Skip to content
Friday, November 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸ਼ੇਖ਼ ਹਸੀਨਾ ਦੀ ਸੰਭਾਵਿਤ ਵਾਪਸੀ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਤਣਾਅ, ਸਾਬਕਾ ਉਪ ਪ੍ਰੈੱਸ ਸਕੱਤਰ ਸਮੇਤ 3 ਗ੍ਰਿਫ਼ਤਾਰ

By Editor Published 2 min read
ਸ਼ੇਖ਼ ਹਸੀਨਾ ਦੀ ਸੰਭਾਵਿਤ ਵਾਪਸੀ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਤਣਾਅ, ਸਾਬਕਾ ਉਪ ਪ੍ਰੈੱਸ ਸਕੱਤਰ ਸਮੇਤ 3 ਗ੍ਰਿਫ਼ਤਾਰ

ਢਾਕਾ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਗਲੇ ਮਹੀਨੇ ਸੰਭਾਵਿਤ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਵੀਰਵਾਰ ਤੜਕੇ ਰਾਜਧਾਨੀ ਢਾਕਾ ਦੇ ਧਾਨਮੰਡੀ-27 ਇਲਾਕੇ ਵਿੱਚੋਂ ਸ਼ੇਖ਼ ਹਸੀਨਾ ਦੇ ਸਾਬਕਾ ਉਪ ਪ੍ਰੈੱਸ ਸਕੱਤਰ ਕੇ.ਐੱਮ. ਸ਼ਖਾਵਤ ਮੂਨ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਵਿੱਚ ਸਾਬਕਾ ਡਿਪਟੀ ਕਮਿਸ਼ਨਰ ਮੁਹੰਮਦ ਇਲਿਆਸ ਹੁਸੈਨ ਅਤੇ ਆਮਦਨ ਕਰ ਵਕੀਲ ਸੂਫ਼ੀ ਮੁਹੰਮਦ ਅਲ ਮਾਮੂਨ ਸ਼ਾਮਲ ਹਨ। ਖ਼ਬਰਾਂ ਮੁਤਾਬਕ ਸੱਤਾਧਾਰੀ ਬੀ.ਐੱਨ.ਪੀ. ਦੇ ਵਿਦਿਆਰਥੀ ਵਿੰਗ (JCD) ਦੇ ਕਾਰਕੁਨਾਂ ਨੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ, ਜਿਨ੍ਹਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਹੈ।

ਵਧਦੇ ਤਣਾਅ ਦੇ ਮੱਦੇਨਜ਼ਰ ਬੀ.ਐੱਨ.ਪੀ. ਦੀ ਅਗਵਾਈ ਵਾਲੀ ਸਰਕਾਰ ਨੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਸਰਹੱਦੀ ਸੁਰੱਖਿਆ ਬਲ ਦੀਆਂ 108 ਪਲਟੂਨਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 56 ਇਕੱਲੇ ਸ਼ੇਖ਼ ਹਸੀਨਾ ਦੇ ਗ੍ਰਹਿ ਜ਼ਿਲ੍ਹੇ ਗੋਪਾਲਗੰਜ ਵਿੱਚ ਲਗਾਈਆਂ ਗਈਆਂ ਹਨ। ਪਿਛਲੇ ਕੁਝ ਹਫ਼ਤਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੇਲਗੱਡੀਆਂ, ਬੱਸਾਂ ਅਤੇ ਬੈਂਕਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਲਈ ਪੁਲਿਸ ਨੇ ਅਵਾਮੀ ਲੀਗ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਪਾਬੰਦੀਸ਼ੁਦਾ ਅਵਾਮੀ ਲੀਗ ਵੱਲੋਂ 29 ਅਤੇ 30 ਨਵੰਬਰ ਨੂੰ ਆਨਲਾਈਨ 'ਲੌਕਡਾਊਨ' ਪ੍ਰੋਗਰਾਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਗ੍ਰਹਿ ਮੰਤਰੀ ਸਲਾਹੂਦੀਨ ਅਹਿਮਦ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਹੈ ਕਿ ਅਵਾਮੀ ਲੀਗ ਨੂੰ ਬੰਗਲਾਦੇਸ਼ ਵਿੱਚ ਕਦੇ ਵੀ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਗਸਤ 2024 ਵਿੱਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਸ਼ੇਖ਼ ਹਸੀਨਾ ਆਪਣਾ ਦੇਸ਼ ਛੱਡ ਕੇ ਭਾਰਤ ਆ ਗਈ ਸੀ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp