Skip to content
Friday, November 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਇੰਡੋਨੇਸ਼ੀਆ ਵਿੱਚ ਗ਼ੈਰ-ਕਾਨੂੰਨੀ ਸੋਨੇ ਦੀ ਖਾਣ ਵਿੱਚ ਭਰਿਆ ਪਾਣੀ: 16 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, 10 ਅਜੇ ਵੀ ਲਾਪਤਾ

By Editor Published 2 min read
ਇੰਡੋਨੇਸ਼ੀਆ ਵਿੱਚ ਗ਼ੈਰ-ਕਾਨੂੰਨੀ ਸੋਨੇ ਦੀ ਖਾਣ ਵਿੱਚ ਭਰਿਆ ਪਾਣੀ: 16 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, 10 ਅਜੇ ਵੀ ਲਾਪਤਾ

ਜਕਾਰਤਾ: ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਦੇ ਬੋਗੋਰ ਜ਼ਿਲ੍ਹੇ ਵਿੱਚ ਇੱਕ ਗ਼ੈਰ-ਕਾਨੂੰਨੀ ਸੋਨੇ ਦੀ ਖਾਣ ਵਿੱਚ ਭਾਰੀ ਮੀਂਹ ਕਾਰਨ ਨਦੀ ਦਾ ਪਾਣੀ ਭਰ ਜਾਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਦਰਦਨਾਕ ਘਟਨਾ ਵਿੱਚ ਹੁਣ ਤੱਕ 16 ਖਾਣ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦੋਂ ਕਿ 10 ਹੋਰ ਅਜੇ ਵੀ ਲਾਪਤਾ ਹਨ। ਕਰੀਬ 100 ਮੀਟਰ ਡੂੰਘੀ ਇਸ ਖਾਣ ਵਿੱਚ ਫਸੇ ਲੋਕਾਂ ਦੀ ਭਾਲ ਲਈ 325 ਬਚਾਅ ਕਰਮੀ ਚੌਥੇ ਦਿਨ ਵੀ ਹਨੇਰੇ, ਤਿਲਕਣ ਅਤੇ ਭਾਰੀ ਪਾਣੀ ਨਾਲ ਜੂਝ ਰਹੇ ਹਨ।

ਜਾਣਕਾਰੀ ਅਨੁਸਾਰ, ਸੋਮਵਾਰ ਦੇਰ ਰਾਤ ਜਦੋਂ ਮਜ਼ਦੂਰ ਖੁਦਾਈ ਕਰ ਰਹੇ ਸਨ, ਤਾਂ ਭਾਰੀ ਮੀਂਹ ਕਾਰਨ ਸਿਸੇਰੇਊਹ ਨਦੀ ਦਾ ਪਾਣੀ ਅਚਾਨਕ ਖਾਣ ਵਿੱਚ ਵੜ ਗਿਆ। ਕਿਉਂਕਿ ਇਹ ਖਣਨ ਗ਼ੈਰ-ਕਾਨੂੰਨੀ ਤਰੀਕੇ ਨਾਲ ਹੋ ਰਿਹਾ ਸੀ, ਇਸ ਲਈ ਸਥਾਨਕ ਲੋਕਾਂ ਨੇ ਪਹਿਲਾਂ ਖ਼ੁਦ ਹੀ ਪੰਪਾਂ ਨਾਲ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੂੰ 16 ਘੰਟੇ ਦੇਰੀ ਨਾਲ ਸੂਚਨਾ ਦਿੱਤੀ ਗਈ। ਬਾਅਦ ਵਿੱਚ ਨੇੜਲੀ ਸਰਕਾਰੀ ਕੰਪਨੀ 'ਪੀ.ਟੀ. ਅੰਤਮ' ਵੱਲੋਂ ਸੂਚਨਾ ਮਿਲਣ 'ਤੇ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਪੱਛਮੀ ਜਾਵਾ ਪੁਲਿਸ ਦੇ ਬੁਲਾਰੇ ਹੇਂਦਰਾ ਰੋਚਮਾਵਾਨ ਨੇ ਕਿਹਾ ਕਿ ਚੌਥੇ ਦਿਨ ਕਿਸੇ ਦੇ ਜ਼ਿੰਦਾ ਮਿਲਣ ਦੀ ਉਮੀਦ ਬਹੁਤ ਘੱਟ ਹੈ, ਪਰ ਜੇਕਰ ਕੋਈ ਬਚ ਜਾਂਦਾ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਬਚਾਅ ਦਲ ਸਬਮਰਸੀਬਲ ਪੰਪਾਂ ਅਤੇ ਰੱਸੀਆਂ ਦੀ ਮਦਦ ਨਾਲ ਖਾਣਾਂ ਵਿੱਚ ਭਾਲ ਕਰ ਰਹੇ ਹਨ। ਦੱਸਣਯੋਗ ਹੈ ਕਿ ਇੰਡੋਨੇਸ਼ੀਆ ਵਿੱਚ ਬਿਨਾਂ ਸੁਰੱਖਿਆ ਉਪਕਰਨਾਂ ਦੇ ਗ਼ੈਰ-ਕਾਨੂੰਨੀ ਖਣਨ ਆਮ ਗੱਲ ਹੈ, ਜਿੱਥੇ ਅਕਸਰ ਅਜਿਹੇ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp