ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਜਰਗ ਸਥਿਤ ਸ੍ਰੀ ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵਾਸੀ ਸੰਗਤ ਦੇ ਵਡਮੁਲੇ ਸਹਿਯੋਗ ਸਦਕਾ 10 ਸਾਂਝੇ ਪਖਾਨਿਆਂ ਦੇ ਨਿਰਮਾਣ ਕਾਰਜ ਅਰੰਭੇ ਗਏ।

ਨਿਰਮਾਣ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਮੰਡੇਰ ਤੇ ਮੀਤ ਪ੍ਰਧਾਨ ਕਮਲਜੀਤ ਸਿੰਘ ਮੰਡੇਰ ਨੇ ਦੱਸਿਆ ਸਮੂਹ ਨਗਰ ਵਾਸੀ ਸੰਗਤ ਦੇ ਸਹਿਯੋਗ ਸਦਕਾ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਮਾਈਆਂ ਤੇ ਭਾਈਆਂ ਲਈ 10 ਵੱਖ-ਵੱਖ ਪਖਾਨੇ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਗਈ ਹੈ। ਇਸ ਮੌਕੇ ਦਵਿੰਦਰ ਸਿੰਘ ਵੀਡੀਓ, ਮੈਂਬਰ ਜਸਵੀਰ ਸਿੰਘ ਕਾਲਾ ਮੰਡੇਰ, ਖਜਾਨਚੀ ਸੁਖਦੇਵ ਸਿੰਘ ਫੌਜੀ, ਮੇਹਰ ਸਿੰਘ ਭੋਲਾ, ਰਾਮ ਸਿੰਘ ਯੂਐੱਸਏ, ਸਰਪੰਚ ਜਸਪ੍ਰਰੀਤ ਸਿੰਘ ਸੋਨੀ ਜਰਗ ਆਦਿ ਹਾਜ਼ਰ ਸਨ।