Skip to content
Thursday, October 29, 2026 6°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਦਲ ਖਾਲਸਾ ਦੇ ਮਾਨਸਾ ਆਗੂ ਭਾਈ ਗੁਰਤੇਜ ਸਿੰਘ ਅਤੇ ਭਾਈ ਸੁੱਖਾ ਸਿੰਘ ਮਾਨਸਾ ਮੋਰਚੇ ਤੋਂ ਗ੍ਰਿਫ਼ਤਾਰ, ਦਲ ਖਾਲਸਾ ਨੇ ਕੀਤੀ

By Admin Published 2 min read
ਦਲ ਖਾਲਸਾ ਦੇ ਮਾਨਸਾ ਆਗੂ ਭਾਈ ਗੁਰਤੇਜ ਸਿੰਘ ਅਤੇ ਭਾਈ ਸੁੱਖਾ ਸਿੰਘ ਮਾਨਸਾ ਮੋਰਚੇ ਤੋਂ ਗ੍ਰਿਫ਼ਤਾਰ, ਦਲ ਖਾਲਸਾ ਨੇ ਕੀਤੀ

ਸਾਰਿਆਂ ਦੀ ਰਿਹਾਈ ਦੀ ਮੰਗ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਪੁਲਿਸ ਨੇ ਜੋ ਹਨੇਰ ਕਰਦੀ ਦਾ ਮਾਹੌਲ ਬਣਾਇਆ ਹੋਇਆ ਹੈ ਉਸਨੂੰ ਜਾਰੀ

ਰੱਖਦਿਆਂ ਪੁਲਿਸ ਨੇ ਗੈਰ ਕਾਨੂੰਨੀ ਗ੍ਰਿਫਤਾਰੀਆਂ ਜਾਰੀ ਰੱਖੀਆਂ ਹਨ। ਮਾਨਸਾ ਮੋਰਚੇ ਤੋਂ ਕਈ ਆਗੂ ਅਤੇ ਕਾਰਕੁਨ ਨਜਾਇਜ਼

ਤੌਰ ਤੇ ਗਿਰਫਤਾਰ ਕੀਤੇ ਗਏ ਹਨ ਜਿਨਾਂ ਵਿੱਚ ਦਲ ਖਾਲਸਾ ਦੇ ਆਗੂ ਵੀ ਸ਼ਾਮਿਲ ਹਨ। ਦਲ ਖਾਲਸਾ ਦੇ ਆਗੂਆਂ ਬਾਬਾ

ਹਰਦੀਪ ਸਿੰਘ ਮਹਿਰਾਜ, ਮਾਨ ਸਿੰਘ ਅਤੇ ਗੁਰਵਿੰਦਰ ਸਿੰਘ ਬਠਿੰਡਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਜਥੇਬੰਦੀ

ਦੇ ਸਰਗਰਮ ਕਾਰਕੁਨ ਭਾਈ ਗੁਰਤੇਜ ਸਿੰਘ ਅਤੇ ਭਾਈ ਸੁੱਖਾ ਸਿੰਘ ਨੂੰ ਨਜਾਇਜ਼ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਿਸੇ

ਅਣਦੱਸੀ ਥਾਂ 'ਤੇ ਰੱਖਿਆ ਗਿਆ ਹੈ। ਭਾਈ ਮਾਨ ਸਿੰਘ ਨੇ ਕਿਹਾ ਕਿ ਦੋਨਾਂ ਨੌਜਵਾਨਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਗ-

ਪ੍ਰੇਸ਼ਾਨ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਪੁਲਿਸ ਵੱਲੋਂ ਮੋਰਚੇ ਵਿੱਚੋਂ ਨੌਜਵਾਨਾਂ

ਨੂੰ ਇਸ ਤਰ੍ਹਾਂ ਚੁੱਕਣਾ ਅਤੇ ਬਿਨਾਂ ਕਿਸੇ ਕਾਨੂੰਨੀ ਆਧਾਰ ਅਣਦੱਸੀਆਂ ਥਾਵਾਂ 'ਤੇ ਰੱਖਣਾ ਬੇਹੱਦ ਮੰਦਭਾਗਾ, ਅਣਮਨੁੱਖੀ ਅਤੇ

ਸ਼ਰੇਆਮ ਗੈਰ-ਕਾਨੂੰਨੀ ਹੈ। ਇਸ ਦੇ ਨਾਲ ਹੀ ਦਲ ਖਾਲਸਾ ਵੱਲੋਂ ਮਾਨਸਾ ਵਿਖੇ ਪੁਲਿਸ ਪ੍ਰਸ਼ਾਸਨ ਦੁਆਰਾ ਸਿੱਖ ਨੌਜਵਾਨਾਂ 'ਤੇ

ਕੀਤੇ ਜਾ ਰਹੇ ਜਬਰ, ਨਜਾਇਜ਼ ਗ੍ਰਿਫ਼ਤਾਰੀਆਂ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਨੌਜਵਾਨ ਦੀ ਲਾਸ਼ ਨੂੰ ਪਰਿਵਾਰ ਕੋਲੋਂ

ਜ਼ਬਰਦਸਤੀ ਖੋਹ ਕੇ ਲੈ ਕੇ ਜਾਣ ਦੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਬਾਬਾ ਹਰਦੀਪ ਸਿੰਘ

ਮਹਿਰਾਜ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ "ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਆਵਾਜ਼ਾਂ ਅਤੇ ਹੱਕਾਂ ਨੂੰ ਦਬਾਉਣ

ਲਈ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੀ ਹੈ। ਸਰਕਾਰ ਅਤੇ ਪੁਲਿਸ ਦਾ ਇਹ ਰਵੱਈਆ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ

ਘਾਣ ਹੈ।” ਆਗੂਆਂ ਨੇ ਮੰਗ ਕੀਤੀ ਕਿ ਮਾਨਸਾ ਮੋਰਚੇ ਤੋਂ ਗ੍ਰਿਫ਼ਤਾਰ ਕੀਤੇ ਗਏ ਭਾਈ ਗੁਰਤੇਜ ਸਿੰਘ, ਭਾਈ ਸੁੱਖਾ ਸਿੰਘ ਸਮੇਤ

ਸਾਰੇ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp