Skip to content
Tuesday, November 24, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਦੱਖਣੀ ਕੋਰੀਆ ਦੇ ਡਿਫੈਂਸ ਜ਼ੋਨ ਵਿੱਚ ਦਾਖ਼ਲ ਹੋਏ ਰੂਸੀ ਜਹਾਜ਼, 3 ਮਿੰਟਾਂ ਵਿੱਚ ਜਾਰੀ ਹੋਇਆ ਐਮਰਜੈਂਸੀ ਅਲਰਟ

By Editor Published 2 min read
ਦੱਖਣੀ ਕੋਰੀਆ ਦੇ ਡਿਫੈਂਸ ਜ਼ੋਨ ਵਿੱਚ ਦਾਖ਼ਲ ਹੋਏ ਰੂਸੀ ਜਹਾਜ਼, 3 ਮਿੰਟਾਂ ਵਿੱਚ ਜਾਰੀ ਹੋਇਆ ਐਮਰਜੈਂਸੀ ਅਲਰਟ

ਸਿਓਲ: ਰੂਸ ਦੇ ਕਈ ਫ਼ੌਜੀ ਜਹਾਜ਼ਾਂ ਵੱਲੋਂ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਪਛਾਣ ਖੇਤਰ (ADIZ) ਵਿੱਚ ਉਡਾਣ ਭਰਨ ਤੋਂ ਬਾਅਦ ਪੂਰਬੀ ਹਿੱਸੇ ਵਿੱਚ ਸਥਿਤ ਉਲੁੰਗ ਟਾਪੂ 'ਤੇ ਹੜਕੰਪ ਮਚ ਗਿਆ। ਦੱਖਣੀ ਕੋਰੀਆ ਦੀ ਫ਼ੌਜ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਾਲੇ ਸਮੁੰਦਰੀ ਖੇਤਰ ਦੇ ਉੱਪਰ ਵਾਪਰੀ।

ਸ਼ੁਰੂਆਤ ਵਿੱਚ ਖ਼ਬਰਾਂ ਆਈਆਂ ਸਨ ਕਿ ਵਿਦੇਸ਼ੀ ਜਹਾਜ਼ਾਂ ਨੇ ਦੱਖਣੀ ਕੋਰੀਆ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਸੁਰੱਖਿਆ ਮੰਤਰਾਲੇ ਨੇ ਸਵੇਰੇ ਕਰੀਬ 7:52 ਵਜੇ ਉਲੁੰਗ ਟਾਪੂ ਦੇ ਵਾਸੀਆਂ ਨੂੰ ਸੁਰੱਖਿਅਤ ਜਾਂ ਜ਼ਮੀਨਦੋਜ਼ ਥਾਵਾਂ 'ਤੇ ਸ਼ਰਨ ਲੈਣ ਦੇ ਹੁਕਮ ਜਾਰੀ ਕਰ ਦਿੱਤੇ। ਹਾਲਾਂਕਿ, ਤਿੰਨ ਮਿੰਟ ਬਾਅਦ ਹੀ ਇਹ ਹੁਕਮ ਵਾਪਸ ਲੈ ਲਿਆ ਗਿਆ ਕਿਉਂਕਿ ਜਹਾਜ਼ ਖ਼ਤਰੇ ਵਾਲੇ ਖੇਤਰ ਤੋਂ ਬਾਹਰ ਨਿਕਲ ਗਏ ਸਨ। 'ਜੁਆਇੰਟ ਚੀਫ਼ਸ ਆਫ਼ ਸਟਾਫ਼' ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਰੂਸੀ ਜਹਾਜ਼ਾਂ ਨੇ ਹਵਾਈ ਰੱਖਿਆ ਪਛਾਣ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਦੱਖਣੀ ਕੋਰੀਆ ਨੇ ਤੁਰੰਤ ਆਪਣੇ ਲੜਾਕੂ ਜਹਾਜ਼ ਰਵਾਨਾ ਕਰ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਵੀ ਦੱਖਣੀ ਕੋਰੀਆ ਨੇ ਰੂਸੀ ਫ਼ੌਜੀ ਜਹਾਜ਼ਾਂ ਨੂੰ ਖਦੇੜਨ ਲਈ ਆਪਣੇ ਲੜਾਕੂ ਜਹਾਜ਼ ਭੇਜੇ ਸਨ, ਅਤੇ ਉਸੇ ਦਿਨ ਜਾਪਾਨ ਨੇ ਵੀ ਆਪਣੇ ਦੱਖਣ-ਪੱਛਮੀ ਤੱਟ ਨੇੜੇ ਰੂਸੀ ਜਹਾਜ਼ਾਂ ਦੀ ਮੌਜੂਦਗੀ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp