Skip to content
Friday, November 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਅਮਰੀਕੀ ਫ਼ੌਜ ਨੇ ਖ਼ਤਰਨਾਕ ਰਸਾਇਣ ਦਾ 5 ਟਨ ਭੰਡਾਰ ਕੀਤਾ ਨਸ਼ਟ, 8 ਕਿਲੋਮੀਟਰ ਇਲਾਕਾ ਕਰਵਾਇਆ ਗਿਆ ਖ਼ਾਲੀ

By Editor Published 2 min read
ਅਮਰੀਕੀ ਫ਼ੌਜ ਨੇ ਖ਼ਤਰਨਾਕ ਰਸਾਇਣ ਦਾ 5 ਟਨ ਭੰਡਾਰ ਕੀਤਾ ਨਸ਼ਟ, 8 ਕਿਲੋਮੀਟਰ ਇਲਾਕਾ ਕਰਵਾਇਆ ਗਿਆ ਖ਼ਾਲੀ

ਨਿਊਯਾਰਕ: ਅਮਰੀਕੀ ਫ਼ੌਜ ਨੇ ਵਿਸਫ਼ੋਟਕ ਬਣਾਉਣ ਵਿੱਚ ਵਰਤੇ ਜਾਣ ਵਾਲੇ ਬੇਹੱਦ ਖ਼ਤਰਨਾਕ ਰਸਾਇਣ 'ਲੈੱਡ ਐਜ਼ਾਈਡ' ਦੇ ਦੇਸ਼ ਭਰ ਵਿੱਚ ਮੌਜੂਦ ਪੂਰੇ ਭੰਡਾਰ ਨੂੰ ਦੋ ਕੰਟਰੋਲਡ ਧਮਾਕਿਆਂ ਰਾਹੀਂ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਆਇਓਵਾ ਸਥਿਤ 'ਆਇਓਵਾ ਆਰਮੀ ਐਮਿਊਨੀਸ਼ਨ ਪਲਾਂਟ' ਵਿਖੇ ਕੀਤੀ ਗਈ, ਜਿਸ ਦੌਰਾਨ ਸੁਰੱਖਿਆ ਵਜੋਂ ਆਲੇ-ਦੁਆਲੇ ਦਾ 8 ਕਿਲੋਮੀਟਰ ਇਲਾਕਾ ਖ਼ਾਲੀ ਕਰਵਾਇਆ ਗਿਆ ਸੀ।

ਫ਼ੌਜ ਮੁਤਾਬਕ ਦੋ ਬੰਕਰਾਂ ਵਿੱਚ ਰੱਖੇ ਕਰੀਬ ਪੰਜ ਟਨ ਰਸਾਇਣ ਦੇ 68 ਡਰੰਮਾਂ ਨੂੰ ਤਬਾਹ ਕਰਨ ਲਈ ਚਾਰੇ ਪਾਸੇ ਮਿੱਟੀ ਦੀਆਂ ਮੋਟੀਆਂ ਕੰਧਾਂ ਬਣਾਈਆਂ ਗਈਆਂ ਅਤੇ ਧੂੜ ਨੂੰ ਰੋਕਣ ਲਈ ਪਾਣੀ ਤੇ ਝੱਗ ਦਾ ਛਿੜਕਾਅ ਕੀਤਾ ਗਿਆ। ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਦੀ ਸ਼ੁਰੂਆਤੀ ਜਾਂਚ ਵਿੱਚ ਹਵਾ ਵਿੱਚ ਸੀਸੇ (ਲੈੱਡ) ਦੀ ਮੌਜੂਦਗੀ ਨਹੀਂ ਪਾਈ ਗਈ, ਪਰ ਆਉਣ ਵਾਲੇ ਹਫ਼ਤਿਆਂ ਵਿੱਚ ਮਿੱਟੀ, ਪਾਣੀ, ਖੇਤਾਂ ਅਤੇ ਖੇਡ ਮੈਦਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਰਸਾਇਣ ਖ਼ਰਾਬ ਹੋ ਰਿਹਾ ਸੀ ਅਤੇ ਤਾਪਮਾਨ ਡਿੱਗਣ 'ਤੇ ਕਿਸੇ ਵੀ ਵੇਲੇ ਬੇਕਾਬੂ ਧਮਾਕਾ ਹੋ ਸਕਦਾ ਸੀ। ਮੇਜਰ ਜਨਰਲ ਐਰਿਕ ਸ਼ਰਲੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 9 ਵਜੇ ਜਦੋਂ ਹਵਾ ਦਾ ਰੁਖ਼ ਬਰਲਿੰਗਟਨ ਵਰਗੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਦੂਰ ਸੀ, ਉਦੋਂ ਇਹ ਧਮਾਕੇ ਕੀਤੇ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸੋਸ਼ਲ मीडिया 'ਤੇ ਫ਼ੌਜ ਦੀ ਇਸ ਸਫ਼ਲ ਕਾਰਵਾਈ ਦੀ ਸ਼ਲਾਘਾ ਕੀਤੀ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp