Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਮਨੁੱਖੀ ਪੂੰਜੀ ਸੂਚਕ ਅੰਕ ਵਿਚ ਭਾਰਤ ਦਾ ਸਥਾਨ 105ਵਾਂ, ਫ਼ਿਨਲੈਂਡ ਸਿਖਰ ‘ਤੇ

By Admin Published 1 min read

ਤਿਆਂਜਿਨ (ਚੀਨ), 28 ਜੂਨ: ਭਾਰਤ ਵਿਸ਼ਵ ਆਰਥਕ ਮੰਚ (ਡਬਲਿਊਈਐਫ਼) ਦੇ ਤਾਜ਼ਾ ਮਾਨਵ ਪੂੰਜੀ ਸੂਚਕ ਅੰਕ ਵਿਚ 130 ਦੇਸ਼ਾਂ ਦੀ ਸੂਚੀ ‘ਚ 105ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿਚ ਫ਼ਿਨਲੈਂਡ ਪਹਿਲੇ ਸਥਾਨ ‘ਤੇ ਹੈ। ਇਹ ਸੂਚਕ ਅੰਕ ਇਸ ਗੱਲ ਦੇ ਸੰਕੇਤ ਹਨ ਕਿ ਕਿਹੜਾ ਦੇਸ਼ ਅਪਣੇ ਲੋਕਾਂ ਦੇ ਪਾਲਣ-ਪੋਸਣ, ਸਿਖਿਆ-ਸਿਖਲਾਈ ਅਤੇ ਵਿਕਾਸ ਅਤੇ ਪ੍ਰਤਿਭਾਵਾਂ ਦੀ ਵਰਤੋਂ ਵਿਚ ਕਿੰਨਾ ਅੱਗੇ ਹੈ।

ਜਨੇਵਾ ਦੇ ਗ਼ੈਰ-ਸਰਕਾਰੀ ਸੰਗਠਨ, ਕੌਮਾਂਤਰੀ ਆਰਥਕ ਮੰਚ ਨੇ ਇਥੇ ‘ਨਵੇਂ ਚੈਂਪੀਅਨ’ ਨਾਮ ਤੋਂ ਕਰਾਏ ਜਾਣ ਵਾਲੇ ਸਾਲਾਨਾ ਸੰਮੇਲਨ ਵਿਚ ਇਹ ਰੀਪੋਰਟ ਜਾਰੀ ਕੀਤੀ। ਤਿਆਂਜਿਨ ਸੰਮੇਲਨ ਨੂੰ ਦਾਵੋਸ ਸਿਖਰ ਬੈਠਕ ਕਿਹਾ ਜਾਂਦਾ ਹੈ। ਡਬਲਿਊਈਐਫ਼ ਦੀ ਇਸ ਬੈਠਕ ਵਿਚ ਚੀਨ 71ਵੇਂ ਸਥਾਨ ਅਤੇ ਪਾਕਿਸਤਾਨ 118ਵੇਂ ਸਥਾਨ ‘ਤੇ ਰਖਿਆ ਗਿਆ ਹੈ। ਬੰਗਾਲਾਦੇਸ਼, ਭੂਟਾਨ ਅਤੇ ਸ੍ਰੀਲੰਕਾ ਦਾ ਸਥਾਨ ਭਾਰਤ ਤੋਂ ਕਾਫ਼ੀ ਉਪਰ ਹੈ। ਮੰਚ ਨੇ ਭਾਰਤ ਨੂੰ 105ਵੇਂ ਸਥਾਨ ‘ਤੇ ਰਖਦਿਆਂ ਕਿਹਾ ਹੈ ਕਿ ਦੇਸ਼ ਅਪਣੀ ਮਾਨਵ ਪੂੰਜੀ ਦੀਆਂ ਸੰਭਾਵਨਾਵਾਂ ਦੀ ਸਿਰਫ਼ 57 ਫ਼ੀ ਸਦੀ ਹੀ ਵਰਤੋਂ ਕਰ ਰਿਹਾ ਹੈ। ਭਾਰਤ ਪਿਛਲੇ ਸਾਲ ਇਸ ਸੂਚਕ ਅੰਕ ਵਿਚ ਸ਼ਾਮਲ 124 ਦੇਸ਼ਾਂ ਵਿਚ 100ਵੇਂ ਸਥਾਨ ‘ਤੇ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp