ਸਰੀ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ
ਸਰੀ;- ਇਕ ਨੌਜਵਾਨ ਦੀ ਸਰੀ ਸ਼ਹਿਰ ਵਿਖੇ ਭਿਆਨਕ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਗੁਰਸਾਹਬ ਸਿੰਘ ਉਮਰ ਕਰੀਬ 23 ਸਾਲ ਪੁੱਤਰ ਪਲਵਿੰਦਰ ਸਿੰਘ ਬਾਠ ਪਿੰਡ ਮਹੱਧੀਪੁਰ ਪੁਲਸ ਥਾਣਾ ਮਜੀਠਾ ਕਰੀਬ 1 ਮਹੀਨਾ ਪਹਿਲਾਂ 13 ਮਾਰਚ, 2024 ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਪੜ੍ਹਾਈ ਕਰਨ ਗਿਆ ਸੀ।
ਜਦੋਂ ਉਹ 13 ਅਪ੍ਰੈਲ, 2024 ਨੂੰ ਕਾਲਜ ਤੋਂ ਪੈਦਲ ਹੀ ਆ ਰਿਹਾ ਸੀ ਕਿ ਅਚਾਨਕ ਇਕ ਵੱਡਾ ਹਾਦਸਾ ਵਾਪਰਿਆ, ਜਿਥੇ 3 ਓਵਰ ਸਪੀਡ ਗੱਡੀਆਂ ਆਪਸ ’ਚ ਟਕਰਾਅ ਗਈਆਂ ਤੇ ਗੁਰਸਾਹਬ ਸਿੰਘ ਉਨ੍ਹਾਂ ਗੱਡੀਆਂ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ।ਗੁਰਸਾਹਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਜਲਦੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ।


