ਕੁਲਵਿੰਦਰ ਸਿੰਘ ਰਾਏ, ਖੰਨਾ : ਗ੍ਰੀਨ ਗਰੋਵ ਪਬਲਿਕ ਸਕੂਲ ਵਿਖੇ ਭਾਰਤੀ ਭਾਸ਼ਾ ਉਤਸਵ, ਭਾਰਤ ਦੀ ਅਮੀਰ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਐੱਮਆਰ ਜੇਪੀਐੱਸ ਜੌਲੀ ਤੇ ਪਿੰ੍ਸੀਪਲ ਸੂਜ਼ੀ ਜਾਰਜ ਵੱਲੋਂ ਕੀਤਾ ਗਿਆ। ਸਕੂਲ ਦੇ ਗਲੀ ਕਲੱਬ ਨੇ ਆਪਣੀਆਂ ਸੁਰੀਲੀਆਂ ਧੁਨਾਂ ਨਾਲ ਸੱਭਿਆਚਾਰਕ ਪੇਸ਼ਕਾਰੀ ਦਿੱਤੀ। ਸੱਤਵੀ ਜਮਾਤ ਦੀ ਵਿਦਿਆਰਥਣ ਮਹਿਕਪ੍ਰਰੀਤ ਵੱਲੋਂ ਭਾਰਤੀ ਭਾਸ਼ਾ ਦੀ ਮਹੱਤਤਾ ‘ਤੇ ਸੁੰਦਰਤਾ ਨਾਲ ਵਿਆਖਿਆ ਪੇਸ਼ ਕੀਤੀ।

ਇਸ ਦੌਰਾਨ ਭਾਰਤ ਦੀਆਂ ਵਿਭਿੰਨ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਭਾਰਤੀ ਭਾਸ਼ਾ ਉਤਸਵ ‘ਤੇ ਪੀਪੀਟੀ ਦੁਆਰਾ ਇਕ ਜ਼ੋਰਦਾਰ ਪ੍ਰਦਰਸ਼ਨ ਤੋਂ ਬਾਅਦ, ਮਨਮੋਹਕ ਪ੍ਰਦਰਸ਼ਨਾਂ ਦੁਆਰਾ ਵੱਖ-ਵੱਖ ਭਾਸ਼ਾਈ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵੱਖ-ਵੱਖ ਭਾਰਤੀ ਭਾਸ਼ਾਵਾਂ ‘ਚ ਭਾਸ਼ਣ ਰਾਹੀਂ ਭਾਰਤੀ ਭਾਸ਼ਾਵਾਂ ਦੀ ਵਿਭਿੰਨਤਾ ਨੂੰ ਹੋਰ ਉਜਾਗਰ ਕੀਤਾ ਗਿਆ। ਸਵਾਮੀ ਸੁਬਰਾਮਨੀਅਮ ਭਾਰਤੀ ਦੀ ਮਹੱਤਤਾ ਨੂੰ ਦਰਸਾਉਂਦੀ ਇਕ ਵੀਡੀਓ ਪੇਸ਼ਕਾਰੀ ਸੀ। ਸਮਾਗਮ ਮੁੱਖ ਮਹਿਮਾਨ ਨੇ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ।