Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਗੁਰਦੁਆਰਾ ਬੰਗਲਾ ਸਾਹਿਬ ਬਣਿਆ ਸਭ ਤੋਂ ਸਾਫ਼ ਧਾਰਮਿਕ ਸਥਾਨ

By Admin Published 1 min read

ਨਵੀਂ ਦਿੱਲੀ :-(ਮਨਪ੍ਰੀਤ ਸਿੰਘ ਖਾਲਸਾ) ਗੁਰਦੁਆਰਾ ਬੰਗਲਾ ਸਾਹਿਬ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਦਿੱਲੀ ਦੇ ਸਭ ਤੋਂ ਸਾਫ਼ ਧਾਰਮਿਕ ਸਥਾਨ ਵਜੋਂ ਚੁਣਿਆ ਗਿਆ ਹੈ। ਨਵੀਂ ਦਿੱਲੀ ਨਗਰ ਪ੍ਰੀਸ਼ਦ ਦੇ ਚੇਅਰਮੈਨ ਪਵਨ ਗੋਇਲ, ਸਕੱਤਰ ਚੰਚਲ ਯਾਦਵ, ਸੀ.ਐਮ.ਓ. ਡਾ. ਸ੍ਰੀ ਵਾਸਤਵ ਤੇ ਸਾਬਕਾ ਸਾਂਸਦ ਅਨਿਤਾ ਆਰਯ ਵੱਲੋਂ ਇਸ ਸਬੰਧੀ ਕਨਾਟ ਪਲੈਸ ਦੇ ਸੈਂਟਰਲ ਪਾਰਕ ਵਿੱਚ ਹੋਏ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੂੰ ਪ੍ਰਮਾਣ-ਪੱਤਰ ਦਿੱਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਚੋਣ ਬੀਤੇ ਦਿਨੀਂ ਦਿੱਲੀ ਦੇ ਸਭ ਤੋਂ ਪਸੰਦੀਦਾ ਧਾਰਮਿਕ ਸਥਾਨ ਵਜੋਂ ਹੋਣ ਉਪਰੰਤ ਹੁਣ ਸਭ ਤੋਂ ਸਾਫ਼ ਧਾਰਮਿਕ ਸਥਾਨ ਦਾ ਪ੍ਰਮਾਣ ਪੱਤਰ ਗੁਰਦੁਆਰਾ ਸਾਹਿਬ ਨੂੰ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਉਨਾਂ ਕਿਹਾ ਕਿ ਕਮੇਟੀ ਲਗਾਤਾਰ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦੇ ਕਾਰਜਾਂ ਦੇ ਨਾਲ ਹੀ ਸੰਗਤਾਂ ਦੀ ਸਹੂਲਤਾਂ ‘ਚ ਵਾਧਾ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਧਰਮ ਤੇ ਅਧਿਆਤਮ ਦਾ ਸਭ ਤੋਂ ਵੱਡਾ ਕੇਂਦਰ ਬਣਕੇ ਉਭਰਨ ‘ਚ ਕਾਮਯਾਬ ਹੋ ਰਿਹਾ ਹੈ। ਉਨਾਂ ਨੇ ਛੇਤੀ ਹੀ ਬੰਗਲਾ ਸਾਹਿਬ ਵਿਖੇ ਆਧੂਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਸ਼ੁਰੂ ਹੋਣ ਦੀ ਵੀ ਜਾਣਕਾਰੀ ਦਿੱਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp