Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਨਰਸਿਮ੍ਹਾ ਰਾਉ ਦੇ ਕੀਤੇ ਨੁਕਸਾਨ ਦਾ ਅੱਜ ਵੀ ਖ਼ਮਿਆਜ਼ਾ ਭੁਗਤ ਰਹੇ ਹਾਂ : ਹਾਮਿਦ ਅੰਸਾਰੀ

By Admin Published 2 min read

ਨਵੀਂ ਦਿੱਲੀ,: ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਉ ‘ਤੇ ਇਕ ਕਿਤਾਬ ਦੀ ਘੁੰਢ ਚੁਕਾਈ ਕਰਦਿਆਂ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਹੈ ਕਿ ਦੇਸ਼ ਲਈ ਕੀਤੇ ਗਏ ਰਾਉ ਦੇ ਚੰਗੇ ਕੰਮ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਕਾਇਮ ਹਨ ਪਰ ਨੁਕਸਾਨ ਵੀ ਬਾਦਸਤੂਰ ਜਾਰੀ ਹੈ ਅਤੇ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਨਰਸਿਮਹਾ ਰਾਉ ਦੀ ਸਰਕਾਰ ਸਮੇਂ ਹੀ ਬਾਬਰੀ ਮਸਜਿਦ ਢਾਹੀ ਗਈ ਸੀ।

ਵਿਨੈ ਸੀਤਾਪਤੀ ਦੁਆਰਾ ਲਿਖੀ ਕਿਤਾਬ ‘ਹਾਫ਼-ਲਾਈਨ’ ਵਿਚ ਉਸ ਸਮੇਂ ਰਾਉ ਦੀ ਭੂਮਿਕਾ ਦਾ ਬਚਾਅ ਕੀਤਾ ਗਿਆ ਹੈ ਅਤੇ ਉਨ੍ਹਾਂ ਗੱਲਾਂ ਨੂੰ ਖ਼ਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਜਾਣ-ਬੁਝ ਕੇ ਮਸਜਿਦ ਨੂੰ ਢਾਹੁਣ ਤੋਂ ਰੋਕਣ ਲਈ ਕੋਈ ਕਦਮ ਨਹੀਂ ਉਠਾਇਆ। ਲੇਖਕ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਰਾਉ ਪ੍ਰਤੀ ਬੇਰੁਖ਼ੀ ਦਿਖਾਈ ਅਤੇ ਮੁਸਲਿਮ ਵੋਟ ਆਕਰਸ਼ਿਤ ਕਰਨ ਲਈ ਉਨ੍ਹਾਂ ‘ਤੇ ਕੂੜਾ ਸੁਟਿਆ। ਸੀਤਾਪਤੀ ਨੇ ਕਿਹਾ ਕਿ ਰਾਉ ਦੀ ਭੂਮਿਕਾ 1984 ਦੇ ਸਿੱਖ ਕਤਲੇਆਮ ਵਿਚ ਜ਼ਿਆਦਾ ਗੰਭੀਰ ਸੀ ਕਿਉਂਕਿ ਉਹ ਉਸ ਸਮੇਂ ਗ੍ਰਹਿ ਮੰਤਰੀ ਸਨ ਅਤੇ ਸਿੱਧੇ ਤੌਰ ‘ਤੇ ਕਾਰਵਾਈ ਕਰਨ ਲਈ ਜ਼ਿੰਮੇਵਾਰ ਸਨ।

ਕਿਤਾਬ ਦੀ ਘੁੰਢ ਚੁਕਾਈ ਕਰਦਿਆਂ ਅੰਸਾਰੀ ਨੇ ਕਿਹਾ ਕਿ ਸੰਸਦ ਦੇ ਪ੍ਰਬੰਧ ਅਤੇ ਬਾਬਰੀ ਮਸਜਿਦ ਦੇ ਢਾਹੁਣ ਨਾਲ ਸਬੰਧਤ ਕਿਤਾਬ ਦੇ ਦੋ ਹਿੱਸੇ ਟਿਪਣੀਆਂ ਮੰਗਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਮਤ ਤੋਂ ਕਰੀਬ 10 ਸੀਟਾਂ ਦੂਰ ਸੀ। ਵਿਰੋਧੀ ਧਿਰ ਦਖਣੀਪੰਥੀ ਭਾਜਪਾ ਅਤੇ ਖੱਬੇਪੱਖੀ ਰਾਸ਼ਟਰੀ ਮੋਰਚਾ ਵਿਚਾਲੇ ਵੰਡਿਆ ਹੋਇਆ ਸੀ। ਪ੍ਰਧਾਨ ਮੰਤਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp