Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਮੁੜ ਫੌਜ ਦੀ ਤਾਇਨਾਤੀ ਕਰ ਰਿਹਾ ਹੈ ਚੀਨ, ਵਧ ਸਕਦਾ ਹੈ ਡੋਕਲਾਮ ਵਿਵਾਦ

By uscreative Published 2 min read

ਨਵੀਂ ਦਿੱਲੀ— ਡੋਕਲਾਮ ਨੇੜੇ ਚੀਨ ਭਾਰੀ ਫੌਜ ਤਾਇਨਾਤ ਕਰ ਰਿਹਾ ਹੈ । 73 ਦਿਨਾਂ ਤੱਕ ਚਲੇ ਡੋਕਲਾਮ ਵਿਵਾਦ ਤੋਂ ਬਾਅਦ ਇੰਨੀ ਵੱਡੀ ਫੌਜ ਦੀ ਮੌਜੂਦਗੀ ਨਾਲ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਦੋਹਾਂ ਦੇਸ਼ਾਂ ਵਿੱਚ ਸਰਹੱਦ ‘ਤੇ ਤਣਾਅ ਹਾਲੇ ਖਤਮ ਨਹੀਂ ਹੋਇਆ ਹੈ। ਸੂਤਰਾਂ ਮੁਤਾਬਕ, ਡੋਕਲਾਮ ਪਹਾੜੀ ‘ਤੇ ਚੀਨ ਹੌਲੀ-ਹੌਲੀ ਆਪਣੀ ਫੌਜੀ ਟੁਕੜੀ ਨੂੰ ਵਧਾ ਰਿਹਾ ਹੈ ਅਤੇ ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਚੁੰਬੀ ਵੈਲੀ ਵਿੱਚ ਚੀਨੀ ਫੌਜ ਦੀ ਮੌਜੂਦਗੀ ਨਾਲ ਤਣਾਅ ਦੇ ਸੰਕੇਤ ਹਵਾਈ ਫੌਜ ਪ੍ਰਧਾਨ ਬੀ.ਐੱਸ. ਧਨੋਆ ਨੇ ਵੀ ਦਿੱਤੇ ਹਨ।

ਧਨੋਆ ਨੇ ਕਿਹਾ ਕਿ ਚੁੰਬੀ ਵਿੱਚ ਚੀਨੀ ਫੌਜ ਹੁਣ ਵੀ ਮੌਜੂਦ ਹੈ ਪਰ ਅਸੀ ਉਮੀਦ ਕਰਦੇ ਹਾਂ ਕਿ ਜਿਵੇਂ ਹੀ ਉਨ੍ਹਾਂ ਦਾ ਫੌਜੀ ਅਭਿਆਸ ਖਤਮ ਹੋ ਜਾਵੇਗਾ ਉਹ ਉਸ ਇਲਾਕੇ ਤੋਂ ਹੱਟ ਜਾਵੇਗੀ। ਦਰਅਸਲ ਚੀਨ ਅਤੇ ਭੁਟਾਨ ਵਿੱਚ ਡੋਕਲਾਮ ਨੂੰ ਲੈ ਕੇ ਵਿਵਾਦ ਹੈ ਅਤੇ ਇਸ ਮਾਮਲੇ ਵਿੱਚ ਭਾਰਤ ਥਿੰਪੂ ਦਾ ਸਮਰਥਨ ਕਰਦਾ ਰਿਹਾ ਹੈ। ਵਿਵਾਦਿਤ ਖੇਤਰ ਵਿੱਚ ਚੀਨ ਦੀ ਫੌਜ ਵੱਲੋਂ ਸੜਕ ਉਸਾਰੀ ਦਾ ਕੰਮ ਰੋਕਣ ਨੂੰ ਲੈ ਕੇ ਡੋਕਲਾਮ ਵਿੱਚ ਭਾਰਤ ਅਤੇ ਚੀਨ ਦੀ ਫੌਜ ਵਿੱਚ 16 ਜੂਨ ਤੋਂ 73 ਦਿਨਾਂ ਤੱਕ ਵਿਵਾਦ ਚੱਲਦਾ ਰਿਹਾ। 28 ਅਗਸਤ ਨੂੰ ਇਹ ਗਤੀਰੋਧ ਖ਼ਤਮ ਹੋਇਆ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp