Skip to content
Friday, November 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

17 ਸਾਲਾ ਭਾਰਤੀ ‘AI ਕਿੱਡ’ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਲਈ ਸੈਲਫ਼ੀ, ਸੋਸ਼ਲ ਮੀਡੀਆ ‘ਤੇ ਛਾਇਆ ਰਾਹੁਲ

By Editor Published 1 min read
17 ਸਾਲਾ ਭਾਰਤੀ ‘AI ਕਿੱਡ’ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਲਈ ਸੈਲਫ਼ੀ, ਸੋਸ਼ਲ ਮੀਡੀਆ ‘ਤੇ ਛਾਇਆ ਰਾਹੁਲ

ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ਵਿੱਚ ਚੱਲ ਰਹੇ ਕੌਮਾਂਤਰੀ 'ਏ.ਆਈ. ਜਰਨੀ' ਸੰਮੇਲਨ ਦੌਰਾਨ 17 ਸਾਲਾ ਭਾਰਤੀ ਨੌਜਵਾਨ ਉੱਦਮੀ ਰਾਹੁਲ ਜੌਨ ਅਜੂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਕੇ ਅਤੇ ਸੈਲਫ਼ੀ ਲੈ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕੋਚੀ ਸਥਿਤ 'ਏ.ਆਈ.ਰੀਅਲਐਮ ਟੈਕਨਾਲੋਜੀਜ਼' ਦੇ ਸੰਸਥਾਪਕ ਰਾਹੁਲ ਨੂੰ 'ਭਾਰਤ ਦੇ ਏ.ਆਈ. ਕਿੱਡ' ਵਜੋਂ ਜਾਣਿਆ ਜਾਂਦਾ ਹੈ।

ਮੁਲਾਕਾਤ ਦੌਰਾਨ ਰਾਹੁਲ ਨੇ ਪੁਤਿਨ ਨਾਲ ਗੱਲਬਾਤ ਕੀਤੀ ਅਤੇ ਜਦੋਂ ਉਨ੍ਹਾਂ ਨੇ ਸੈਲਫ਼ੀ ਦੀ ਬੇਨਤੀ ਕੀਤੀ ਤਾਂ ਰੂਸੀ ਰਾਸ਼ਟਰਪਤੀ ਨੇ ਖਿੜੇ ਮੱਥੇ ਸਵੀਕਾਰ ਕਰ ਲਿਆ। ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਰਾਹੁਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਬਚਪਨ ਵਿੱਚ ਸ਼ੌਕੀਆ ਵੀਡੀਓ ਬਣਾਉਣ ਤੋਂ ਲੈ ਕੇ 17 ਸਾਲ ਦੀ ਉਮਰ ਵਿੱਚ ਰਾਸ਼ਟਰਪਤੀ ਪੁਤਿਨ ਨੂੰ ਮਿਲਣ ਤੱਕ ਦਾ ਸਫ਼ਰ ਇੰਨਾ ਸ਼ਾਨਦਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਨੇ ਬਹੁਤ ਕੁਝ ਸਿੱਖਣਾ ਅਤੇ ਕਰਨਾ ਹੈ।

ਰਾਹੁਲ ਦੇ ਪ੍ਰਮੁੱਖ ਪ੍ਰੋਜੈਕਟਾਂ ਵਿੱਚ 'ਥਿੰਕਕ੍ਰਾਫਟ' (ਏ.ਆਈ. ਸਿੱਖਿਆ ਮੰਚ), 'ਰੈਸਕਿਊ ਏ.ਆਈ.', 'ਨਿਆਏਸਾਥੀ' ਅਤੇ ਕਾਨੂੰਨੀ ਜਾਣਕਾਰੀ ਨੂੰ ਸਰਲ ਬਣਾਉਣ ਵਾਲਾ 'ਪ੍ਰੋਜੈਕਟ 47ਐਕਸ' ਸ਼ਾਮਲ ਹਨ। ਭਾਰਤ ਸਥਿਤ ਰੂਸੀ ਦੂਤਾਵਾਸ ਨੇ ਵੀ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਇਸ ਨੌਜਵਾਨ ਭਾਰਤੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp