Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਜਿਨ੍ਹਾਂ ਦੇ ਨਾਂਅ ਗੁੰਮ ਉਹ ਸਾਡੇ ਨਾਗਰਿਕ ਨਹੀਂ : ਬੰਗਲਾਦੇਸ਼

By Admin Published 2 min read

ਢਾਕਾ :-ਅਸਾਮ ‘ਚ ਸੋਮਵਾਰ ਨੂੰ ਜਾਰੀ ਐੱਨ ਆਰ ਸੀ ‘ਚ ਕਰੀਬ 40 ਲੱਖ ਲੋਕਾਂ ਦੇ ਨਾਂਅ ਸ਼ਾਮਲ ਨਹੀਂ ਹਨ। ਐੱਨ ਆਰ ਸੀ ਤੋਂ ਬਾਹਰ ਕੀਤੇ ਗਏ 40 ਲੱਖ ਲੋਕ ਬੰਗਲਾਦੇਸ਼ ਗੈਰ-ਕਾਨੂੰਨੀ ਪ੍ਰਵਾਸੀ ਮੰਨੇ ਜਾ ਰਹੇ ਹਨ, ਜਿਸ ਤੋਂ ਬਾਅਦ ਭਾਰਤ ‘ਚ ਇਸ ਗੱਲ ਨੂੰ ਲੈ ਕੇ ਕਾਫ਼ੀ ਗਰਮ ਚਰਚਾ ਹੈ ਇਨ੍ਹਾਂ ਨੂੰ ਬੰਗਲਾਦੇਸ਼ ਵਾਪਸ ਭੇਜਿਆ ਜਾਵੇ।
ਇਸ ਮੁੱਦੇ ‘ਤੇ ਬੰਗਲਾਦੇਸ਼ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਬੰਗਲਾਦੇਸ਼ ਦੇ ਸੂਚਨਾ ਮੰਤਰੀ ਹਸਨ ਉਲ ਹਕ ਇਨੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਸ ਮੁੱਦੇ ‘ਤੇ ਅਧਿਕਾਰਕਤ ਬਿਆਨ ਦੇਣ ਤੋਂ ਇਨਕਾਰ ਕੀਤਾ। ਹਸਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਬੰਗਲਾਦੇਸ਼ ਨੂੰ ਅਧਿਕਾਰਤ ਤੌਰ ‘ਤੇ ਕੋਈ ਵੀ ਸੂਚਨਾ ਨਹੀਂ ਦਿੱਤੀ, ਇਸ ਲਈ ਇਸ ਮੁੱਦੇ ‘ਤੇ ਅਧਿਕਾਰਤ ਬਿਆਨ ਦੇਣ ਦੀ ਜ਼ਰੂਰਤ ਨਹੀਂ।
ਬੰਗਲਾਦੇਸ਼ੀ ਮੰਤਰੀ ਨੇ ਇਸ ਮੁੱਦੇ ਨੂੰ ਭਾਰਤ ਦਾ ਅੰਦਰੂਨੀ ਮੁੱਦਾ ਦੱਸਦੇ ਹੋਏ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਬੰਗਲਾਦੇਸ਼ ਦਾ ਇਸ ਮਾਮਲੇ ਨਾਲ ਕੁਝ ਲੈਣਾ-ਦੇਣਾ ਨਹੀ। ਇਸ ਮਾਮਲੇ ‘ਚ ਬੰਗਲਾਦੇਸ਼ ਦੀ ਭਾਗੀਦਾਰੀ ਦਾ ਕੋਈ ਮਾਮਲਾ ਨਹੀਂ ਉਠਦਾ। ਉਨ੍ਹਾ ਕਿਹਾ ਕਿ ਆਜ਼ਾਦੀ ਦੀ ਲੜਾਈ ਸਮੇਂ ਸਹਿਮਤੀ ਸਮਝੌਤੇ ਤਹਿਤ ਬੰਗਲਾਦੇਸ਼ ਦੇ ਲੋਕਾਂ ਨੇ ਭਾਰਤ ‘ਚ ਸ਼ਰਨ ਲਈ ਸੀ, ਪਰ ਬਾਅਦ ‘ਚ ਉਨ੍ਹਾ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ‘ਚ ਕਿਸੇ ਵੀ ਬੰਗਲਾਦੇਸ਼ੀ ਸ਼ਰਨਾਰਥੀ ਦੇ ਹੋਣ ਦੀ ਰਿਪੋਰਟ ਨਹੀਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp