Skip to content
Thursday, October 29, 2026 6°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਇੱਕ “ਖਿੱਝ” ਵਿੱਚੋਂ ਨਿਕਲਿਆ ਮੁੱਦਾ: ਹਾਕਮ ਧਿਰ ਦੇ ਜੜ੍ਹੀਂ ਬਹਿ ਗਿਆ

By Admin Published 5 min read
ਇੱਕ “ਖਿੱਝ” ਵਿੱਚੋਂ ਨਿਕਲਿਆ ਮੁੱਦਾ: ਹਾਕਮ ਧਿਰ ਦੇ ਜੜ੍ਹੀਂ ਬਹਿ ਗਿਆ
ਸੰਕੇਤਕ ਤਸਵੀਰ

“ਮੇਰੀ ਜੁਬਾਨ ਕੇ ਮੌਸਮ ਬਦਲਤੇ ਰਹਿਤੇ ਹੈਂ

ਮੈਂ ਆਦਮੀ ਹੂੰ ਮੇਰਾ ਇਤਬਾਰ ਮੱਤ ਕਰਨਾ”

ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਅਚਾਨਕ ਚੋਣਾਂ ਦਾ ਐਲਾਨ ਕਰ ਦਿੰਦੇ ਹਨ। ਇਸ ਫੈਸਲੇ ਨਾਲ ਬੀ.ਸੀ ਦੇ ਲੋਕ ਪਹਿਲਾਂ

ਹੀ ਮਾੜੇ ਹਾਲਾਤਾਂ ਦੇ ਝੰਬੇ ਹੈਰਾਨੀ ਨਾਲ ਸੁੰਨ ਹੋ ਜਾਂਦੇ ਹਨ। ਸਾਰੇ ਪਾਸੇ ਚਰਚਾਵਾਂ ਛਿੜ ਜਾਂਦੀਆਂ ਹਨ ਤੇ ਕੋਈ ਵੀ ਇਸ ਫੈਸਲੇ

ਦੇ ਹੱਕ ਵਿੱਚ ਨਹੀਂ ਬੋਲਦਾ। ਸਰੀ ਸ਼ਹਿਰ ਦਾ ਪੱਤਰਕਾਰ ਭਾਈਚਾਰਾ ਵੀ ਸਰਗਰਮ ਹੋ ਜਾਂਦਾ ਹੈ। ਤਾਜ਼ਾ ਸਥਿਤੀ ਤੇ ਹਾਲਾਤਾਂ ਦੇ

ਮੱਦੇਨਜ਼ਰ ਨਵੇਂ ਬਿਰਤਾਂਤ ਘੜੇ ਜਾਂਦੇ ਹਨ, ਤੱਥ ਤਲਾਸ਼ੇ ਜਾਂਦੇ ਹਨ ਤੇ ਕਿਆਸ-ਅਰਾਈਆਂ ਲਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਪਾਰਟੀਆਂ ਸਰਕਾਰਾਂ ਦੀਆਂ ਕਾਮਯਾਬੀਆਂ ਨਾਕਾਮੀਆਂ ਦੇ ਬਿਓਰਿਆਂ ਦੀ ਫੋਲਾ-ਫਾਲੀ ਸ਼ੁਰੂ ਹੋ ਜਾਂਦੀ ਹੈ। ਜਿਉਂ ਜਿਉਂ ਚੋਣਾਂ ਨੇੜੇ

ਆਉਂਦੀਆਂ ਜਾਂਦੀਆਂ ਹਨ ਇਹ ਸਾਰਾ ਤਮਾਸ਼ਾ ਆਪਣੇ ਸਿਖਰ ਵੱਲ ਵੱਧਦਾ ਜਾਂਦਾ ਹੈ।

ਇਸੇ ਦੌਰਾਨ ਸਰੀ ਸ਼ਹਿਰ ਦਾ ਇੱਕ ਮਹਿਨਾਜ ਪੱਤਰਕਾਰ ਇੱਕ ਉਮੀਦਵਾਰ ਨੂੰ ਉਭਾਰਨ ਤੇ ਪ੍ਰਚਾਰਨ ਲਈ ਮੈਦਾਨ ਵਿੱਚ

ਨਿੱਤਰ ਆਉਂਦਾ ਹੈ। ਉਸ ਉਮੀਦਵਾਰ ਦੇ ਸੋਹਲੇ ਗਾਏ ਜਾਂਦੇ ਹਨ ਤੇ ਉਸ ਦੇ ਪੇਕੇ ਸਹੁਰੇ ਪਰਿਵਾਰ ਦੀਆਂ ਕਾਮਯਾਬੀਆਂ ਨੂੰ ਇੱਕ

ਖਾਸ ਨੁਕਤੇ ਨਜ਼ਰ ਨੂੰ ਅੱਖੋਂ ਪਰੋਖੇ ਕਰ ਵਡਿਆਇਆ ਜਾਂਦਾ ਹੈ। ਇਹ ਪੱਤਰਕਾਰ ਆਪਣੇ ਅਸੂਲਾਂ ਵਿਚਾਰਾਂ, ਜਿੰਨਾ ਵਿੱਚ

ਪ੍ਰਪੱਕ ਹੋਣ ਦਾ ਦਾਅਵਾ ਉਹ ਪਤਾ ਨਹੀਂ ਕਿੰਨੇ ਸਟੇਜਾਂ ਧਾਰਮਿਕ ਸੰਸਥਾਵਾਂ ਦੇ ਦੀਵਾਨਾਂ, ਰੈਲੀਆਂ ਵਿੱਚ ਵੱਜ ਗੱਜ ਕੇ ਕਰਦਾ

ਰਹਿੰਦਾ ਹੈ, ਸੱਭ ਨੂੰ ਛਿੱਕੇ ਟੰਗ ਦਿੰਦਾ ਹੈ। ਤੇ ਉਸ ਉਮੀਦਵਾਰ ਦੇ ਟਿਕਟ ਦੇ ਦਾਅਵੇ ਨੂੰ ਪੇਸ਼ ਕਰਨ ਲਈ ਪੂਰੀ ਟਿੱਲ ਲਾ ਦਿੰਦਾ

ਹੈ। ਇੰਨਾ ਤਹੱਈਆ ਕਰਨ ਦੇ ਬਾਵਜੂਦ ਵੀ ਉਸ ਦਾ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਨਹੀਂ ਆਉਂਦਾ। ਸਰੀ ਸ਼ਹਿਰ ਦੀ ਇਹ

ਮਹਿਨਾਜ ਹਸਤੀ ਜਿਹੜੀ ਪਾਰਟੀ ਤੋਂ ਟਿਕਟ ਪ੍ਰਾਪਤ ਕਰਨ ਲਈ ਬੜੇ ਜ਼ੋਰ ਸ਼ੋਰ ਨਾਲ ਚੌਕੇ ਛੱਕੇ ਮਾਰ ਬੈਟਿੰਗ ਕਰ ਰਹੀ ਸੀ

ਅਚਾਨਕ ਉਸ ਪਾਰਟੀ ਵਿਰੁੱਧ ਹਥਿਆਰ ਚੁੱਕ ਲੈਂਦੀ ਹੈ। ਬੈਟਿੰਗ ਕਰਦਾ ਕਰਦਾ ਵਿਚੋਂ ਹੀ ਬਾਲ ਚੁੱਕ ਲੈਦਾਂ ਹੈ ਤੇ ਉਸੇ ਪਾਰਟੀ

ਵਿਰੁੱਧ ਬਾਉਸਰਾਂ ਤੇ ਯੌਰਕਰਾਂ ( ਕ੍ਰਿਕਟ ਦੀਆਂ ਇਹ ਬਾਲਾਂ ਜਾਂ ਤਾਂ ਸਿਰ ਨੂੰ ਸੇਧਿਤ ਹੁੰਦੀਆਂ ਹਨ ਜਾਂ ਪੈਰ ਦੇ ਅੰਗੂਠੇ ਨੂੰ)

ਸੁੱਟਣੀਆਂ ਸ਼ੁਰੂ ਕਰ ਦਿੰਦਾ ਹੈ।

ਇਹ ਯੌਰਕਰ ਬਾਲਾਂ ਗੁਰੂ ਨਾਨਕ ਜਹਾਜ਼ ਵਰਸਿਸ ਕਾਮਾਗਾਟਾ ਮਾਰੂ ਜਹਾਜ਼ ਦੀ ਪਿੱਚ ਤੋਂ ਸੁੱਟੀਆਂ ਜਾਂਦੀਆਂ ਹਨ। ਇਨਾਂ

ਯੌਰਕਰਾਂ ਨਾਲ ਦੋ ਉਮੀਦਵਾਰ ਗੋਡਿਆਂ ਪਰਨੇ ਡਿੱਗ ਪੈਂਦੇ ਹਨ। ਇਹ ਮਸਲਾ ਪੂਰੀ ਤਰਾਂ ਉੱਭਰ ਕੇ ਚਰਚਾ ਵਿੱਚ ਆ ਜਾਂਦਾ ਹੈ।

ਉਸਦਾ ਅਸਰ ਮਨਫੀ ਕਰਨ ਲਈ ਕਈ ਅਦਾਰੇ ਸੰਸਥਾਵਾਂ ਸਰਗਰਮ ਹੋ ਉੱਠਦੇ ਹਨ। ਸ਼ੋਸ਼ਲ ਮੀਡੀਆ ਤੇ ਧੜਾਧੜ ਪੋਸਟਾਂ

ਪਾਈਆਂ ਜਾਂਦੀਆਂ ਹਨ। ਪਹਿਲਾਂ ਤਿਆਰ ਇਬਾਰਤ ਵਾਲ਼ੇ (ਫਰੲ-ਸਚਰਿਪਟੲਦ) ਬਲੌਗ ਇੰਟਰਵਿਊਜ ਨਾਲ ਯੂਟਿਊਬ ਫੇਸਬੁੱਕ ਭਰ

ਦਿੱਤੀ ਜਾਂਦੀ ਹੈ। ਸ਼ੋਸ਼ਲ ਮੀਡੀਆ ਤੇ ਰੰਗ ਬਿਰੰਗੀਆਂ ਟਿੱਪਣੀਆਂ ਚੋਭਾਂ ਨਾਲ ਕੁਮੈਂਟ ਬਾਕਸ ਭਰ ਦਿੱਤੇ ਜਾਂਦੇ ਹਨ। ਇਸੇ ਦੌਰਾਨ

ਇੰਨਾਂ ਉਮੀਦਵਾਰਾਂ ਪਿੱਛੇ ਖੜ੍ਹੇ ਪੰਜਾਬ ਵਿਚਲੇ ਅਦਾਰੇ ਤੇ ਖਾਸ ਕਰਕੇ ਸਰਕਾਰੀ ਖੱਬੀਆਂ ਧਿਰਾਂ ਤੇ ਲੋਕਲ “ ਸਰਕਾਰੀ ਸੱਬਲਾਂ”

ਵੀ ਪੂਰੀ ਤਰਾਂ ਚੌਕਸ ਹੋ ਆਪਣਾ ਪ੍ਰਚਾਰ ਸ਼ੁਰੂ ਕਰ ਦਿੰਦੀਆਂ ਹਨ। ਗੁਰੂ ਨਾਨਕ ਜਹਾਜ਼ ਤੇ ਗੁਰੂ ਨਾਨਕ ਸ਼ਿੱਪਿਗ ਕੰਪਨੀ ਦੇ ਨਾਵਾਂ

ਨੂੰ ਰੱਲਗੱਡ ਕਰਨ ਦੀ ਕਵਾਇਦ ਪੂਰੇ ਜ਼ੋਰ ਸ਼ੋਰ ਨਾਲ ਚਲਾਈ ਜਾਂਦੀ ਹੈ। ਪਰ ਇਹ ਮੁੱਦਾ ਹੋਰ ਤੂਲ ਫੜ ਜਾਂਦਾ ਹੈ। ਇਸ ਮਸਲੇ

ਦਾ ਅਸਰ ਸਰੀ ਡੈਲਟਾ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ।ਇਸ ਮੁੱਦੇ ਦੀ ਜੱਦ ਵਿੱਚ ਆਏ ਦੋ ਉਮੀਦਵਾਰ ਸਰੀ ਸ਼ਹਿਰ ਦੇ ਹਾਰਨ ਵਾਲੇ

ਉਮੀਦਵਾਰਾਂ ਵਿੱਚੋਂ ਮੋਹਰੀ ਹੁੰਦੇ ਹਨ। ਇਹ ਦੋਵੇਂ ਬਾਕੀ ਸਰੀ ਸ਼ਹਿਰ ਦੇ ਉਮੀਦਵਾਰਾਂ ਨਾਲੋਂ ਵੱਡੇ ਫ਼ਰਕ ਨਾਲ ਚੋਣ ਹਾਰ ਜਾਂਦੇ

ਹਨ।

“ਐ ਅਸਮਾਨ ਤੇਰੇ ਖੁਦਾ ਕਾ ਨਹੀਂ ਹੈ ਖੌਫ

ਡਰਤੇ ਹੈਂ ਏ ਜ਼ਮੀਨ ਤੇਰੇ ਆਦਮੀ ਸੇ ਹਮ।”

ਹੁਣ ਸਵਾਲ ਇਹ ਹੈ ਕਿ ਪਹਿਲਾਂ ਜਿਹੜੇ ਐਨ ਡੀ ਪੀ ਪਾਰਟੀ ਦੇ ਉਮੀਦਵਾਰ ਨੂੰ ਟਿਕਟ ਦਿਵਾਉਣ ਲਈ ਜਾਂ

ਟਿਕਟ ਨਾ ਦਿੱਤੇ ਜਾਣ ਕਰਕੇ ਲੌਬਿੰਗ ਕੀਤੀ ਗਈ ਸੀ। ਕਿ ਉਸਦੀ ਜਾਂ ਉਸਦੇ ਪੇਕੇ ਸਹੁਰੇ ਪਰਿਵਾਰ ਦੀ ਸੋਚ ਵਿਚਾਰਧਾਰਾ ਇੰਨਾਂ

ਦੋ ਹਾਰੇ ਉਮੀਦਵਾਰਾਂ ਨਾਲੋਂ ਵੱਖਰੀ ਹੈ? ਇੰਨਾਂ ਸਾਰਿਆਂ ਦੀ ਸਾਂਝ ਪੰਜਾਬ ਦੀਆਂ ਉੱਨਾਂ ਧਿਰਾਂ ਨਾਲ ਹੈ ਜਿਹੜੀਆਂ ਪੰਜਾਬ ਦੇ

ਹੱਕਾਂ ਹਕੂਕਾਂ ਲਈ ਲੜ ਰਹੀਆਂ ਧਿਰਾਂ ਦੇ ਖਿਲਾਫ਼ ਹਮੇਸ਼ਾ ਹੀ ਭੁਗਤਦੀਆਂ ਰਹੀਆਂ ਸਨ/ਹਨ। ਇੰਨਾਂ ਦਾ ਲਾਲ ਸਲਾਮ ਖੂਨੀ

ਲਾਲ ਪੰਜੇ ਨਾਲ ਇੱਕ ਮਿੱਕ ਰਿਹਾ ਤੇ ਹੁਣ ਖੱਬੀ ਸੋਚ ਖ਼ਾਕੀ ਨਿੱਕਰ ਨਾਲ ਪੀਂਘਾਂ ਝੂਟ ਰਹੀ ਹੈ। ਪੰਜਾਬ ਪਹੁੰਚ ਕੇ ਇੰਨਾਂ

ਸਾਰਿਆਂ ਦਾ ਮੇਲ ਗੇਲ ਉੱਨਾਂ ਧਿਰਾਂ ਨਾਲ ਹੀ ਹੁੰਦਾ ਹੈ। ਬਿਆਨਬਾਜ਼ੀ ਵਿੱਚ ਵੀ ਕੋਈ ਫ਼ਰਕ ਨਹੀ ਹੁੰਦਾ। ਇਹ ਧਿਰਾਂ ਪਹਿਲਾਂ

ਵੀ ਪੰਜਾਬ ਦੀਆਂ ਹਤੈਸ਼ੀ ਧਿਰਾਂ ਖਿਲਾਫ਼ ਖੜਦੀਆਂ ਰਹੀਆਂ ਹਨ ਤੇ ਅੱਜ ਵੀ ਉੱਥੇ ਹੀ ਖੜੀਆਂ ਹਨ।

ਕੀ ਸਰੀ ਸ਼ਹਿਰ ਦੇ ਪ੍ਰੈੱਸ ਦੀ ਇਹ ਮਹਿਨਾਜ ਹਸਤੀ ਦੇ ਪ੍ਰਚਾਰੇ ਤੇ ਸਲਾਹੇ ਉਮੀਦਵਾਰ ਨੂੰ ਉਸਦੀ ਪਾਰਟੀ ਟਿਕਟ ਦੇ

ਦਿੰਦੀ ਤਾਂ ਇਹ ਸ੍ਰੀ ਮਾਨ ਜੀ ਇਸ ਮੁੱਦੇ ਨੂੰ ਇਸੇ ਜੋਸ਼ ਖਰੋਸ਼ ਨਾਲ ਚੁੱਕਦੇ। ਜਿਵੇਂ ਟਿਕਟ ਨਾ ਮਿਲਣ ਤੋਂ ਬਾਅਦ ਚੁੱਕੇ ਗਏ ਹਨ

ਜਾਂ ਚੁੱਪ ਵੱਟ ਲੈਦਾਂ? ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਜਹਾਜ਼ ਵਾਲੇ ਮੁੱਦੇ ਤੇ ਇਸ ਨੇ ਡੈਵਿਡ ਈਬੀ ਨੂੰ ਜਿਸ

ਸ਼ਿੱਦਤ ਤੇ ਹਿੰਮਤ ਨਾਲ ਘੇਰਿਆ ਸ਼ਲਾਘਾਯੋਗ ਹੈ। ਅਜਿਹੇ ਮੁੱਦਿਆਂ ਦੇ ਤੱਥਾਂ ਨੂੰ ਵਿਗਾੜਨ ਤੇ ਆਪਣੇ ਕਿਸੇ ਖਾਸ ਮਕਸਦ ਲਈ

ਵਰਤਣ ਨੂੰ ਰੋਕਣਾ ਸਾਰੇ ਭਾਈਚਾਰੇ ਦਾ ਫ਼ਰਜ਼ ਬਣਦਾ ਹੈ। ਇਸ ਮੁੱਦੇ ਤੇ ਇਸਦੀ ਸਰਗਰਮੀ ਕਾਬਲੇ ਤਾਰੀਫ਼ ਰਹੀ। ਐਨ ਡੀ

ਪੀ ਪਾਰਟੀ ਦੇ ਹਾਰਨ ਦੇ ਕਾਰਨ ਭਾਵੇਂ ਹੋਰ ਵੀ ਹੋਣਗੇ ਪਰ ਸਰੀ ਡੈਲਟਾ ਸ਼ਹਿਰ ਵਿੱਚੋਂ ਜਿੱਥੇ ਇਸ ਦਾ ਸੂਪੜਾ ਬਿਲਕੁਲ ਸਾਫ਼ ਹੋ

ਗਿਆ ਉਸ ਵਿੱਚ ਗੁਰੂ ਨਾਨਕ ਜਹਾਜ਼ ਵਾਲੇ ਮੁਦੇ ਦਾ ਪੂਰਾ ਹੱਥ ਹੋ ਗੁਜ਼ਰਿਆ।-ਅੰਮ੍ਰਿਤ ਸਿੰਘ ਗਿਲੋਰਾ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp