Skip to content
Thursday, November 19, 2026 9°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਪਾਕਿਸਤਾਨ ‘ਤੇ ਤਿੱਖਾ ਹਮਲਾ; ਕੁਦਰਤੀ ਸਰੋਤਾਂ ਦੀ ਲੁੱਟ ਦੇ ਲਾਏ ਗੰਭੀਰ ਦੋਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ‘ਆਰੀਆ-ਫਾਰਮੂਲਾ’ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਤਿੱਖਾ ਹਮਲਾ ਬੋਲਿਆ। ਭਾਰਤ ਨੇ ਸਿੱਧੇ ਤੌਰ ‘ਤੇ ਪਾਕਿਸਤਾਨੀ ਫੌਜ ‘ਤੇ ਦੋਸ਼ ਲਾਇਆ ਕਿ ਉਹ ਆਪਣੇ ਨਿੱਜੀ ਮੁਨਾਫੇ ਲਈ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਰਹੀ ਹੈ ਅਤੇ ਇਨ੍ਹਾਂ ਸਰੋਤਾਂ ‘ਤੇ ਆਪਣਾ ਕੰਟਰੋਲ…

By Editor Published 3 min read
ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਪਾਕਿਸਤਾਨ ‘ਤੇ ਤਿੱਖਾ ਹਮਲਾ; ਕੁਦਰਤੀ ਸਰੋਤਾਂ ਦੀ ਲੁੱਟ ਦੇ ਲਾਏ ਗੰਭੀਰ ਦੋਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ‘ਆਰੀਆ-ਫਾਰਮੂਲਾ’ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਤਿੱਖਾ ਹਮਲਾ ਬੋਲਿਆ। ਭਾਰਤ ਨੇ ਸਿੱਧੇ ਤੌਰ ‘ਤੇ ਪਾਕਿਸਤਾਨੀ ਫੌਜ ‘ਤੇ ਦੋਸ਼ ਲਾਇਆ ਕਿ ਉਹ ਆਪਣੇ ਨਿੱਜੀ ਮੁਨਾਫੇ ਲਈ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਰਹੀ ਹੈ ਅਤੇ ਇਨ੍ਹਾਂ ਸਰੋਤਾਂ ‘ਤੇ ਆਪਣਾ ਕੰਟਰੋਲ…

ਨਿਊਯਾਰਕ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 'ਆਰੀਆ-ਫਾਰਮੂਲਾ' ਬੈਠਕ ਵਿੱਚ ਭਾਰਤ ਨੇ ਪਾਕਿਸਤਾਨ 'ਤੇ ਤਿੱਖਾ ਹਮਲਾ ਬੋਲਿਆ। ਭਾਰਤ ਨੇ ਸਿੱਧੇ ਤੌਰ 'ਤੇ ਪਾਕਿਸਤਾਨੀ ਫੌਜ 'ਤੇ ਦੋਸ਼ ਲਾਇਆ ਕਿ ਉਹ ਆਪਣੇ ਨਿੱਜੀ ਮੁਨਾਫੇ ਲਈ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਰਹੀ ਹੈ ਅਤੇ ਇਨ੍ਹਾਂ ਸਰੋਤਾਂ 'ਤੇ ਆਪਣਾ ਕੰਟਰੋਲ ਬਣਾਈ ਰੱਖਣ ਲਈ ਦੇਸ਼ ਵਿੱਚ ਸਿਆਸੀ ਉਥਲ-ਪੁਥਲ ਪੈਦਾ ਕਰ ਰਹੀ ਹੈ।

ਲਾਈਬੇਰੀਆ ਵੱਲੋਂ ਕੁਦਰਤੀ ਸਰੋਤਾਂ ਅਤੇ ਸੰਘਰਸ਼ ਦੇ ਵਿਸ਼ੇ 'ਤੇ ਸੱਦੀ ਗਈ ਇਸ ਬੈਠਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਰਵਥਨੇਨੀ ਹਰੀਸ਼ ਨੇ ਪਾਕਿਸਤਾਨ ਦੇ ਵਫ਼ਦ ਵੱਲੋਂ 'ਸਿੰਧ ਜਲ ਸੰਧੀ' (Indus Waters Treaty) ਦਾ ਮੁੱਦਾ ਉਠਾਏ ਜਾਣ 'ਤੇ ਸਖਤ ਜਵਾਬ ਦਿੱਤਾ। ਰਾਜਦੂਤ ਹਰੀਸ਼ ਨੇ ਸਪੱਸ਼ਟ ਕੀਤਾ ਕਿ ਨਵੀਂ ਦਿੱਲੀ ਦਾ ਇਸ ਬੈਠਕ ਵਿੱਚ ਦੁਵੱਲੇ ਵਿਵਾਦਾਂ 'ਤੇ ਚਰਚਾ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਉਨ੍ਹਾਂ ਨੇ ਇਸਲਾਮਾਬਾਦ ਦੀਆਂ ਟਿੱਪਣੀਆਂ ਦਾ ਜਵਾਬ ਦੇਣਾ ਜ਼ਰੂਰੀ ਸਮਝਿਆ।

ਉਨ੍ਹਾਂ ਆਖਿਆ, "ਪ੍ਰਧਾਨ ਸਾਹਿਬ, ਸਾਡਾ ਇਰਾਦਾ ਇਸ ਮੰਚ 'ਤੇ ਹੋਰ ਮੁੱਦੇ ਲਿਆਉਣ ਦਾ ਨਹੀਂ ਸੀ, ਪਰ ਪਾਕਿਸਤਾਨ ਦੇ ਵਫ਼ਦ ਨੇ ਅੱਜ ਦੀ ਚਰਚਾ ਦੀ ਵਰਤੋਂ ਆਪਣੇ ਪ੍ਰਚਾਰ ਨੂੰ ਫੈਲਾਉਣ ਲਈ ਕੀਤੀ ਹੈ, ਇਸ ਲਈ ਸਾਨੂੰ ਇਸ ਦਾ ਜਵਾਬ ਦੇਣਾ ਪੈ ਰਿਹਾ ਹੈ। ਸਿੰਧ ਜਲ ਸੰਧੀ 'ਤੇ ਸਾਡਾ ਰੁਖ ਸਪੱਸ਼ਟ ਅਤੇ ਸਥਿਰ ਹੈ, ਜਿਸ ਨੂੰ ਅਸੀਂ ਕਈ ਮੰਚਾਂ 'ਤੇ ਪਹਿਲਾਂ ਵੀ ਰੱਖ ਚੁੱਕੇ ਹਾਂ।"

ਪਾਕਿਸਤਾਨੀ ਫੌਜੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ, ਰਾਜਦੂਤ ਹਰੀਸ਼ ਨੇ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਨਾਲ ਜੁੜੀ ਇੱਕ ਘਟਨਾ ਦਾ ਜ਼ਿਕਰ ਕੀਤਾ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਦੇਸ਼ ਦੀ ਖਣਿਜ ਦੌਲਤ 'ਤੇ ਅਸਲ ਵਿੱਚ ਕਿਸ ਦਾ ਕੰਟਰੋਲ ਹੈ ਅਤੇ ਕੌਣ ਇਸ ਤੋਂ ਮੁਨਾਫਾ ਕਮਾ ਰਿਹਾ ਹੈ। ਉਨ੍ਹਾਂ ਨੇ ਸਰੋਤਾਂ ਦੀ ਲੁੱਟ-ਖਸੁੱਟ ਵਿੱਚ ਫੌਜ ਦੀ ਸਿੱਧੀ ਸ਼ਮੂਲੀਅਤ ਨੂੰ ਪਾਕਿਸਤਾਨ ਦੇ ਅੰਦਰ ਹਾਲ ਹੀ ਵਿੱਚ ਹੋਈ ਸਿਆਸੀ ਕਾਰਵਾਈ ਨਾਲ ਜੋੜਿਆ, ਜਿਸ ਵਿੱਚ ਇੱਕ ਚੁਣੀ ਹੋਈ ਸੂਬਾਈ ਸਰਕਾਰ ਨੂੰ ਹਟਾਉਣਾ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ, "ਪਿਛਲੇ ਸਤੰਬਰ ਵਿੱਚ ਉਨ੍ਹਾਂ ਦੇ ਫੌਜ ਮੁਖੀ ਨੂੰ ਵਿਦੇਸ਼ੀ ਆਗੂਆਂ ਸਾਹਮਣੇ ਖਣਿਜਾਂ ਨਾਲ ਭਰਿਆ ਇੱਕ ਲੱਕੜ ਦਾ ਬਕਸਾ ਦਿਖਾਉਂਦਿਆਂ ਦੇਖਿਆ ਗਿਆ ਸੀ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਸ ਸ਼ੋਸ਼ਣ ਵਿੱਚ ਉਨ੍ਹਾਂ ਦੀ ਫੌਜ ਦੀ ਕੀ ਭੂਮਿਕਾ ਹੈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਇੱਕ ਸੂਬਾਈ ਸਰਕਾਰ ਨੂੰ ਬਰਖਾਸਤ ਕਰਨ ਅਤੇ ਉੱਥੇ ਐਮਰਜੈਂਸੀ ਵਰਗੀ ਸਥਿਤੀ ਲਾਗੂ ਕਰਨ ਪਿੱਛੇ ਵੀ ਇਹੀ ਫੌਜ ਹੈ।"

ਪਿਛਲੇ ਸਾਲ ਵ੍ਹਾਈਟ ਹਾਊਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਆਸਿਮ ਮੁਨੀਰ ਦੀਆਂ ਅਮਰੀਕੀ ਰਾਸ਼ਟਰਪਤੀ ਨੂੰ ਦੁਰਲੱਭ ਖਣਿਜ (rare earth minerals) ਤੋਹਫ਼ੇ ਵਿੱਚ ਦਿੰਦਿਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਮੁਨੀਰ ਖਣਿਜਾਂ ਨਾਲ ਭਰੇ ਇੱਕ ਖੁੱਲ੍ਹੇ ਲੱਕੜ ਦੇ ਬਕਸੇ ਵੱਲ ਇਸ਼ਾਰਾ ਕਰ ਰਹੇ ਹਨ, ਜਿਸ ਨੂੰ ਡੋਨਾਲਡ ਟਰੰਪ ਦੇਖ ਰਹੇ ਹਨ, ਜਦਕਿ ਕੋਲ ਖੜ੍ਹੇ ਸ਼ਾਹਬਾਜ਼ ਸ਼ਰੀਫ ਹਲਕਾ ਜਿਹਾ ਮੁਸਕਰਾ ਰਹੇ ਹਨ। ਭਾਰਤੀ ਰਾਜਦੂਤ ਨੇ ਪਾਕਿਸਤਾਨ ਦੀ ਫੌਜ ਨੂੰ ਹੀ ਉੱਥੋਂ ਦੀ ਅਸਲੀ ਨੀਤੀ-ਘਾੜਾ ਦੱਸਦਿਆਂ ਕਿਹਾ ਕਿ ਦੇਸ਼ ਦੇ ਚੋਟੀ ਦੇ ਫੌਜੀ ਅਧਿਕਾਰੀ ਆਮ ਪਾਕਿਸਤਾਨੀਆਂ ਦੀ ਭਲਾਈ ਦੀ ਥਾਂ ਖੁਦ ਨੂੰ ਅਮੀਰ ਬਣਾਉਣ ਅਤੇ ਸਰਹੱਦ ਪਾਰ ਦੁਸ਼ਮਣੀ ਨੂੰ ਹਵਾ ਦੇਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਰਣਨੀਤੀ ਹੁਣ ਇਸਲਾਮਾਬਾਦ 'ਤੇ ਹੀ ਉਲਟੀ ਪੈ ਰਹੀ ਹੈ।

ਉਨ੍ਹਾਂ ਆਖਿਆ, "ਪਾਕਿਸਤਾਨ ਲਈ ਬਿਹਤਰ ਇਹੀ ਹੋਵੇਗਾ ਕਿ ਉਸ ਦੇ ਅਸਲੀ ਹਾਕਮ (ਭਾਵ ਉੱਥੋਂ ਦੀ ਫੌਜ) ਦੇਸ਼ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਆਪਣੀ ਆਬਾਦੀ ਦੇ ਫਾਇਦੇ ਲਈ ਕਰੇ, ਨਾ ਕਿ ਖੁਦ ਨੂੰ ਖੁਸ਼ਹਾਲ ਬਣਾਉਣ ਲਈ। ਨਾਲ ਹੀ, ਜੇ ਪਾਕਿਸਤਾਨੀ ਫੌਜ ਆਪਣੇ ਗੁਆਂਢੀ ਦੇਸ਼ਾਂ ਨਾਲ ਟਕਰਾਅ ਨੂੰ ਹਵਾ ਦੇਣਾ ਬੰਦ ਕਰ ਦੇਵੇ, ਤਾਂ ਇਹ ਪਾਕਿਸਤਾਨ ਲਈ ਹੀ ਚੰਗਾ ਹੋਵੇਗਾ; ਕਿਉਂਕਿ ਇਹ ਟਕਰਾਅ ਹੁਣ ਉਨ੍ਹਾਂ ਦੇ ਆਪਣੇ ਹੀ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ।"

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp