ਪ੍ਰਵਾਸੀ ਵਿਦਿਆਰਥੀਆਂ ਦੇ ਕੈਨੇਡਾ ‘ਚ ਹਾਲਾਤ ਹੋਰ ਵੀ ਨਿੱਘਰੇ

-ਕੰਮ ਅਤੇ ਰਿਹਾਇਸ਼ ਲਈ ਥਾਂ ਥਾਂ ਖਾ ਰਹੇ ਨੇ ਠੋਕਰਾਂ
-ਉੱਜਲਾ ਦਿਸਿਆ ਭਵਿੱਖ ਵੀ ਜਾਪਣ ਲੱਗਾ ਧੁੰਦਲਾ
ਵੈਨਕੂਵਰ (ਸੁਖਮੰਦਰ ਸਿੰਘ ਬਰਾੜ) ਤਾਜ਼ੀਆਂ ਰਿਪੋਰਟਾਂ ਅਨੁਸਾਰ ਵੱਖ ਵੱਖ ਦੇਸ਼ਾਂ ਤੋਂ ਕੈਨੇਡਾ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਦਾ ਭਵਿੱਖ ਦਿਨ-ਬ-ਦਿਨ ਧੁੰਦਲਾ ਹੀ ਹੁੰਦਾ ਜਾ ਰਿਹਾ ਹੈ। ਉੱਚ ਪ੍ਰਾਪਤ ਵਿਦਿਆਰਥੀਆਂ ਨੂੰ ਮੁਸ਼ਕਲਾਂ ਘੱਟ ਆ ਰਹੀਆਂ ਹਨ ਜਦੋਂ ਕਿ ਆਮ ਸਿੱਖਿਆ ਪ੍ਰਾਪਤ ਜਾਂ +2 ਵਾਲੇ ਵਿਦਿਆਰਥੀ ਕੈਨੇਡਾ ਪਹੁੰਚ ਕੇ ਅਜਿਹੀ ਦੁਚਿੱਤੀ ਵਿੱਚ ਫਸ ਗਏ ਹਨ ਕਿ ਉਨ੍ਹਾਂ ਨਾਲ ਸੱਪ ਦੇ ਮੂੰਹ ‘ਚ ਕੋਹੜ ਕਿਰਲੀ ਵਾਲੀ ਗੱਲ ਹੋਈ ਜਾਪਦੀ ਹੈ। ਨਾ ਤਾਂ ਉਨ੍ਹਾਂ ਨੂੰ ਕੈਨੇਡਾ ‘ਚ ਹੀ ਆਪਣਾ ਭਵਿੱਖ ਉੱਜਲਾ ਦਿਸ ਰਿਹਾ ਹੈ ਅਤੇ ਨਾ ਹੀ ਉਹ ਪਿੱਛੇ ਆਪਣੇ ਵਤਨ ਪਰਤਣਾ ਚਾਹੁੰਦੇ ਹਨ। ਹਰ ਇੱਕ ਵਿਦਿਆਰਥੀ ਕੈਨੇਡਾ ‘ਚ ਪੱਕੇ ਹੋਣ ਲਈ ਪੜ੍ਹਾਈ ਦੀ ਆੜ ਲੈ ਕੇ ਏਥੇ ਪਹੁੰਚਿਆ ਹੈ, ਪਰ ਏਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਸਮਝ ਆਈ ਹੈ ਕਿ ਏਥੇ ਪੜ੍ਹਾਈ ਦਾ ਮਹੌਲ ਕੀ ਹੈ। ਮਹਿੰਗੀਆਂ ਫੀਸਾਂ, ਲੋੜ ਅਨੁਸਾਰ ਵੀ ਕੰਮ ਨਾ ਮਿਲਣਾ ਅਤੇ ਰਿਹਾਇਸ਼ ਲਈ ਯੋਗ ਮਕਾਨ ਦਾ ਨਾ ਲੱਭਣਾ ਵਿਦਿਆਰਥੀਆਂ ਲਈ ਵੱਡੀਆਂ ਔਕੜਾਂ ਹਨ। ਇਸ ਵਿੱਚ ਲੜਕੀਆਂ ਨੂੰ ਹਰ ਕਿਸਮ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਪੰਜਾਬੀ ਮੀਡੀਆ ਵੱਲੋਂ ਲੜਕੀਆਂ ਨਾਲ ਗੱਲਬਾਤ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਤਰ ਪੜ੍ਹਾਈ ਕਰਨ ਆਈਆਂ ਲੜਕੀਆਂ ਆਪਣੇ ਆਪ ਨੂੰ ਧੁੰਦਲੇ ਭਵਿੱਖ ‘ਚ ਫਸੀਆਂ ਹੋਈਆਂ ਮਹਿਸੂਸ ਕਰ ਰਹੀਆਂ ਹਨ। ਕੈਨੇਡਾ ਦੇ ਅੰਕੜਿਆਂ ਮੁਤਾਬਿਕ ਦੇਸ਼ ਵਿੱਚ ਮਨੁੱਖ ਦੇ ਰਹਿਣ ਲਈ ਓਨੀ ਯੋਗ ਜਗ੍ਹਾ ਵੀ ਨਹੀਂ ਰਹਿ ਗਈ ਜਿੰਨੀ ਪਰਵਾਸੀਆਂ ਦੇ ਆਉਣ ਨਾਲ ਆਬਾਦੀ ਵਧ ਗਈ ਹੈ। ਮਕਾਨਾਂ ਦੀਆਂ ਕੀਮਤਾਂ ‘ਚ ਵੱਡਾ ਵਾਧਾ ਹੋਣ ਨਾਲ ਬੇਸਮੈਂਟਾਂ ਦੇ ਕਿਰਾਏ ਵੀ ਵਧ ਗਏ ਹਨ ਅਤੇ ਕਿਰਾਏ ‘ਤੇ ਰਹਿਣ ਲਈ ਵਿਦਿਆਰਥੀ ਵਰਗ ਨੂੰ ਯੋਗ ਮਕਾਨਾਂ ਦਾ ਮਿਲਣਾ ਮੁਸ਼ਕਲ ਹੋ ਚੁੱਕਾ ਹੈ। ਦੂਜੇ ਪਾਸੇ ਕਾਨੂੰਨਣ ਤੌਰ ‘ਤੇ ਸਰਕਾਰ ਵੱਲੋਂ ਭਾਵੇਂ ਵਿਦਿਆਰਥੀਆਂ ਨੂੰ 20 ਘੰਟੇ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਪਰ ਵਿਦਿਆਰਥੀ ਅਤੇ ਵਿਜ਼ਟਰ ਵੀਜ਼ੇ ‘ਤੇ ਆਉਣ ਵਾਲਿਆਂ ਦੀ ਗਿਣਤੀ ਏਨੀ ਵਧ ਗਈ ਹੈ ਕਿ ਕੰਮਾਂ ‘ਚ ਵੀ ਮੰਦੇ ਦਾ ਆਲਮ ਛਾ ਗਿਆ ਹੈ। ਜਿਹੜੀ ਉਮੀਦ ਲੈ ਕੇ ਵਿਦਿਅਰਥੀ ਕੈਨੇਡਾ ਆ ਰਹੇ ਹਨ ਕਿ ਕੈਨੇਡਾ ਦੀ ਕਮਾਈ ਨਾਲ ਫੀਸਾਂ ਦਾ ਭੁਗਤਾਨ ਹੁੰਦਾ ਰਹੇਗਾ, ਉਨ੍ਹਾਂ ਦੀ ਇਸ ਉਮੀਦ ‘ਤੇ ਪਾਣੀ ਫਿਰ ਗਿਆ ਹੈ। ਸਰਕਾਰ ਵੱਲੋਂ ਸਖ਼ਤੀ ਕਰਨ ਉਪਰੰਤ ਨਜਾਇਜ਼ ਕੰਮਾਂ ‘ਚ ਵੱਡੀ ਖੜੌਤ ਆਈ ਹੋਈ ਹੈ ਜਿਸ ਦੀ ਵਿਦਿਆਰਥੀਆਂ ਨੂੰ ਵੀ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.