Skip to content
Thursday, November 26, 2026 10°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਕਾਰੋਬਾਰ Business

ਟਰੰਪ ਦੀ ਨਵੀਂ ਟੈਰਿਫ਼ ਜੰਗ: ਭਾਰਤ, ਚੀਨ, ਯੂਰਪੀਅਨ ਯੂਨੀਅਨ ਅਤੇ ਬ੍ਰਾਜ਼ੀਲ ‘ਤੇ 15 ਤੋਂ 35 ਫ਼ੀਸਦੀ ਤੱਕ ਨਵੇਂ ਟੈਕਸ ਦਾ ਐਲਾਨ

By Editor Published 2 min read
ਟਰੰਪ ਦੀ ਨਵੀਂ ਟੈਰਿਫ਼ ਜੰਗ: ਭਾਰਤ, ਚੀਨ, ਯੂਰਪੀਅਨ ਯੂਨੀਅਨ ਅਤੇ ਬ੍ਰਾਜ਼ੀਲ ‘ਤੇ 15 ਤੋਂ 35 ਫ਼ੀਸਦੀ ਤੱਕ ਨਵੇਂ ਟੈਕਸ ਦਾ ਐਲਾਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਭਾਰਤ, ਚੀਨ, ਯੂਰਪੀਅਨ ਯੂਨੀਅਨ, ਬ੍ਰਾਜ਼ੀਲ ਅਤੇ ਤਾਈਵਾਨ ਸਮੇਤ ਕਈ ਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਸਾਮਾਨ 'ਤੇ 15 ਤੋਂ 35 ਫ਼ੀਸਦੀ ਤੱਕ ਨਵੇਂ ਟੈਰਿਫ਼ (ਆਯਾਤ ਸ਼ੁਲਕ) ਲਾਉਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਜਾਰੀ ਪ੍ਰਸਤਾਵ ਵਿੱਚ ਅਮਰੀਕਾ ਨੇ ਦੋਸ਼ ਲਾਇਆ ਕਿ ਇਹ ਦੇਸ਼ ਲੋੜ ਤੋਂ ਵੱਧ ਉਦਯੋਗਿਕ ਉਤਪਾਦਨ ਕਰਕੇ ਸਸਤੇ ਸਾਮਾਨ ਨਾਲ ਅਮਰੀਕੀ ਕੰਪਨੀਆਂ ਅਤੇ ਨਿਰਮਾਣ ਖੇਤਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਾਲਾਂਕਿ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲਈ ਅਹਿਮ ਮੰਨੇ ਜਾਂਦੇ ਤਾਈਵਾਨ ਅਤੇ ਦੱਖਣੀ ਕੋਰੀਆ ਦੇ ਸੈਮੀਕੰਡਕਟਰਾਂ ਨੂੰ ਇਸ ਤੋਂ ਛੋਟ ਦੇਣ ਦਾ ਪ੍ਰਸਤਾਵ ਹੈ।

ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਵੱਲੋਂ ਆਰਥਿਕ ਐਮਰਜੈਂਸੀ ਰਾਹੀਂ ਵਿਆਪਕ ਟੈਰਿਫ਼ ਲਾਉਣ 'ਤੇ ਰੋਕ ਲਾ ਦਿੱਤੀ ਸੀ। ਹੁਣ ਪ੍ਰਸ਼ਾਸਨ 1974 ਦੇ ਵਪਾਰ ਐਕਟ ਦੀ ਧਾਰਾ 301 ਤਹਿਤ ਇਹ ਨਵੇਂ ਟੈਕਸ ਲਾਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਜੋ ਮਾਲੀਏ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਇਸ ਨੀਤੀ ਦੇ ਘੇਰੇ ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਸਵਿਟਜ਼ਰਲੈਂਡ, ਥਾਈਲੈਂਡ ਅਤੇ ਵੀਅਤਨਾਮ ਵੀ ਸ਼ਾਮਲ ਹਨ।

ਚੀਨ ਤੋਂ ਆਉਣ ਵਾਲੇ ਕੁਝ ਸਾਮਾਨਾਂ 'ਤੇ 20 ਫ਼ੀਸਦੀ ਵਾਧੂ ਟੈਕਸ ਲੱਗਣ ਨਾਲ ਕੁੱਲ ਦਰ 45 ਫ਼ੀਸਦੀ ਤੱਕ ਪਹੁੰਚ ਸਕਦੀ ਹੈ, ਜਦਕਿ ਬ੍ਰਾਜ਼ੀਲ ਦੇ ਜਹਾਜ਼ਾਂ 'ਤੇ 10 ਫ਼ੀਸਦੀ ਨਵੇਂ ਟੈਕਸ ਦੀ ਵਿਚਾਰ ਚੱਲ ਰਹੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਅਤੇ ਚੀਨ ਵਿਚਾਲੇ ਪਿਛਲੇ ਸਾਲ ਹੋਇਆ ਵਪਾਰਕ ਸਮਝੌਤਾ 10 ਜਨਵਰੀ 2027 ਨੂੰ ਖ਼ਤਮ ਹੋਣ ਜਾ ਰਿਹਾ ਹੈ। ਟਰੰਪ ਦਾ ਦਾਅਵਾ ਹੈ ਕਿ ਇਨ੍ਹਾਂ ਟੈਕਸਾਂ ਨਾਲ ਅਮਰੀਕਾ ਵਿੱਚ ਨੌਕਰੀਆਂ ਵਾਪਸ ਆਉਣਗੀਆਂ ਅਤੇ ਬਜਟ ਘਾਟਾ ਘਟੇਗਾ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਕਾਰੋਬਾਰ Business →
Share on WhatsApp