ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਗੁਰੂ ਨਾਨਕ ਦੇਵ ਜੀ ਦੇ 554ਵੇਂ ਅਵਤਾਰ ਦਿਵਸ ਮੌਕੇ ਟਾਟਾ ਨਗਰ ਜਮਸ਼ੇਦਪੁਰ ਵਿਖੇ ਸ਼ਹਿਰ ਦੀ ਸੰਗਤ ਵੱਲੋਂ ਸੈਂਟਰਲ ਗੁਰਦੁਆਰਾ ਸਾਹਿਬ, ਸਰਚੀ ਵਿਖੇ ਤਿੰਨ ਰੋਜ਼ਾ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ‘ਚ ਗੁਰਮਤਿ ਪ੍ਰਚਾਰ ਲਈ ਪੁੱਜੇ ਨਿਰਮਲ ਡੇਰਾ ਬੇਰਕਲਾਂ ਦੇ ਮੁਖੀ ਸੰਤ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਬੇਰ ਕਲਾਂ ਹੇਮਕੁੰਟ ਸਾਹਿਬ ਲੰਗਰ ਸੇਵਾ ਨਗਰਾਸੂ ਵਾਲਿਆਂ ਵੱਲੋਂ ਸੰਗਤ ਨੂੰ ਕਥਾ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਗਿਆ।

ਬਾਬਾ ਜੀ ਨੇ ਆਪਸੀ ਸਾਂਝ, ਭਾਈਚਾਰਾ ਤੇ ਪੇ੍ਮ ਬਣਾ ਕੇ ਸਭੈ ਸਾਂਝੀਵਾਲਤਾ ‘ਤੇ ਪਹਿਰਾ ਦੇਣ ਲਈ ਪੇ੍ਰਿਆ। ਉਨ੍ਹਾਂ ਕਿਹਾ ਗੁਰੂਆਂ ਨੇ ਸਾਨੂੰ ਊਚ ਨੀਚ, ਵਹਿਮਾਂ ਭਰਮਾਂ ਤੋਂ ਦੂਰ ਰਹਿਣ, ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਸੀ ਜਿਸ ਨੂੰ ਅਪਣਾ ਕੇ ਅਸੀਂ ਗੁਰੂ ਦੀਆਂ ਖੁਸੀਆਂ ਪ੍ਰਰਾਪਤ ਕਰ ਸਕਦੇ ਹਾਂ।

ਇਸ ਦੌਰਾਨ ਬਾਬਾ ਜੀ ਨੂੰ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰਧਾਨ ਨਿਸ਼ਾਨ ਸਿੰਘ, ਸੈਕਟਰੀ ਪਰਮਜੀਤ ਸਿੰਘ, ਅਮਰਜੀਤ ਸਿੰਘ, ਲਾਲੀ ਸਿੰਘ, ਰਾਜਾ ਸਿੰਘ, ਬੌਬੀ ਸਿੰਘ, ਰਿਸ਼ੀ ਸਿੰਘ, ਸੁਮਿਤ ਸਿੰਘ ਕਲਸੀ, ਬਹਾਦਰ ਸਿੰਘ, ਬਲਦੇਵ ਸਿੰਘ ਆਦਿ ਹਾਜਰ ਸਨ।