਲ ਜੋੜ ਦਿੱਤਾ ਜਾਵੇ। ਜਹਾਜ਼ ਕਿਸ ਕੰਪਨੀ ਦਾ ਸੀ
ਅਤੇ ਉਸ ਦਾ ਨਾਮ ਕੀ ਰੱਖਿਆ ਗਿਆ ਸੀ, ਇਹ ਦੋ ਵੱਖ-ਵੱਖ ਗੱਲਾਂ ਹਨ।
ਫਰੋਚਲੳਮੳਟਿੋਨ ਰੱਦ ਕਰਨ ਨਾਲ ਪੰਜਾਬੀ ਭਾਈਚਾਰੇ ਵਿੱਚ ਰੋਸ
ਇਨ੍ਹਾਂ ਸਾਰੇ ਇਤਿਹਾਸਕ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੰਬਰ 2025 ਵਿੱਚ ਬੀ.ਸੀ. ਸਰਕਾਰ ਨੇ ਵਿਕਟੋਰੀਆ
ਦੀ ਅਸੈਂਬਲੀ ਵਿੱਚ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨਾਲ ਹੋਈ ਬੇਇਨਸਾਫ਼ੀ ਲਈ ਮੁਆਫ਼ੀ ਮੰਗਦਿਆਂ
ਫਰੋਚਲੳਮੳਟਿੋਨ ਜਾਰੀ ਕੀਤਾ ਅਤੇ 23 ਮਈ ਨੂੰ ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਯਾਦ ਕਰਨ ਦਾ ਐਲਾਨ ਕੀਤਾ।
ਪਰ ਅਫ਼ਸੋਸ ਦੀ ਗੱਲ ਹੈ ਕਿ ਜਨਵਰੀ 2026 ਵਿੱਚ ਇਹ ਫਰੋਚਲੳਮੳਟਿੋਨ ਰੱਦ ਕਰ ਦਿੱਤਾ ਗਿਆ ਅਤੇ ਇਸ ਦੀ
ਥਾਂ ਕਾਮਾਗਾਟਾਮਾਰੂ ਨਾਮ ਨਾਲ ਨਵਾਂ ਫਰੋਚਲੳਮੳਟਿੋਨ ਜਾਰੀ ਕਰ ਦਿੱਤਾ ਗਿਆ। ਇਸ ਫ਼ੈਸਲੇ ਨੇ ਪੰਜਾਬੀ ਅਤੇ ਸਿੱਖ
ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ। ਕਈ ਸੰਸਥਾਵਾਂ ਨੇ ਆਪਣੇ-ਆਪਣੇ ਹਲਕਿਆਂ ਦੇ MLA ਅਤੇ
ਮੰਤਰੀਆਂ ਨੂੰ ਰੋਸ ਵਜੋਂ ਈ-ਮੇਲਾਂ ਭੇਜੀਆਂ। ਪਰ ਕਿਸੇ ਵੱਲੋਂ ਵੀ ਇਸ ਮੁੱਦੇ 'ਤੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ
ਗਿਆ। ਇਹ ਗੱਲ ਹੋਰ ਵੀ ਦੁਖਦਾਈ ਸੀ ਕਿ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਕਈ MLA ਅਤੇ ਮੰਤਰੀ ਸਰਕਾਰ
ਵਿੱਚ ਮੌਜੂਦ ਸਨ। ਉਹ ਇਤਿਹਾਸਕ ਤੱਥਾਂ ਤੋਂ ਜਾਣੂ ਸਨ। ਫਿਰ ਵੀ ਇਸ ਮੁੱਦੇ 'ਤੇ ਉਨ੍ਹਾਂ ਦੀ ਚੁੱਪ ਨੇ ਲੋਕਾਂ ਨੂੰ
ਨਿਰਾਸ਼ ਕੀਤਾ। ਇਸ ਨਾਲ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜੀਆਂ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ।
ਗੁਰੂ ਸਾਹਿਬ ਦੀ ਬਖ਼ਸ਼ਿਸ਼ ਅਤੇ ਲੋਕਾਂ ਦਾ ਫ਼ੈਸਲਾ
ਪੰਜਾਬੀ ਅਤੇ ਸਿੱਖ ਭਾਈਚਾਰੇ ਨੇ ਇਸ ਮੁੱਦੇ ਨੂੰ ਆਪਣੀ ਇੱਜ਼ਤ ਅਤੇ ਇਤਿਹਾਸ ਨਾਲ ਜੁਿੜਆ ਹੋਇਆ ਸਮਝਿਆ।
ਲੋਕ ਅਗਲੀਆਂ ਚੋਣਾਂ ਦੀ ਉਡੀਕ ਕਰਨ ਲੱਗੇ ਕਿ ਕਦੋਂ ਉਹ ਆਪਣੀ ਵੋਟ ਦੀ ਤਾਕਤ ਨਾਲ ਸਰਕਾਰ ਨੂੰ ਜਵਾਬ ਦੇ
ਸਕਣਗੇ।ਗੁਰੂ ਸਾਹਿਬ ਜੀ ਦਾ ਫ਼ੁਰਮਾਨ ਹੈ: “ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ।”
ਜਦੋਂ ਲੋਕਾਂ ਦੀ ਅਰਦਾਸ, ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੇ ਵਿਸ਼ਵਾਸ ਨਾਲ ਕੋਈ ਮਕਸਦ ਜੁਿੜਆ ਹੋਵੇ, ਤਾਂ ਉਹ ਕਦੇ
ਵਿਅਰਥ ਨਹੀਂ ਜਾਂਦਾ। ਂਧਫ ਦੀ ਸਰਕਾਰ ਨੂੰ ਸ਼ਾਇਦ ਇਹ ਭਰਮ ਹੋ ਗਿਆ ਸੀ ਕਿ ਵਿਰੋਧੀ ਪਾਰਟੀ ਕਮਜ਼ੋਰ ਹੈ ਅਤੇ
ਜਲਦੀ ਚੋਣਾਂ ਕਰਵਾ ਕੇ ਚਾਰ ਸਾਲ ਹੋਰ ਸੱਤਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਪਰ ਉਹ ਇਹ ਨਹੀਂ ਜਾਣਦੇ ਸਨ
ਕਿ ਬੀ.ਸੀ. ਦੇ ਲੋਕਾਂ ਦਾ ਸਬਰ ਜਵਾਬ ਦੇ ਚੁੱਕਾ ਹੈ। ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਜੁੜੇ ਫਰੋਚਲੳਮੳਟਿੋਨ ਨੂੰ
ਰੱਦ ਕਰਨ ਦਾ ਫ਼ੈਸਲਾ ਵੀ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਦਾ ਇੱਕ ਵੱਡਾ ਕਾਰਨ ਬਣਿਆ।
“ਸਾਹਿਬ ਹੱਥ ਵਡਿਆਈਆਂ, ਜਿਸ ਭਾਵੇਂ ਤਿਸ ਦੇਹ।”
ਅਕਾਲ ਪੁਰਖ ਦੀ ਰਜ਼ਾ ਵਿੱਚ ਜੋ ਹੁੰਦਾ ਹੈ, ਉਹੀ ਹੁੰਦਾ ਹੈ। ਚੋਣਾਂ ਦੇ ਨਤੀਜਿਆਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ
ਦਿੱਤਾ ਕਿ ਸੱਤਾ ਦਾ ਅਸਲ ਮਾਲਕ ਲੋਕ ਹੁੰਦੇ ਹਨ।
ਨਵੀਂ ਸਰਕਾਰ ਤੋਂ ਲੋਕਾਂ ਦੀਆਂ ਉਮੀਦਾਂ
ਹੁਣ ਬੀ.ਸੀ. ਵਿੱਚ 1933 ਤੋਂ ਬਾਅਦ ਕੰਜਰਵੇਟਿਵ ਸਰਕਾਰ ਦੇ ਸੱਤਾ ਵਿੱਚ ਆਉਣ ਦਾ ਇਤਿਹਾਸਕ ਮੌਕਾ ਬਣਿਆ
ਹੈ। ਲੋਕਾਂ ਨੇ ਇਸ ਸਰਕਾਰ ਨੂੰ ਵੱਡਾ ਬਹੁਮਤ ਦੇ ਕੇ ਆਪਣੀਆਂ ਉਮੀਦਾਂ ਨਾਲ ਜੋਿੜਆ ਹੈ। ਇਸ ਲਈ ਨਵੀਂ
ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਚੋਣ ਵਾਅਦਿਆਂ ਨੂੰ ਤਰਜੀਹ ਦੇਵੇ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ
ਸਤਿਕਾਰ ਕਰੇ। ਸਭ ਤੋਂ ਪਹਿਲਾਂ ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਜੁੜੇ ਫਰੋਚਲੳਮੳਟਿੋਨ ਨੂੰ ਮੁੜ ਲਾਗੂ ਕੀਤਾ
ਜਾਵੇ। ਇਸ ਨੂੰ ਸਿਰਫ਼ ਇੱਕ ਸਿਆਸੀ ਵਾਅਦਾ ਨਾ ਸਮਝਿਆ ਜਾਵੇ, ਸਗੋਂ ਇਤਿਹਾਸਕ ਸੱਚਾਈ ਅਤੇ ਸਿੱਖ
ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁਿੜਆ ਹੋਇਆ ਮੁੱਦਾ ਸਮਝਿਆ ਜਾਵੇ।
ਨਵੀਂ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਕੋਈ ਵੀ ਸਰਕਾਰ ਬਿਨਾਂ ਇਤਿਹਾਸਕ
ਤੱਥਾਂ ਅਤੇ ਸੰਬੰਧਿਤ ਭਾਈਚਾਰਿਆਂ ਦੀ ਸਲਾਹ ਦੇ ਇਸ ਫਰੋਚਲੳਮੳਟਿੋਨ ਵਿੱਚ ਤਬਦੀਲੀ ਨਾ ਕਰ ਸਕੇ। ਇਸ ਦੇ
ਨਾਲ ਹੀ ਲੋਕਾਂ ਦੀਆਂ ਹੋਰ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਦੇਣਾ ਵੀ ਲਾਜ਼ਮੀ ਹੈ। ਕਲੋਵਰਡੇਲ ਦਾ ਨਵਾਂ ਹਸਪਤਾਲ,
ਟਨਲ ਬ੍ਰਿਜ ਦਾ ਹੱਲ, ਸਿਹਤ ਸੇਵਾਵਾਂ ਵਿੱਚ ਸੁਧਾਰ, ਰਿਹਾਇਸ਼ ਦੀ ਸਮੱਸਿਆ ਅਤੇ ਹੋਰ ਜਨਤਕ ਸਹੂਲਤਾਂ ਨੂੰ
ਤਰਜੀਹ ਦੇਣੀ ਚਾਹੀਦੀ ਹੈ। ਲੋਕਾਂ ਨੇ ਨਵੀਂ ਸਰਕਾਰ ਨੂੰ ਵੱਡਾ ਬਹੁਮਤ ਦੇ ਕੇ ਆਪਣਾ ਫ਼ਰਜ਼ ਨਿਭਾਇਆ ਹੈ। ਹੁਣ
ਸਰਕਾਰ ਦੀ ਵਾਰੀ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇ।
ਇਤਿਹਾਸ ਗਵਾਹ ਹੈ ਕਿ ਜਿਹੜੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਸਤਿਕਾਰ
ਕਰਦੀਆਂ ਹਨ, ਉਹੀ ਲੋਕਾਂ ਦੇ ਦਿਲਾਂ ਵਿੱਚ ਸਥਾਨ ਬਣਾਉਂਦੀਆਂ ਹਨ।
ਗੁਰੂ ਨਾਨਕ ਜਹਾਜ਼ ਦੇ ਨਾਮ ਨਾਲ ਜੁਿੜਆ ਇਤਿਹਾਸਕ ਸੱਚ ਦੁਬਾਰਾ ਸਥਾਪਿਤ ਕਰਨਾ ਅਤੇ ਬੀ.ਸੀ. ਦੇ ਲੋਕਾਂ ਦੀਆਂ
ਉਮੀਦਾਂ ਨੂੰ ਪੂਰਾ ਕਰਨਾ ਨਵੀਂ ਸਰਕਾਰ ਲਈ ਇੱਕ ਵੱਡੀ ਜ਼ਿੰਮੇਵਾਰੀ ਹੈ।ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ
ਸਰਬੱਤ ਦਾ ਭਲਾ।ਫੋਨ:- 604 488 9600



