Skip to content
Saturday, October 31, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਜਾਨ ਨਿਛਾਵਰ

By Admin Published 2 min read

ਕੁਰਕਸ਼ੇਤਰ, (ਜਗਸੀਰ ਸਿੰਘ ਸੰਧੂ) : ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਗੁਰਬਖਸ਼ ਸਿੰਘ ਖਾਲਸਾ ਨੇ ਅੱਜ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਸਾਕਾ ਦਰਬਾਰ ਸਾਹਿਬ ਤੋਂ ਬਾਅਦ ਸੁਰੂ ਹੋਏ ਸਿੱਖ ਸੰਘਰਸ਼ ਵਿੱਚ ਕੁੱਦੇ ਸਿੰਘਾਂ ਨੂੰ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾਅ ਨਾ ਕਰਨ ਦੇ ਰੋਸ ਵੱਜੋਂ ਪਹਿਲਾਂ 2013 ਵਿੱਚ 44 ਦਿਨਾਂ ਭੁੱਖ ਹੜਤਾਲ ਅਤੇ ਫੇਰ 2014 ਵਿੱਚ 65 ਦਿਨਾਂ ਦੀ ਭੁੱਖ ਹੜਤਾਲ ਕਰਨ ਵਾਲੇ ਗੁਰਬਖਸ ਸਿੰਘ ਖਾਲਸਾ ਨੇ ਆਪਣੇ ਸੰਘਰਸ਼ ਦੇ ਤੀਸਰੇ ਪੜਾਅ ਵੱਜੋਂ ਸਵੇਰੇ ਹਰਿਆਣਾ ਦੇ ਜਿਲਾ ਕੁਰਕਸ਼ੇਤਰ ਵਿੱਚ ਪੈਂਦੇ ਪਿੰਡ ਠਸਕਾ ਅਲੀ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਪਿੰਡ ਵਿੱਚ ਹੀ ਬਣੀ ਪਾਣੀ ਵਾਲੀ ਟੈਂਕੀ ’ਤੇ ਚੜਕੇ ਆਪਣਾ ਸੰਘਰਸ਼ ਸੁਰੂ ਕੀਤਾ ਸੀ।

ਇਸ ਮੌਕੇ ਭਾਵੇਂ ਉਹਨਾਂ ਨਾਲ ਬਹੁਤੀ ਸੰਗਤ ਨਹੀਂ ਸੀ, ਪਰ ਭਾਈ ਖਾਲਸਾ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਉਹ ਜਿੰਦਗੀ ਦੀ ਬਾਜ਼ੀ ਲਗਾ ਦੇਣਗੇ। ਇਸ ਸਬੰਧੀ ਉਹਨਾਂ ਨੇ ਕੁਰਕਸ਼ੇਤਰ ਦੇ ਜ਼ਿਲਾ ਪ੍ਰਸਾਸ਼ਨ ਨੂੰ ਵੀ ਜਾਣੂ ਕਰਵਾ ਦਿੱਤਾ ਸੀ, ਪਰ ਪ੍ਰਸਾਸ਼ਨ ਨੇ ਭਾਈ ਖਾਲਸਾ ਵੱਲੋਂ ਪਹਿਲਾਂ ਕੀਤੀਆਂ ਭੁਖ ਹੜਤਾਲ ਦੇ ਮੁੱਦੇਨਜਰ ਇਸ ਨੂੰ ਹਲਕੇ ਵਿੱਚ ਹੀ ਲਿਆ, ਜਦੋਂਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼ਾਮ ਦੇ ਸਮੇਂ ਜੈਕਾਰਾ ਲਗਾ ਕੇ ਟੈਂਕੀ ਵਿੱਚੋਂ ਛਾਲ ਮਾਰ ਦਿੱਤੀ। ਇਸ ’ਤੇ ਉਥੇ ਹਾਜਰ ਲੋਕਾਂ ਨੇ ਤੁਰੰਤ ਉਹਨਾਂ ਕੁਰਕਸ਼ੇਤਰ ਦੇ ਸਿਵਲ ਹਸਪਤਾਲ ਵਿੱਚ ਪੁਹੰਚਾਇਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਹੈ। ਇਸ ਤੋਂ ਭਾਈ ਗੁਰਬਖਸ ਸਿੰਘ ਖਾਲਸਾ ਦੀ ਮਿ੍ਰਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp