ਜਲੰਧਰ ਦੇ ਮੁੱਖ ਚੌਕ ਵਿੱਚ ਭਾਰੀ ਹੰਗਾਮਾ; ਪ੍ਰਦਰਸ਼ਨ ਕਾਰਨ ਲੱਗਾ ਲੰਬਾ ਜਾਮ, ਕਾਰਵਾਈ ਦੇ ਭਰੋਸੇ ਮਗਰੋਂ ਧਰਨਾ ਖਤਮ
ਮਿਲੀ ਜਾਣਕਾਰੀ ਮੁਤਾਬਕ ਪ੍ਰਣਵ ਚੌਧਰੀ ਨੂੰ ਬੈਂਕ ਕਲੋਨੀ ਦੀ ਜੁੱਤੀਆਂ ਦੀ ਫੈਕਟਰੀ ਦੇ ਮਾਲਕ ਵਰੁਣ ਮਹਾਜਨ ਵੱਲੋਂ ਜਾਤੀਸੂਚਕ ਸ਼ਬਦ ਕਹੇ ਗਏ ਸਨ।
ਜਲੰਧਰ (ਸੋਨੂੰ): ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਅੱਜ ਪੁਲਿਸ ਦੀ ਮੌਜੂਦਗੀ ਵਿੱਚ ਜਾਤੀਸੂਚਕ ਸ਼ਬਦ ਕਹੇ ਜਾਣ 'ਤੇ ਲੋਕਾਂ ਵੱਲੋਂ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਚੌਕ ਵਿੱਚ ਐਸ.ਸੀ. ਭਾਈਚਾਰੇ ਸਮੇਤ ਪਰਵਾਸੀ ਵੀ ਸੜਕ 'ਤੇ ਧਰਨਾ ਲਾ ਕੇ ਬੈਠ ਗਏ। ਜਿਸ ਕਾਰਨ ਮੁੱਖ ਚੌਕ ਵਿੱਚ ਭਾਰੀ ਜਾਮ ਲੱਗ ਗਿਆ। ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਮਿਲੀ ਜਾਣਕਾਰੀ ਅਨੁਸਾਰ ਪ੍ਰਣਵ ਚੌਧਰੀ ਨੂੰ ਬੈਂਕ ਕਲੋਨੀ ਦੀ ਜੁੱਤੀਆਂ ਦੀ ਫੈਕਟਰੀ ਦੇ ਮਾਲਕ ਵਰੁਣ ਮਹਾਜਨ ਵੱਲੋਂ ਜਾਤੀਸੂਚਕ ਸ਼ਬਦ ਕਹੇ ਗਏ ਸਨ। ਇਸ ਦੇ ਨਾਲ ਹੀ ਲਾਇਸੈਂਸੀ ਪਿਸਤੌਲ ਤਾਣਨ ਦੇ ਵੀ ਦੋਸ਼ ਲਾਏ ਗਏ। ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਰਾਜ਼ੀਨਾਮਾ ਕਰਨ ਸਬੰਧੀ ਗੱਲਬਾਤ ਕੀਤੀ ਗਈ ਸੀ। ਇਸ ਦੌਰਾਨ ਦੋਸ਼ ਲਾਏ ਗਏ ਕਿ ਮਹਾਜਨ ਵੱਲੋਂ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸੇ ਰੋਸ ਵਜੋਂ ਅੱਜ ਐਸ.ਸੀ. ਭਾਈਚਾਰੇ ਅਤੇ ਪਰਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ। ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ 6 ਦਿਨ ਪਹਿਲਾਂ ਦੋ ਧਿਰਾਂ ਦਰਮਿਆਨ ਵਿਵਾਦ ਹੋਇਆ ਸੀ। ਅਜਿਹੇ ਵਿੱਚ ਬੀਤੇ ਦਿਨ ਦੋਵਾਂ ਧਿਰਾਂ ਵੱਲੋਂ ਸਮਝੌਤਾ ਕਰਨ ਲਈ ਸਮਾਂ ਤੈਅ ਕੀਤਾ ਗਿਆ ਸੀ। ਜਿੱਥੇ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਜਾਤੀਸੂਚਕ ਸ਼ਬਦ ਕਹਿਣ ਦੇ ਦੋਸ਼ ਲਾਏ ਗਏ। ਇਸ ਦੌਰਾਨ ਪਿਸਤੌਲ ਤਾਣਨ ਦੇ ਦੋਸ਼ ਲਾਏ ਗਏ। ਏ.ਡੀ.ਸੀ.ਪੀ. ਨੇ ਕਿਹਾ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਜਾਤੀਸੂਚਕ ਸ਼ਬਦ ਕਹਿਣ ਨੂੰ ਲੈ ਕੇ ਵਿਵਾਦ ਹੋਇਆ ਹੈ, ਉਨ੍ਹਾਂ ਨੂੰ ਵੀ ਸੱਦਿਆ ਗਿਆ ਹੈ। ਉੱਧਰ ਇਸ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਉੱਧਰ ਅਯੂਬ ਖਾਨ ਨੇ ਕਿਹਾ ਕਿ ਸ਼ੂ ਮਾਰਕੀਟ ਦੇ ਪ੍ਰਧਾਨ ਰਵਿੰਦਰ ਚੌਧਰੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਜਾਤੀਸੂਚਕ ਸ਼ਬਦ ਕਹੇ ਗਏ ਸਨ। ਇਸ ਦੌਰਾਨ ਰਿਵਾਲਵਰ ਦਿਖਾਈ ਗਈ। ਅਜਿਹੇ ਵਿੱਚ ਘਟਨਾ ਨੂੰ ਲੈ ਕੇ ਬੀਤੇ ਦਿਨ ਥਾਣੇ ਗਏ ਤਾਂ ਪੁਲਿਸ ਦੀ ਮੌਜੂਦਗੀ ਵਿੱਚ ਮੁੜ ਮਹਾਜਨ ਵੱਲੋਂ ਗਲਤ ਵਤੀਰਾ ਕੀਤਾ ਗਿਆ। ਅਯੂਬ ਖਾਨ ਨੇ ਕਿਹਾ ਕਿ ਹੁਣ ਪੁਲਿਸ ਨੇ ਪਰਚਾ ਦਰਜ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਮਹਾਜਨ ਦੀ ਰਿਵਾਲਵਰ ਦਾ ਲਾਇਸੈਂਸ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ।



