ਅੰਮ੍ਰਿਤਸਰ,:_)- ਹਿੰਦੂ ਆਗੂਆਂ ਦੀ ਟਾਰਗੇਟ ਕਿਲਿੰਗ ਵਾਲੇ ਕੇਸਾਂ ਵਿੱਚ ਲੋੜੀਂਦੇ ਐੱਨ ਆਰ ਆਈ ਗੁਰਜੰਟ ਸਿੰਘ ਦੇ ਸਮਰਥਨ ‘ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖੁੱਲ੍ਹ ਕੇ ਬੋਲੇ ਹਨ। ਉਨ੍ਹਾ ਨੇ ਆਸਟਰੇਲੀਆ ਵਿਚਲੇ ਗੁਰਜੰਟ ਸਿੰਘ ਨੂੰ ਨਿਰਦੋਸ਼ ਦੱਸਿਆ ਹੈ, ਜਿਸ ਨੂੰ ਐਨ ਆਈ ਵੱਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ।
ਕੱਲ੍ਹ ਇਸ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਕਿ ਪੰਜਾਬ ਪੁਲਸ ਅਤੇ ਸੁਰੱਖਿਆ ਏਜੰਸੀਆਂ ਅਸਲ ਵਿੱਚ ਬਰਗਾੜੀ ਕਾਂਡ ਦਾ ਕੱਚਾ ਚਿੱਠਾ ਖੁੱਲ੍ਹਣ ਦੇ ਡਰ ਕਾਰਨ ਗੁਰਜੰਟ ਸਿੰਘ ਨੂੰ ਸਿਆਸੀ ਰੋਸ ਹੇਠ ਫਸਾ ਰਹੀਆਂ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬਰਗਾੜੀ (ਫਰੀਦਕੋਟ) ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਗੁਰਜੰਟ ਸਿੰਘ ਵੱਡਾ ਖੁਲਾਸਾ ਕਰਨ ਵਾਲਾ ਸੀ। ਇਸੇ ਕਾਰਨ ਪੰਜਾਬ ਪੁਲਸ ਨੇ ਐੱਨ ਆਈ ਏ ਨਾਲ ਮਿਲ ਕੇ ਉਸ ਦਾ ਮੂੰਹ ਬੰਦ ਕਰਨ ਲਈ ਉਸ ਨੂੰ ਫਸਾਇਆ ਅਤੇ ਪਿਛਲੇ ਦਿਨੀਂ ਫਰੀਦਕੋਟ ਪੁਲਸ ਵੱਲੋਂ ਹਥਿਆਰਾਂ ਸਮੇਤ ਫੜੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਸੰਦੀਪ ਸਿੰਘ ਅਤੇ ਅਮਰ ਸਿੰਘ ਨਾਲ ਗੁਰਜੰਟ ਸਿੰਘ ਦਾ ਨਾਂਅ ਜੋੜਿਆ ਗਿਆ ਹੈ, ਜਦ ਕਿ ਉਨ੍ਹਾਂ ਨਾਲ ਉਸ ਦਾ ਕੋਈ ਸੰਬੰਧ ਨਹੀਂ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਜੰਟ ਸਿੰਘ ਆਸਟਰੇਲੀਆ ਵਿੱਚ ਰੋਜ਼ੀ ਕਮਾਉਣ ਲਈ ਟੈਕਸੀ ਚਲਾਉਂਦਾ ਹੈ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਂਅ ਨਾਲ ਸੋਸ਼ਲ ਮੀਡੀਆ ਉੱਤੇ ਗਾਇਕੀ ਵਿੱਚ ਲੱਚਰਪੁਣੇ ਅਤੇ ਸਿੱਖ ਸਿਧਾਂਤਾਂ ਨੂੰ ਤੋੜਨ ਮਰੋੜਨ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਉਂਦਾ ਰਹਿੰਦਾ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


