Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਝੂਠ ਫੈਲਾਅ ਰਹੀ ਹੈ ਭਾਜਪਾ : ਸ਼ਿਵ ਸੈਨਾ ਦਾ ਜ਼ੋਰਦਾਰ ਹਮਲਾ :

By Admin Published 2 min read

ਮੁੰਬਈ:- ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਸ਼ਿਵ ਸੈਨਾ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੀ ਰਾਜਨੀਤੀ ‘ਝੂਠ ਅਤੇ ਅਫ਼ਵਾਹਾਂ ਫੈਲਾਉਣ’ ਦੀ ਹੈ ਅਤੇ ਦਿੱਲੀ ਤੋਂ ਲੈ ਕੇ ਮਹਾਂਰਾਸ਼ਟਰ ਤਕ ਉਹ ਸੱਚ ਬੋਲਣ ਵਾਲੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀਆਂ ਕਾਪੀਆਂ ਸਾੜਨ ਦੀ ਚੇਤਾਵਨੀ ਦੇਣ ਵਾਲੇ ਇਕ ਸਥਾਨਕ ਭਾਜਪਾ ਨੇਤਾ ਨੂੰ ਸਖ਼ਤ ਜਵਾਬ ਦਿੰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਅਜਿਹਾ ਕਰਨਾ ਆਰ.ਐਸ.ਐਸ. ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂਲ ਆਦਰਸ਼ਾਂ ਨੂੰ ਅੱਗ ਦੇ ਹਵਾਲੇ ਕਰਨ ਵਰਗਾ ਹੋਵੇਗਾ।

‘ਸਾਮਨਾ’ ਵਿਚ ਛਪੇ ਸੰਪਾਦਕੀ ਵਿਚ ਕਿਹਾ ਗਿਆ, ”ਰਾਜਨੀਤੀ ਮਟਮੈਲੀ ਹੋ ਗਈ ਹੈ। ਹਰ ਕਿਸੇ ਨੂੰ ਆਲੋਚਨਾ ਦਾ ਅਧਿਕਾਰ ਹੈ ਪਰ ਸੱਚ ਬੋਲਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀਆਂ ਆਵਾਜ਼ਾਂ ਦਿੱਲੀ ਤੋਂ ਲੈ ਕੇ ਮਹਾਂਰਾਸ਼ਟਰ ਤਕ ਦਬਾਈਆਂ ਜਾ ਰਹੀਆਂ ਹਨ। ਇਹ ਸੱਤਾ ਦੇ ਦਿਮਾਗ਼ ‘ਤੇ ਹਾਵੀ ਹੋ ਜਾਣ ਦੀ ਉਦਾਹਰਨ ਹੈ।”

ਸੰਪਾਦਕੀ ਵਿਚ ਕਿਹਾ ਗਿਆ, ”ਕਈ ਲੋਕ ਅਫ਼ਵਾਹਾਂ ਦਾ ਬਾਜ਼ਾਰ ਲਗਾਉਂਦੇ ਹਨ ਅਤੇ ਉਥੇ ਸੁਪਨੇ ਵੇਚਦੇ ਹਨ। ਅਫ਼ਵਾਹਾਂ ਫੈਲਾਉਣਾ ਅਪਰਾਧ ਹੈ ਪਰ ਉਨ੍ਹਾਂ ਦੀ (ਭਾਜਪਾ) ਰਾਜਨੀਤੀ ਝੂਠ ਅਤੇ ਅਫ਼ਵਾਹਾਂ ਫੈਲਾਉਣ ‘ਤੇ ਟਿਕੀ ਹੈ। ਜੇ ਉਹ ‘ਸਾਮਨਾ’ ਨੂੰ ਜਲਾਉਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਹਿੰਦੂਤਵ ਦੇ ਵਿਚਾਰ ਨੂੰ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਮੂਲ ਵਿਚਾਰਾਂ ਦੇ ਨਾਲ ਜਲਾਉਣਾ ਵਰਗਾ ਹੈ।

ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਜੇਕਰ ਸ਼ਿਵ ਸੈਨਾ ਦੇ ਵਿਰੁਧ ਅਜਿਹੀ ਬਿਆਨਬਾਜ਼ੀ ਜਾਰੀ ਰਹੀ ਤਾਂ ਪਾਰਟੀ ਮੋਦੀ ਵਲੋਂ ਵਿਕਸਤ ਕੀਤੀ ਜਾ ਰਹੀ ਹਰ ਸਮਾਰਟ ਸਿਟੀ ਵਿਚ ਪਾਗ਼ਲਾਂ ਦੇ ਘੱਟ ਤੋਂ ਘੱਟ ਪੰਜ-ਦਸ ਹਸਪਤਾਲ ਬਣਾਉਣ ਦੀ ਸਿਫ਼ਾਰਸ਼ ਕਰੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp