ਸਰਵਣ ਸਿੰਘ ਭੰਗਲਾਂ, ਸਮਰਾਲਾ : ਪਿੰਡ ਮਾਣਕੀ ਵਿਖੇ ਸਰਪੰਚ ਹਰਜਿੰਦਰ ਕੌਰ ਦੀ ਅਗਵਾਈ ‘ਚ ਸਮੁੱਚੇ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ਇੰਟਰਲਾਕ ਟਾਇਲਾਂ ਲਗਵਾ ਕੇ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਸਾਬਕਾ ਪੰਚ ਤੇਜਿੰਦਰ ਸਿੰਘ ਨੇ ਦੱਸਿਆ ਸ਼ਮਸ਼ਾਨਘਾਟ ਵਾਲਾ ਰਸਤਾ ਮੀਂਹ ਦੇ ਦਿਨਾਂ ‘ਚ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦਾ ਸੀ, ਜਿਸ ਕਾਰਨ ਬਰਸਾਤਾਂ ਵਾਲੇ ਦਿਨਾਂ ‘ਚ ਪਿੰਡ ਵਾਸੀਆਂ ਨੂੰ ਇਸ ਰਾਹ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਸੀ, ਪਿੰਡ ਵਾਸੀਆਂ ਦੀ ਕਾਫੀ ਚਿਰਾਂ ਤੋਂ ਇਸ ਮੰਗ ਨੂੰ ਅੱਜ ਸਰਪੰਚ ਹਰਜਿੰਦਰ ਕੌਰ ਵੱਲੋਂ ਮਨਰੇਗਾ ਦੇ ਕੰਮ ‘ਚੋਂ ਪੂਰਾ ਕਰਵਾ ਦਿੱਤਾ ਗਿਆ।

ਸਰਪੰਚ ਹਰਜਿੰਦਰ ਕੌਰ ਨੇ ਕਿਹਾ ਇਸ ਕਾਰਜ ਦੇ ਸਿਰੇ ਲੱਗਣ ਨਾਲ ਪਿੰਡ ਵਾਸੀਆਂ ਨੂੰ ਬਰਸਾਤਾਂ ਦੇ ਦਿਨਾਂ ‘ਚ ਇੱਥੋਂ ਲੰਘਣ ‘ਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਨਰਿੰਦਰ ਸਿੰਘ ਜੋਧਾ ਚੇਅਰਮੈਨ ਕੋ. ਸੁਸਾਇਟੀ, ਲਖਵੀਰ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਦਿਲਬਾਗ ਸਿੰਘ ਪੰਚ, ਮਾਧੋ ਸਿੰਘ ਪੰਚ, ਚਰਨਜੀਤ ਸਿੰਘ ਦੁੱਲਾ ਸਾਬਕਾ ਪੰਚ, ਜਸਵਿੰਦਰ ਸਿੰਘ ਸਿੰਦਰੀ ਚੇਅਰਮੈਨ ਸਕੂਲ ਕਮੇਟੀ, ਅਮਨਦੀਪ ਸਿੰਘ ਕਾਲਾ ਪ੍ਰਧਾਨ ਰਵਿਦਾਸ ਕਮੇਟੀ ਆਦਿ ਹਾਜ਼ਰ ਸਨ।