Skip to content
Tuesday, November 24, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਈਰਾਨ ਵਿੱਚ ਮਹਿਲਾ ਕਲਾਕਾਰ ‘ਤੇ ਸਖ਼ਤੀ: ਬਿਨਾਂ ਹਿਜਾਬ ਗੀਤ ਗਾਉਣ ਬਦਲੇ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ ਮਾਰੇ ਗਏ 74 ਕੋੜੇ

By Editor Published 2 min read
ਈਰਾਨ ਵਿੱਚ ਮਹਿਲਾ ਕਲਾਕਾਰ ‘ਤੇ ਸਖ਼ਤੀ: ਬਿਨਾਂ ਹਿਜਾਬ ਗੀਤ ਗਾਉਣ ਬਦਲੇ ਮਸ਼ਹੂਰ ਗਾਇਕਾ ਪਰਸਤੂ ਅਹਿਮਦੀ ਨੂੰ ਮਾਰੇ ਗਏ 74 ਕੋੜੇ

ਤਹਿਰਾਨ: ਈਰਾਨ ਵਿੱਚ ਔਰਤਾਂ ਦੇ ਪਹਿਰਾਵੇ ਅਤੇ ਜਨਤਕ ਤੌਰ 'ਤੇ ਗਾਉਣ ਦੀਆਂ ਪਾਬੰਦੀਆਂ ਨੂੰ ਚੁਣੌਤੀ ਦੇਣ ਵਾਲੀ ਪ੍ਰਸਿੱਧ ਈਰਾਨੀ ਗਾਇਕਾ ਪਰਸਤੂ ਅਹਿਮਦੀ ਨੂੰ 74 ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ-ਨਾਲ ਇਸ ਪੇਸ਼ਕਾਰੀ ਵਿੱਚ ਸ਼ਾਮਲ ਚਾਰ ਹੋਰ ਸਾਥੀਆਂ—ਸੋਹੇਲ ਫਕੀਹ ਨਾਸਿਰੀ, ਅਮੀਨ ਤਾਹੇਰੀ, ਅਮੀਰਅਲੀ ਪਿਰਨੀਆ ਅਤੇ ਮੋਹਸੇਨ ਲਸ਼ਕਰੀ ਨੂੰ ਵੀ 74-74 ਕੋੜੇ ਮਾਰੇ ਗਏ ਹਨ। ਇਹ ਕਾਰਵਾਈ 23 ਨਵੰਬਰ ਨੂੰ ਮੱਧ ਈਰਾਨ ਦੇ ਕੋਮ ਸ਼ਹਿਰ ਵਿੱਚ ਕੀਤੀ ਗਈ।

ਗਾਇਕਾ ਦੇ ਵਕੀਲ ਮੁਸਤਫਾ ਨੀਲੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੋੜਿਆਂ ਦੀ ਸਜ਼ਾ ਤੋਂ ਇਲਾਵਾ ਇਨ੍ਹਾਂ ਪੰਜਾਂ ਕਲਾਕਾਰਾਂ 'ਤੇ ਦੋ ਸਾਲਾਂ ਲਈ ਕਿਸੇ ਵੀ ਸੰਗੀਤਕ ਜਾਂ ਕਲਾਤਮਕ ਗਤੀਵਿਧੀ ਵਿੱਚ ਹਿੱਸਾ ਲੈਣ ਅਤੇ ਵਿਦੇਸ਼ ਯਾਤਰਾ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਦਸੰਬਰ 2024 ਵਿੱਚ ਸਾਹਮਣੇ ਆਏ ਇੱਕ ਵੀਡੀਓ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ 29 ਸਾਲਾ ਪਰਸਤੂ ਅਹਿਮਦੀ ਨੇ ਕੋਮ ਦੀ ਇੱਕ ਇਤਿਹਾਸਕ ਇਮਾਰਤ ਵਿੱਚ ਬਿਨਾਂ ਹਿਜਾਬ ਪਹਿਨੇ ਲੰਬੇ ਗਾਊਨ ਵਿੱਚ ਗੀਤ ਗਾਇਆ ਸੀ। ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਪਾਇਆ ਗਿਆ ਇਹ 'ਕਾਲਪਨਿਕ ਕੰਸਰਟ' ਸੋਸ਼ਲ मीडिया 'ਤੇ ਖ਼ੂਬ ਵਾਇਰਲ ਹੋਇਆ ਸੀ।

ਅਦਾਲਤ ਨੇ ਉਨ੍ਹਾਂ 'ਤੇ ਜਨਤਕ ਸ਼ਾਲੀਨਤਾ ਭੰਗ ਕਰਨ ਦੇ ਦੋਸ਼ ਲਗਾ ਕੇ ਜੂਨ 2026 ਵਿੱਚ ਇਹ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ ਵਿੱਚ ਅਪੀਲ ਅਦਾਲਤ ਨੇ ਵੀ ਬਰਕਰਾਰ ਰੱਖਿਆ। ਸਾਲ 2022 ਵਿੱਚ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਹਿਜਾਬ ਕਾਨੂੰਨ ਨੂੰ ਲੈ ਕੇ ਪਹਿਲਾਂ ਹੀ ਵੱਡਾ ਵਿਵਾਦ ਚੱਲ ਰਿਹਾ ਹੈ। ਹੁਣ ਪਰਸਤੂ ਅਹਿਮਦੀ ਨੂੰ ਦਿੱਤੀ ਗਈ ਇਸ ਸਜ਼ਾ ਨੇ ਇੱਕ ਵਾਰ ਫਿਰ ਈਰਾਨ ਵਿੱਚ ਔਰਤਾਂ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਗਰਮਾ ਦਿੱਤਾ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp