ਪ੍ਰਯਾਗਰਾਜ: ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਵੈਬਸਾਈਟ ਵਿਸ਼ਵਾਸ ਨਿਊਜ਼ ਆਪਣੇ ਨਵੇਂ ਮੀਡੀਆ ਸਾਖ਼ਰਤਾ ਅਭਿਆਨ ‘ਸੱਚ ਕੇ ਸਾਥੀ ਸੀਨੀਅਰਜ਼’ ਨੂੰ ਲੈ ਕੇ ਯੂਪੀ ਵਿੱਚ ਦਾਖਲ ਹੋ ਰਿਹਾ ਹੈ।

ਇਸ ਅਭਿਆਨ ਤਹਿਤ 8 ਦਸੰਬਰ ਨੂੰ ਪ੍ਰਯਾਗਰਾਜ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਮੀਡੀਆ ਸਾਖ਼ਰਤਾ ਅਭਿਆਨ ਖ਼ਾਸ ਤੌਰ ‘ਤੇ ਸੀਨੀਅਰ ਨਾਗਰਿਕਾਂ ਲਈ ਹੈ। ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਫੈਕਟ ਚੈਕਿੰਗ ਦੇ ਗੁਣਾਂ ਨਾਲ ਰੂਬਰੂ ਕਰਵਾਇਆ ਜਾਵੇਗਾ, ਕਿਉਂਕਿ ਵਰਤਮਾਨ ਸਮੇਂ ਵਿੱਚ ਫ਼ਰਜ਼ੀ ਅਤੇ ਭਰਮਾਊ ਸੂਚਨਾਵਾਂ ਇੱਕ ਵੱਡੇ ਸੰਕਟ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ।

ਇਸ ਅਭਿਆਨ ਦਾ ਉਦੇਸ਼ ਡਿਜੀਟਲ ਮਿਸ-ਇਨਫਾਰਮੇਸ਼ਨ ਦੇ ਯੁੱਗ ਵਿੱਚ ਸੀਨੀਅਰ ਨਾਗਰਿਕਾਂ ਨੂੰ ਜ਼ਰੂਰੀ ਸਿਖਲਾਈ ਦੇ ਨਾਲ ਜਾਗਰੂਕ ਕਰਨਾ ਹੈ।

8 ਦਸੰਬਰ ਨੂੰ ਹੋਣ ਵਾਲੇ ਸੈਮੀਨਾਰ ਵਿੱਚ ਵਿਸ਼ਵਾਸ ਨਿਊਜ਼ ਦੇ ਸਰਟੀਫਾਈਡ ਅਤੇ ਟਰੇਂਡ ਪੱਤਰਕਾਰ ਲੋਕਾਂ ਨੂੰ ਜਾਗਰੂਕ ਕਰਨਗੇ। ਸੈਮੀਨਾਰ ਵਿੱਚ ਝੂਠੀਆਂ ਖ਼ਬਰਾਂ ਦੀ ਪਛਾਣ ਦੇ ਤੌਰ-ਤਰੀਕਿਆਂ ਅਤੇ ਆਨਲਾਈਨ ਟੂਲਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਗੂਗਲ ਨਿਊਜ਼ ਇਨਿਸ਼ਿਏਟਿਵ (ਜੀਐੱਨਆਈ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਅਕਾਦਮਿਕ ਹਿੱਸੇਦਾਰ ਮਾਈਕਾ (ਮੁਦਰਾ ਇੰਸਟੀਚਿਊਟ ਆਫ਼ ਕਮਿਊਨੀਕੇਸ਼ਨਜ਼, ਅਹਿਮਦਾਬਾਦ) ਹੈ।

ਪ੍ਰੋਗਰਾਮ ਦਾ ਵੇਰਵਾ

ਤਰੀਕ: 8 ਦਸੰਬਰ 2023

ਸਮਾਂ: ਸਵੇਰੇ 11 ਵਜੇ

ਸਥਾਨ: ਕੇਪੀ ਇੰਟਰ ਕਾਲਜ, ਮਹਾਤਮਾ ਗਾਂਧੀ ਰੋਡ ਪ੍ਰਯਾਗਰਾਜ

12 ਨੂੰ ਵਾਰਾਣਸੀ ਵਿੱਚ ਸੈਮੀਨਾਰ

ਪ੍ਰਯਾਗਰਾਜ ਤੋਂ ਇਲਾਵਾ ਵਾਰਾਣਸੀ, ਗੋਰਖਪੁਰ, ਕਾਨਪੁਰ ਅਤੇ ਲਖਨਊ ਵਿੱਚ ਹੀ ਅਜਿਹੇ ਸੈਮੀਨਾਰ ਕਰਵਾਏ ਜਾਣਗੇ। ਵਾਰਾਣਸੀ ਵਿੱਚ 12 ਦਸੰਬਰ, ਗੋਰਖਪੁਰ ਵਿੱਚ 13 ਦਸੰਬਰ, ਕਾਨਪੁਰ ਵਿੱਚ 15 ਦਸੰਬਰ ਅਤੇ ਲਖਨਊ ਵਿੰਚ 18 ਦਸੰਬਰ ਨੂੰ ਸੈਮੀਨਾਰ ਰਹੀਂ ਹਿੱਸਾ ਲੈਣ ਵਾਲੇ ਲੋਕਾਂ ਨਾਲ ਰੂਬਰੂ ਹੋਇਆ ਜਾਵੇਗਾ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀਆਂ ਝੂਠੀਆਂ ਅਤੇ ਭਰਮਾਊ ਸੂਚਨਾਵਾਂ ਦੇ ਮੁੱਦੇ ਨੂੰ ਸੰਬੋਧਿਤ ਕਰਨ ਵਾਲਾ ਮੀਡੀਆ ਸਾਖ਼ਰਤਾ ਅਭਿਆਨ ਹੈ। ਪ੍ਰੋਗਰਾਮ ਦਾ ਉਦੇ਼ਸ 15 ਰਾਜਾਂ ਦੇ 50 ਸ਼ਹਿਰਾਂ ਵਿੱਚ ਸੈਮੀਨਾਰ ਅਤੇ ਵੈਬੀਨਾਰ ਦੀ ਲੜੀ ਰਾਹੀਂ ਸਰੋਤਾਂ ਦਾ ਵਿਸ਼ਲੇਸ਼ਣ ਕਰਨ, ਵਿਸ਼ਵਾਸਯੋਗ ਅਤੇ ਗ਼ੈਰ-ਵਿਸ਼ਵਾਸਯੋਗ ਜਾਣਕਾਰੀ ਵਿਚਾਲੇ ਅੰਦਰ ਕਰਦੇ ਹੋਏ ਸੀਨੀਅਰ ਨਾਗਰਿਕਾਂ ਨੂੰ ਤਰਕਸੰਗਤ ਫ਼ੈਸਲੇ ਲੈਣ ਵਿੱਚ ਮੱਦਦ ਕਰਨਾ ਹੈ।