Skip to content
Thursday, November 26, 2026 10°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਅਤੇ ਮੁੰਬਈ ਮੇਅਰ ਦਫ਼ਤਰ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

By Editor Published 2 min read
ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਅਤੇ ਮੁੰਬਈ ਮੇਅਰ ਦਫ਼ਤਰ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੁੰਬਈ: ਵੀਰਵਾਰ ਨੂੰ 26/11 ਮੁੰਬਈ ਅੱਤਵਾਦੀ ਹਮਲੇ ਦੀ ਬਰਸੀ ਵਾਲੇ ਦਿਨ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਜੁਹੂ ਸਥਿਤ ਬੰਗਲੇ 'ਜਲਸਾ', ਮੁੰਬਈ ਮੇਅਰ ਦੇ ਦਫ਼ਤਰ ਅਤੇ ਕਈ ਜਨਤਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਨਵੀਆਂ ਧਮਕੀਆਂ ਮਿਲੀਆਂ ਹਨ। ਮੇਅਰ ਰਿਤੂ ਤਾਵੜੇ ਅਤੇ ਨਗਰ ਕਮਿਸ਼ਨਰ ਅਸ਼ਵਨੀ ਭਿੜੇ ਨੂੰ ਇੱਕ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ, ਜਿਸ ਵਿੱਚ 26 ਨਵੰਬਰ ਨੂੰ ਦੁਪਹਿਰ 1:11 ਵਜੇ ਮੇਅਰ ਦਫ਼ਤਰ ਵਿੱਚ ਧਮਾਕਾ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।

ਰਿਪੋਰਟਾਂ ਅਨੁਸਾਰ, ਈਮੇਲ ਵਿੱਚ ਅਗਲੇ 30 ਦਿਨਾਂ ਦੌਰਾਨ ਪੂਰੀ ਮੁੰਬਈ ਵਿੱਚ ਗ੍ਰੇਨੇਡ ਹਮਲੇ ਕਰਨ ਅਤੇ 27 ਨਵੰਬਰ ਤੋਂ 31 ਦਸੰਬਰ ਦਰਮਿਆਨ ਮਹਾਲਕਸ਼ਮੀ, ਸਾਇੰਸ ਅਤੇ ਆਚਾਰੀਆ ਮੈਟਰੋ ਸਟੇਸ਼ਨਾਂ 'ਤੇ ਆਈ.ਈ.ਡੀ. (IED) ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੰਦੇਸ਼ ਵਿੱਚ ਅਮਿਤਾਭ ਬੱਚਨ ਦੇ ਘਰ 'ਜਲਸਾ' ਦਾ ਜ਼ਿਕਰ ਹੋਣ ਦੇ ਨਾਲ-ਨਾਲ ਕਥਿਤ ਤੌਰ 'ਤੇ 1984 ਦੇ ਸਿੱਖ-ਵਿਰੋਧੀ ਦੰਗਿਆਂ, ਖਾਲਿਸਤਾਨ ਸਮਰਥਕ ਨਾਅਰਿਆਂ ਅਤੇ 'ਖਾਲਿਸਤਾਨ ਨੈਸ਼ਨਲ ਆਰਮੀ' ਤੇ 'ਬੱਬਰ ਖਾਲਸਾ' ਵਰਗੇ ਸੰਗਠਨਾਂ ਦੇ ਨਾਮ ਵੀ ਲਿਖੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਸਾਲ ਅਜਿਹੀਆਂ ਧਮਕੀਆਂ ਪਹਿਲਾਂ ਵੀ ਕਈ ਵਾਰ ਮਿਲ ਚੁੱਕੀਆਂ ਹਨ। ਜੂਨ, ਜੁਲਾਈ, 7 ਅਗਸਤ ਅਤੇ ਅਕਤੂਬਰ ਵਿੱਚ ਵੀ ਮੇਅਰ ਦਫ਼ਤਰ, ਬੀ.ਐੱਮ.ਸੀ. ਹੈੱਡਕੁਆਰਟਰ, ਬਾਂਬੇ ਸਟਾਕ ਐਕਸਚੇਂਜ, ਅਮਿਤਾਭ ਬੱਚਨ ਦੇ ਘਰ ਅਤੇ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਵਾਲੀ ਥਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਈਮੇਲਾਂ ਆਈਆਂ ਸਨ, ਹਾਲਾਂਕਿ ਸੁਰੱਖਿਆ ਟੀਮਾਂ ਵੱਲੋਂ ਕੀਤੀਆਂ ਗਈਆਂ ਤਲਾਸ਼ੀ ਮੁਹਿੰਮਾਂ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਸੀ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp